Breaking NewsD5 specialIndiaNewsTop News

Bank Holidays : ਅਪ੍ਰੈਲ ‘ਚ 15 ਦਿਨ ਬੰਦ ਰਹਿਣਗੇ ਬੈਂਕ,  ਦੇਖੋ ਪੂਰੀ ਲਿਸਟ

ਨਵੀਂ ਦਿੱਲੀ : ਅਪ੍ਰੈਲ ਮਹੀਨਾ ਸ਼ੁਰੂ ਹੋਣ ‘ਚ ਹੁਣ ਸਿਰਫ ਦੋ ਦਿਨ ਹੀ ਬਚੇ ਹਨ। ਦੱਸ ਦਈਏ ਕਿ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਹੀ ਬੈਂਕਾਂ ਦੀਆਂ ਛੁੱਟੀਆਂ ਤੋਂ ਹੋ ਰਹੀ ਹੈ। ਅਪ੍ਰੈਲ ‘ਚ ਬੈਂਕ 15 ਦਿਨ ਬੰਦ ਰਹਿਣਗੇ। ਅਜਿਹੇ  ‘ਚ ਜੇਕਰ ਤੁਹਾਨੂੰ ਬੈਂਕ ਦਾ ਕੋਈ ਜ਼ਰੂਰੀ ਕੰਮ ਹੈ ਤਾਂ ਪਹਿਲਾਂ ਛੁੱਟੀਆਂ ਦੀ ਪੂਰੀ ਲਿਸਟ ਦੇਖਕੇ ਹੀ ਘਰ ਤੋਂ ਬੈਂਕ ਲਈ ਨਿਕਲੋ।

ਸਿੰਘਾਂ ਦਾ ਪੁਲਿਸ ਨਾਲ ਪਿਆ ਪੇਚਾ ! ਹੋ ਗਏ ਆਹਮੋ-ਸਾਹਮਣੇ ! ਸਿੰਘਾਂ ਨੇ ਅੱਗੇ-ਅੱਗੇ ਭਜਾਈ ਪੁਲਿਸ !ਮਾਹੌਲ ਹੋਇਆ ਗਰਮ !

ਭਾਰਤੀ ਰਿਜ਼ਰਵ ਬੈਂਕ ਦੀ ਵੈਬਸਾਈਟ ਅਨੁਸਾਰ  ਅਪ੍ਰੈਲ ‘ਚ ਬੈਂਕ ਦੀਆਂ ਛੁੱਟੀਆਂ ‘ਚ ਵੱਖਰੇ ਤਿਉਹਾਰ ਸ਼ਾਮਿਲ ਹਨ ਜਿਵੇਂ –  ਰਾਮ ਨੌਮੀ, ਗੁਡ ਫਰਾਈਡੇ, ਬਿਹੂ ,  ਬਾਬੂ ਜਗਜੀਵਨ ਰਾਮ ਦੇ ਜਨਮਦਿਨ। ਤਾਮਿਲ ਨਵਾਂ ਸਾਲ ਵੀ ਹੈ। ਅਪ੍ਰੈਲ  ਦੇ ਪਹਿਲੇ ਹਫ਼ਤੇ ਬੈਂਕ ਦਾ ਪਹਿਲਾ ਵਰਕਿੰਗ ਡੇਅ 3 ਅਪ੍ਰੈਲ ਨੂੰ ਹੋਵੇਗਾ। ਯਾਨੀ 1 ਅਪ੍ਰੈਲ ਅਤੇ 2 ਅਪ੍ਰੈਲ ਨੂੰ ਬੈਂਕਾਂ ‘ਚ ਕੰਮਧੰਦਾ ਨਹੀਂ ਹੋਵੇਗਾ। ਬੈਂਕਾਂ ‘ਚ ਹਾਲਾਂਕਿ ਸਾਰੇ ਰਾਜਾਂ ‘ਚ 15 ਦਿਨ ਛੁੱਟੀ ਨਹੀਂ ਰਹੇਗੀ ਕਿਉਂਕਿ ਕੁਝ ਤਿਉਹਾਰ ਜਾਂ ਉਤ‍ਸਵ ਪੂਰੇ ਦੇਸ਼ ‘ਚ ਇਕੱਠੇ ਨਹੀਂ ਮਨਾਏ ਜਾਂਦੇ ਹਨ।

ਛੁੱਟੀਆਂ ਦੀ ਪੂਰੀ ਲਿਸਟ:

1 ਅਪ੍ਰੈਲ  :  ਬੈਂਕਾਂ ਦੇ ਸਾਲਾਨਾ ਅਕਾਊਟਸ ਦੀ ਕਲੋਜਿੰਗ

2 ਅਪ੍ਰੈਲ  :  ਗੁਡ ਫਰਾਈਡੇ

4 ਅਪ੍ਰੈਲ  : ਐਤਵਾਰ

5 ਅਪ੍ਰੈਲ  :  ਬਾਬੂ ਜਗਜੀਵਨ ਰਾਮ ਜਯੰਤੀ

6 ਅਪ੍ਰੈਲ : ਤਮਿਲਨਾਡੂ ‘ਚ ਵਿਧਾਨ ਸਭਾ ਚੋਣਾਂ

10 ਅਪ੍ਰੈਲ :  ਦੂਜਾ ਸ਼ਨੀਵਾਰ

11 ਅਪ੍ਰੈਲ : ਐਤਵਾਰ

13 ਅਪ੍ਰੈਲ : ਤੇਲਗੂ ਨਿਊ ਈਅਰ ,  ਬੋਹਾਗ ਬਿਹੂ ,  ਗੁੱਡੀ ਪਡਵਾ, ਵੈਸਾਖ

14 ਅਪ੍ਰੈਲ : ਡਾਕਟਰ ਅੰਬੇਦਕਰ ਜਯੰਤੀ , ਅਸ਼ੋਕਾ ਦ ਗ੍ਰੇਟ ਦਾ ਜਨਮਦਿਨ ,  ਤਾਮਿਲ ਨਿਊ ਈਅਰ

15 ਅਪ੍ਰੈਲ : ਹਿਮਾਚਲ ਡੇਅ, ਵਿਸ਼ੂ , ਬੰਗਾਲੀ ਨਿਊ ਈਅਰ

16 ਅਪ੍ਰੈਲ : ਬੋਹਾਗ ਬਿਹੂ

18 ਅਪ੍ਰੈਲ : ਐਤਵਾਰ

21 ਅਪ੍ਰੈਲ : ਰਾਮ ਨੌਮੀ

24 ਅਪ੍ਰੈਲ : ਚੌਥਾ ਸ਼ਨੀਵਾਰ

25 ਅਪ੍ਰੈਲ : ਐਤਵਾਰ  –  ਮਹਾਵੀਰ ਜਯੰਤੀ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button