SportsTop News

Asia Cup 2022 : ਸ਼੍ਰੀਲੰਕਾ ਨੇ ਪਾਕਿ ਨੂੰ 5 ਵਿਕਟਾਂ ਨਾਲ ਦਿੱਤੀ ਮਾਤ

ਨਵੀਂ ਦਿੱਲੀ : ਲੈੱਗ ਸਪਿਨਰ ਵਾਨਿੰਦ ਹਸਰੰਗਾ ਦੀ ਅਗਵਾਈ ‘ਚ ਸਪਿਨਰਾਂ ਦੀ ਫਿਰਕੀ ਦੇ ਜਾਦੂ ਤੋਂ ਬਾਅਦ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ ਦੇ ਅਰਧ ਸੈਂਕੜੇ ਨਾਲ ਸ਼੍ਰੀਲੰਕਾ ਨੇ ਏਸ਼ੀਆ ਕੱਪ ਟੀ-20 ਕ੍ਰਿਕੇਟ ਟੂਰਨਾਮੈਂਟ ਦੇ ਸੁਪਰ-4 ਗੇੜ ਦੇ ਆਖਰੀ ਮੁਕਾਬਲੇ ਵਿਚ ਸ਼੍ਰੀਲੰਕਾ ਨੇ ਇੱਥੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਇਹ ਮੁਕਾਬਲਾ ਲਗਭਗ ਫਾਈਨਲ ਦਾ ਅਭਿਆਸ ਹੀ ਸੀ ਕਿਉਂਕਿ ਐਤਵਾਰ ਨੂੰ ਇਹੀ ਦੋਵੇਂ ਟੀਮਾਂ ਫਾਈਨਲ ਵਿਚ ਖੇਡਣਗੀਆਂ।

Neeru Bajwa ਨੇ Tarsem Jassar ਨੂੰ ਮਾਰੇ ਤਾਅਨੇ, ‘Maa Da Ladla’ Film Release ਹੋਣ ਤੋਂ ਪਹਿਲਾਂ ਪਿਆ ਪੰਗਾ

ਪਾਕਿਸਤਾਨ ਦੇ 122 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਨੂੰ ਨਿਸਾਂਕਾ ਦੀਆਂ 48 ਗੇਂਦਾਂ ’ਤੇ 5 ਚੌਕਿਆਂ ਤੇ 1 ਛੱਕੇ ਨਾਲ ਅਜੇਤੂ 55 ਦੌੜਾਂ ਦੀ ਪਾਰੀ ਤੇ ਭਾਨੁਕਾ ਰਾਜਪਕਸ਼ੇ (24) ਨਾਲ ਉਸ ਦੀ ਚੌਥੀ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਨਾਲ 17 ਓਵਰਾਂ ਵਿਚ ਹੀ 5 ਵਿਕਟਾਂ ’ਤੇ 124 ਦੌੜਾਂ ਬਣਾ ਕੇ ਜਿੱਤ ਦਰਜ ਕਰ ਲਈ। ਸ਼੍ਰੀਲੰਕਾ ਦੀ ਟੀਮ ਸੁਪਰ-4 ਗੇੜ ਵਿਚ ਅਜੇਤੂ ਰਹੀ। ਇਸ ਤੋਂ ਪਹਿਲਾਂ ਲੈੱਗ ਸਪਿਨਰ ਵਾਨਿੰਦੂ ਹਸਰੰਗਾ (21 ਦੌੜਾਂ ’ਤੇ 3 ਵਿਕਟਾਂ) ਤੇ ਆਫ ਸਪਿਨਰਾਂ ਮਹੀਸ਼ ਤੀਕਸ਼ਣਾ (21 ਦੌੜਾਂ ’ਤੇ 2 ਵਿਕਟਾਂ) ਤੇ ਧਨੰਜਯ ਡਿਸਿਲਵਾ (18 ਦੌੜਾਂ ’ਤੇ 1 ਵਿਕਟ) ਦੀ ਫਿਰਕੀ ਦੇ ਜਾਦੂ ਸਾਹਮਣੇ ਪਾਕਿਸਤਾਨ ਦੀ ਟੀਮ 19.1 ਓਵਰਾਂ ਵਿਚ 121 ਦੌੜਾਂ ’ਤੇ ਢੇਰ ਹੋ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button