PunjabTop News

ਗੋਇੰਦਵਾਲ ਜੇਲ੍ਹ ਵਿੱਚ ਹੋਈ ਖੂਨੀ ਝੜਪ ਮਾਮਲੇ ‘ਚ ਸਹਾਇਕ ਸੁਪਰਡੈਂਟ ਜੇਲ੍ਹਾ ਹਰੀਸ਼ ਕੁਮਾਰ ਸਸਪੈਂਡ

Assistant Superintendent Jail Harish Kumar suspended in the case of bloody clash in Goindwal Jail

ਗੋਇੰਦਵਾਲ ਸਾਹਿਬ : ਬੀਤੇ ਦਿਨੀਂ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਹੋਈ ਗੈਂਗਵਾਰ ਵਿੱਚ ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਗੁਰਗੇ ਮਾਰੇ ਗਏ ਸਨ । ਉਨ੍ਹਾਂ ਦਾ ਕਤਲ ਲਾਰੈਂਸ ਗੈਂਗ ਨੇ ਜੇਲ੍ਹ ਵਿੱਚ ਕੀਤਾ ਸੀ । ਮੋਹਨਾ ਅਤੇ ਤੂਫਾਨ ਦੀ ਇਸ ਗੈਂਗਵਾਰ ‘ਚ ਮੌਤ ਹੋ ਗਈ ਸੀ । ਹੁਣ ਇਸ ਇਸ ਮਾਮਲੇ ਦੀ ਜਾਂਚ ਕਰਨ ਲਈ ਏਡੀਜੀਪੀ ਜੇਲ੍ਹਾ ਬੀ ਚੰਦਰਾ ਸ਼ੇਖਰ ਨੇ ਗੋਇੰਦਵਾਲ ਸਾਹਿਬ ਦਾ ਦੌਰਾ ਕੀਤਾ ਅਤੇ ਇਸ ਮਾਮਲੇ ਵਿੱਚ ਲਾਪ੍ਰਵਾਹੀ ਵਰਤਣ ‘ਤੇ ਸਖ਼ਤ ਨੋਟਿਸ ਲੈਦਿਆ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਦੀ ਵਿਭਾਗੀ ਪੜਤਾਲ ਖੋਲ੍ਹ ਦਿੱਤੀ ਹੈ।

Manish Sisodia ਨੂੰ ਗ੍ਰਿਫ਼ਤਾਰ ਕਰ ਫਸੀ BJP ? ਖੁੱਲ੍ਹ ਗਈ ਪੋਲ, ਲੀਡਰਾਂ ‘ਚ ਮਚਿਆ ਹੜਕੰਪ! | D5 Channel Punjabi

ਏਡੀਜੀਪੀ ਚੰਦਰਾ ਸ਼ੇਖਰ ਨੇ ਇਸ ਮਾਮਲੇ ‘ਤੇ ਐਕਸਨ ਲੈਦੇ ਹੋਏ ਜੇਲ੍ਹ ਵਿਚ ਸੁਰੱਖਿਅਤ ਪ੍ਰਬੰਧਾ ‘ਚ ਭਾਰੀ ਕੁਤਾਹੀ ਵਰਤਣ ਦੇ ਮਾਮਲੇ ਵਿੱਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰੀਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਐਤਵਾਰ ਹੋਈ ਖੂਨੀ ਝੜਪ ਦੌਰਾਨ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਛੁੱਟੀ ਤੇ ਸਨ ਪਰ ਘਟਨਾ ਦੀ ਖ਼ਬਰ ਮਿਲਦੇ ਹੀ ਡਿਊਟੀ ਤੇ ਪਰਤ ਆਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button