NewsBreaking NewsD5 specialIndiaPoliticsPunjab

Badal ‘ਤੇ ਮੀਂਹ ਵਾਂਗ ਵਰ੍ਹਿਆ Ravneet Bittu, ਅੱਗੋਂ ਬਾਦਲ ਨੇ ਵੀ ਕੈਮਰੇ ਅੱਗੇ ਕੱਢੇ ਵੱਟ

ਬਠਿੰਡਾ : ਜਿੱਥੇ ਸੂਬੇ ਭਰ ‘ਚ ਵਿੱਤੀ ਸੰਕਟ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਉੱਥੇ ਹੀ ਹੁਣ ਕਾਂਗਰਸੀ ਮੰਤਰੀ ਵੀ ਆਪਣੀ ਹੀ ਸਰਕਾਰ ਖਿਲਾਫ ਸਵਾਲ ਖੜ੍ਹੇ ਕਰ ਰਹੇ ਹਨ। ਦਰਅਸਲ ਬੀਤੇ ਦਿਨ ਲੁਧਿਆਣੇ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵਿੱਤੀ ਸੰਕਟ ਬਾਰੇ ਬੋਲਦਿਆ ਕਿਹਾ ਸੀ ਕਿ ਵਿੱਤ ਮੰਤਰੀ ਨੂੰ ਆਪਣੇ ਵੱਲੋਂ ਕੀਤੇ ਗਏ ਸਾਰੇ ਵਾਅਦਿਆ ਨੂੰ ਜ਼ਰੂਰ ਦੇਖ ਲੈਣਾ ਚਾਹੀਦਾ ਹੈ।

Badal ‘ਤੇ ਮੀਂਹ ਵਾਂਗ ਵਰ੍ਹਿਆ Ravneet Bittu, ਅੱਗੋਂ ਬਾਦਲ ਨੇ ਵੀ ਕੈਮਰੇ ਅੱਗੇ ਕੱਢੇ ਵੱਟ

ਜਿਸ ਤੇ ਪ੍ਰਤੀਕਿਰਿਆ ਦਿੰਦਿਆ ਹੋਇਆ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਸਾਰੀਆਂ ਪਾਰਟੀਆਂ ਦੀਆਂ ਅੰਦਰੂਨੀ ਗੱਲਾਂ ਹਨ ਅਤੇ ਨਾਲ ਹੀ ਕਿ ਰਵਨੀਤ ਬਿੱਟੂ ਵਲੋਂ ਮੀਡੀਆ ਸਾਹਮਣੇ ਵਿੱਤੀ ਸੰਕਟ ਖਿਲਾਫ ਸਵਾਲ ਖੜੇ ਕਰਨਾ ਕਿਤੇ ਨਾ ਕਿਤੇ ਗਲਤ ਹੈ। ਇਸ ਤੋਂ ਇਲਾਵਾ ਮਨਪ੍ਰੀਤ ਬਾਦਲ ਨੇ ਕਿਹਾ ਕਿ ਜੇਕਰ ਰਵਨੀਤ ਬਿੱਟੂ ਕਿਸੇ ਗੱਲ ਤੋਂ ਸਤੁੰਸ਼ਟ ਨਹੀਂ ਤਾਂ ਉਹ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸੁਨੀਲ ਜਾਖੜ ਜਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਗੱਲ ਕਰ ਸਕਦਾ ਸੀ।

ਹੁਣ ਕਾਂਗਰਸ ‘ਚ ਪੈ ਗਿਆ ਖਿਲਾਰਾ, ਰੰਧਾਵਾ ਦੇ ਕੈਪਟਨ ‘ਤੇ ਵੱਡੇ ਇਲਜ਼ਾਮ, ਮਨਪ੍ਰੀਤ ਬਾਦਲ ਦਾ ਬਿੱਟੂ ਨੂੰ ਠੋਕਵਾਂ ਜਵਾਬ

ਇਸ ਤੋਂ ਪਹਿਲਾ ਵੀ ਕਈ ਕਾਂਗਰਸੀ ਵਿਧਾਇਕਾਂ ਵੱਲੋਂ ਆਪਣੀ ਹੀ ਸਰਕਾਰ ਦੀ ਕਾਰਗੁਜਰੀ ਖਿਲਾਫ ਸਵਾਲ ਖੜ੍ਹੇ ਕੀਤੇ ਗਏ ਸਨ ਅਤੇ ਹੁਣ ਕਾਂਗਰਸੀ ਸੰਸਦ ਰਵਨੀਤ ਬਿੱਟੂ ਦੇ ਬਿਆਨ ਨੇ ਵੀ ਸਿਆਸਤ ‘ਚ ਭੁਚਾਲ ਲਿਆ ਕੇ ਰੱਖ ਦਿੱਤਾ। ਇਸ ਦੇ ਨਾਲ ਹੀ ਇਸ ਦੌਰਾਨ ਮਨਪ੍ਰੀਤ ਬਾਦਲ ਬਠਿੰਡੇ ਦੇ ਦੌਰੇ ਤੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button