Breaking NewsD5 specialIndiaNewsPunjabTop News

Bahadurgarh Accident : CM Channi ਨੇ ਮ੍ਰਿਤਕ ਔਰਤਾਂ ਦੇ ਪਰਿਵਾਰਾਂ ਲਈ 5 ਲੱਖ ਰੁਪਏ ਮੁਆਵਜ਼ੇ ਦਾ ਕੀਤਾ ਐਲਾਨ, ਜਖ਼ਮੀਆਂ ਨੂੰ ਮਿਲੇਗਾ ਫ੍ਰੀ ਇਲਾਜ਼

ਪਟਿਆਲਾ/ਨਵੀਂ ਦਿੱਲੀ : ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿੱਚ ਅੱਜ ਤੜਕੇ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਬਹਾਦੁਰਗੜ੍ਹ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਨੇ ਅੰਦੋਲਨਕਾਰੀ ਮਹਿਲਾ ਕਿਸਾਨਾਂ ਨੂੰ ਕੁਚਲ ਦਿੱਤਾ। ਟਰੱਕ ਡਿਵਾਈਡਰ ‘ਤੇ ਬੈਠੀਆਂ ਮਹਿਲਾ ਕਿਸਾਨਾਂ ‘ਤੇ ਚੜ੍ਹ ਗਿਆ। ਇਸ ਹਾਦਸੇ ‘ਚ 3 ਬਜ਼ੁਰਗ ਔਰਤਾਂ ਦੀ ਮੌਤ ਹੋ ਗਈ, ਜਦਕਿ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਕੋਈ ਵੀ ਗਈਆਂ ਜਾਨਾਂ ਦੀ ਭਰਪਾਈ ਨਹੀਂ ਕਰ ਸਕਦਾ। ਇਸ ਦੁਖਾਂਤ ਨਾਲ ਪੰਜਾਬ ਦੇ ਪਰਿਵਾਰਾਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪੰਜਾਬ ਸਰਕਾਰ ਨੇ ਮ੍ਰਿਤਕ ਔਰਤਾਂ ਦੇ ਪਰਿਵਾਰਾਂ ਲਈ ਰਾਹਤ ਦਾ ਐਲਾਨ ਕੀਤਾ ਹੈ। ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਅਤੇ ਜ਼ਖਮੀਆਂ ਦਾ ਮੁਫਤ ਇਲਾਜ਼ ਕੀਤਾ ਜਾਵੇਗਾ।

ਸਿੰਘੂ ਬਾਰਡਰ ‘ਤੇ ਹੋਣਾ ਸੀ ਆਹ ਕੰਮ, ਵੱਡੀ ਸਾਜ਼ਿਸ਼ ਬੇਨਕਾਬ, ਕਿਸਾਨ ਮੋਰਚੇ ਨੇ ਕੀਤੇ ਖੁਲਾਸੇ D5 Channel Punjabi

ਦੱਸਿਆ ਜਾ ਰਿਹਾ ਹੈ ਇਹ ਕਿਸਾਨ ਬੀਬੀਆਂ ਸਵੇਰੇ ਕਰੀਬ 6 ਵਜੇ ਬਹਾਦੁਰਗੜ ‘ਚ ਡਿਵਾਈਡਰ ‘ਤੇ ਬੈਠਕੇ ਘਰ ਜਾਣ ਲਈ ਆਟੋ ਦਾ ਉਡੀਕ ਕਰ ਰਹੀਆਂ ਸਨ । ਇਹ ਤਿੰਨੇ ਕਿਸਾਨ ਬੀਬੀਆਂ ਪੰਜਾਬ ਦੇ ਮਾਨਸੇ ਜ਼ਿਲ੍ਹਾ ਦੀਆਂ ਰਹਿਣ ਵਾਲੀਆਂ ਸਨ ਅਤੇ ਕਿਸਾਨ ਅੰਦੋਲਨ ਰੋਟੇਸ਼ਨ ਦੇ ਤਹਿਤ ਹੁਣ ਉਹ ਘਰ ਵਾਪਸੀ ਕਰਨ ਲੱਗੀਆਂ ਸਨ । ਦੂਜੇ ਪਾਸੇ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ । ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button