Breaking NewsD5 specialNewsSports

BCCI ਅਧਿਕਾਰੀ ਨੇ ਕੀਤੀ ਪੁਸ਼ਟੀ ,VVS Lakshman ਹੋਣਗੇ NCA ਦੇ ਅਗਲੇ ਮੁਖੀ

ਨਵੀਂ ਦਿੱਲੀ:ਭਾਰਤ ਦੇ ਸਾਬਕਾ ਬੱਲੇਬਾਜ਼ VVS Lakshman ਨੈਸ਼ਨਲ ਕ੍ਰਿਕਟ ਅਕੈਡਮੀ (NCA) ਦੇ ਅਗਲੇ ਮੁਖੀ ਹੋਣਗੇ।ਭਾਰਤੀ ਕ੍ਰਿਕਟ ਬੋਰਡ (BCCI) ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।ਲਕਸ਼ਮਣ ਆਪਣੇ ਸਾਬਕਾ ਸਾਥੀ ਰਾਹੁਲ ਦ੍ਰਾਵਿੜ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਹਾਲ ਹੀ ਵਿੱਚ ਰਵੀ ਸ਼ਾਸਤਰੀ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ।BCCI ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ਲਕਸ਼ਮਣ N.C.A. ਦੇ ਨਵੇਂ ਮੁਖੀ ਹੋਣਗੇ।

ਉਗਰਾਹਾਂ ਜਥੇਬੰਦੀ ਦਾ ਵੱਡਾ ਐਲਾਨ, ਦਿੱਲੀ ਬਾਰਡਰ ‘ਤੇ ਮੁੜ ਲੱਗਣਗੀਆਂ ਰੌਣਕਾਂ

ਲਕਸ਼ਮਣ ਪਹਿਲਾਂ ਹੀ ਇੰਡੀਅਨ ਪ੍ਰੀਮੀਅਰ ਲੀਗ ਫ੍ਰੈਂਚਾਇਜ਼ੀ ਸਨਰਾਈਜ਼ਰਸ ਹੈਦਰਾਬਾਦ ਦੇ ਮੈਂਟਰ ਦੀ ਭੂਮਿਕਾ ਛੱਡ ਚੁੱਕੇ ਹਨ ਅਤੇ ਹਿੱਤਾਂ ਦੇ ਟਕਰਾਅ ਤੋਂ ਬਚਣ ਲਈ ਕਿਸੇ ਵੀ ਟਿੱਪਣੀ ਪੈਨਲ ਦਾ ਹਿੱਸਾ ਨਹੀਂ ਹੋਣਗੇ ਜਾਂ ਅਖਬਾਰਾਂ ਵਿੱਚ ਲੇਖ ਨਹੀਂ ਲਿਖਣਗੇ।ਮੰਨਿਆ ਜਾ ਰਿਹਾ ਹੈ ਕਿ ਲਕਸ਼ਮਣ ਦੀ ਨਿਯੁਕਤੀ BCCI ਦੀ 4 ਦਸੰਬਰ ਨੂੰ ਕੋਲਕਾਤਾ ‘ਚ ਹੋਣ ਵਾਲੀ ਸਾਲਾਨਾ ਆਮ ਬੈਠਕ (AGM) ਤੋਂ ਪਹਿਲਾਂ ਲਾਗੂ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button