EntertainmentTop News

Avatar: The Way of Water’ ਦਾ ਕਲੈਕਸ਼ਨ ਕਰੀਬ 8500 ਕਰੋੜ ਤੋਂ ਪਾਰ

ਨਿਰਦੇਸ਼ਕ ਜੇਮਸ ਕੈਮਰਨ ਦਾ ਜਾਦੂ ਦਰਸ਼ਕਾਂ ਅਤੇ ਬਾਕਸ ਆਫਿਸ ‘ਤੇ ਫਿਰ ਤੋਂ ਚੱਲਿਆ ਹੈ। 16 ਦਸੰਬਰ ਨੂੰ ਰਿਲੀਜ਼ ਹੋਈ ਫਿਲਮ ‘ਅਵਤਾਰ : ਦਿ ਵੇ ਆਫ ਵਾਟਰ’ ਦੀ ਜ਼ਬਰਦਸਤ ਕਮਾਈ ਜਾਰੀ ਹੈ।ਫਿਲਮ ਨਾ ਸਿਰਫ ਵੀਕੈਂਡ ਸਗੋਂ ਵੀਕਡੇ ‘ਚ ਵੀ ਚੰਗੀ ਕਲੈਕਸ਼ਨ ਕਰ ਰਹੀ ਹੈ। ਫਿਲਮ ਜਿੱਥੇ 300 ਕਰੋੜ ਦੇ ਕਰੀਬ ਪਹੁੰਚ ਚੁੱਕੀ ਹੈ, ਉੱਥੇ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਜਲਦ ਹੀ ‘ਐਵੇਂਜਰਸ-ਐਂਡਗੇਮ’ ਨੂੰ ਵੀ ਮਾਤ ਦੇਵੇਗੀ।

‘ਅਵਤਾਰ: ਦਿ ਵੇ ਆਫ ਵਾਟਰ’ ਨੇ ਪਹਿਲੇ ਦਿਨ 41 ਕਰੋੜ ਦੀ ਓਪਨਿੰਗ ਕੀਤੀ ਸੀ। ਇਸ ਦੇ ਨਾਲ ਹੀ ਫਿਲਮ ਨੇ ਓਪਨਿੰਗ ਵੀਕੈਂਡ ‘ਚ ਹੀ 129 ਕਰੋੜ ਰੁਪਏ ਦਾ ਕਲੈਕਸ਼ਨ ਕਰ ਲਿਆ ਸੀ। ਇਸ ਨਾਲ ਫਿਲਮ ਨੇ ਪਹਿਲੇ ਹਫਤੇ ‘ਚ 192.75 ਕਰੋੜ ਦੀ ਕਮਾਈ ਕੀਤੀ। ਫਿਲਮ ਦਾ ਕੁੱਲ ਕਲੈਕਸ਼ਨ ਹੁਣ ਤੱਕ 300 ਕਰੋੜ ਰੁਪਏ ਦੇ ਕਰੀਬ ਹੋ ਚੁੱਕਾ ਹੈ। ਭਾਰਤ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਾਲੀਵੁੱਡ ਫਿਲਮ ‘ਐਵੇਂਜਰਸ – ਐਂਡਗੇਮ’ ਰਹੀ ਹੈ। ਜਿਸ ਨੇ 373.22 ਕਰੋੜ ਰੁਪਏ ਕਮਾਏ।  ਅਵਤਾਰ 2 ਦੀ ਦੁਨੀਆ ਭਰ ਵਿੱਚ ਕੁਲੈਕਸ਼ਨ ਲਗਭਗ 8500 ਕਰੋੜ ਰੁਪਏ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button