SportsTop News

Asia Cup 2022 : ਪਾਕਿਸਤਾਨ ਨੇ ਹਾਂਗਕਾਂਗ ਨੂੰ 155 ਦੌੜਾਂ ਨਾਲ ਦਿੱਤੀ ਮਾਤ

ਨਵੀਂ ਦਿੱਲੀ : ਪਾਕਿਸਤਾਨ ਨੇ ਏਸ਼ੀਆ ਕੱਪ ਦੇ ਮਹੱਤਵਪੂਰਨ ਮੁਕਾਬਲੇ ਵਿਚ ਸ਼ੁੱਕਰਵਾਰ ਨੂੰ ਹਾਂਗਕਾਂਗ ’ਤੇ 155 ਦੌੜਾਂ ਨਾਲ ਇਕਪਾਸੜ ਜਿੱਤ ਦਰਜ ਕਰਕੇ ਸੁਪਰ-4 ਗੇੜ ਵਿਚ ਪ੍ਰਵੇਸ਼ ਕਰ ਲਿਆ ਤੇ ਹੁਣ ਐਤਵਾਰ ਨੂੰ ਉਸ ਦਾ ਸਾਹਮਣਾ ਭਾਰਤ ਨਾਲ ਹੋਵੇਗਾ। ਹੌਲੀ ਸ਼ੁਰੂਆਤ ਤੋਂ ਉੱਭਰ ਕੇ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਲਈ ਭੇਜੇ ਜਾਣ ’ਤੇ ਮੁਹੰਮਦ ਰਿਜ਼ਵਾਨ ਦੀਆਂ 57 ਗੇਂਦਾਂ ’ਤੇ 78 ਦੌੜਾਂ ਦੀ ਮਦਦ ਨਾਲ 2 ਵਿਕਟਾਂ ’ਤੇ 193 ਦੌੜਾਂ ਬਣਾਈਆਂ।

ਪੰਜਾਬਣ ਦੀ ਬਹਾਦਰੀ, ਅੱਗੇ – ਅੱਗੇ ਭਜਾਏ ਹਮਲਾਵਰ, ਇਕੱਲੀ ਪੈ ਗਈ ਮਗਰ ||

ਜਵਾਬ ਵਿਚ ਹਾਂਗਕਾਂਗ ਦੀ ਟੀਮ 10.4 ਓਵਰਾਂ ‘ਚ 38 ਦੌੜਾਂ ’ਤੇ ਆਊਟ ਹੋ ਗਈ। ਪਾਕਿਸਤਾਨ ਗਰੁੱਪ-ਏ ਤੋਂ ਦੂਜੇ ਸਥਾਨ ’ਤੇ ਰਹਿ ਕੇ ਸੁਪਰ-4 ਵਿਚ ਪਹੁੰਚਿਆ ਹੈ। ਟੀ-20 ਸਵਰੂਪ ਵਿਚ ਇਹ ਪਾਕਿਸਤਾਨ ਦੀ ਸਭ ਤੋਂ ਵੱਡੀ ਜਿੱਤ ਹੈ। ਹੁਣ ਉਸਦਾ ਸਾਹਮਣਾ ਗਰੁੱਪ-ਏ ਦੀ ਚੋਟੀ ਦੀ ਟੀਮ ਭਾਰਤ ਨਾਲ ਐਤਵਾਰ ਨੂੰ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button