ASI ਦਾ ਹੱਥ ਕੱਟਣ ਵਾਲੇ ਅਖੌਤੀ ਨਿਹੰਗਾਂ ਬਾਰੇ ਆਹ ਬੰਦੇ ਨੇ ਕੀਤੇ ਖ਼ੁਲਾਸੇ

ਪਟਿਆਲਾ : ਪਟਿਆਲਾ ਸਬਜ਼ੀ ਮੰਡੀ ਵਿੱਚ ਆਏ ਨਿਹੰਗਾਂ ਅਤੇ ਪੁਲਿਸ ਦੇ ‘ਚ ਨੋਕ ਝੋਂਕ ਤੋਂ ਬਾਅਦ ਚੰਗੀ ਖਾਸੀ ਝੜਪ ਹੋ ਗਈ। ਇਸ ਘਟਨਾ ‘ਚ ਕਈ ਪੁਲਿਸ ਕਰਮਚਾਰੀਆਂ ਅਤੇ ਨਿਹੰਗਾਂ ਦੇ ਜਖ਼ਮੀ ਹੋਣ ਦੀ ਖਬਰ ਹੈ। ਜਖ਼ਮੀਆਂ ਨੂੰ ਸ਼ਹਿਰ ਦੇ ਰਾਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਨਿਹੰਗਾਂ ਨੇ ਗੱਡੀ ਵਿੱਚ ਬੈਠ ਕੇ ਫਰਾਰ ਹੋਣ ਦੀ ਵੀ ਕੋਸ਼ਿਸ਼ ਕੀਤੀ ਅਤੇ ਸੜਕ ‘ਤੇ ਲੱਗੇ ਬੈਰੀਕੇਡ ਨੂੰ ਤੇਜ਼ ਰਫਤਾਰ ਗੱਡੀ ਨਾਲ ਉਡਾ ਦਿੱਤਾ। ਪੁਲਿਸ ਨੇ ਜਿਵੇਂ ਹੀ ਉਨ੍ਹਾਂ ਨੂੰ ਗੱਡੀ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਨਿਹੰਗਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ।
ASI ਦਾ ਹੱਥ ਕੱਟਣ ਵਾਲੇ ਅਖੌਤੀ ਨਿਹੰਗਾਂ ਬਾਰੇ ਆਹ ਬੰਦੇ ਨੇ ਕੀਤੇ ਖ਼ੁਲਾਸੇ | Patiala Police Vs Nihang
ਏਐਸਆਈ ਦੀ ਹਾਲਤ ਗੰਭੀਰ,ਪੀਜੀਆਈ ਕੀਤਾ ਰੈਫਰ
ਇਸ ਹਮਲੇ ‘ਚ ਇੱਕ ਏਐਸਆਈ ਦਾ ਹੱਥ ਕੱਟਕੇ ਅਲੱਗ ਹੋ ਗਿਆ ਹੈ, ਜਦੋਂ ਕਿ ਥਾਣਾ ਸਦਰ ਇਨਚਾਰਜ ਬਿੱਕਰ ਸਿੰਘ ਅਤੇ ਇੱਕ ਹੋਰ ਮੁਲਾਜ਼ਮ ਜਖਮੀ ਹੋਇਆ ਹੈ। ਘਟਨਾ ਤੋਂ ਬਾਅਦ ਜ਼ਖਮੀ ਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਖਮੀ ਹੋਏ ਏਐਸਆਈ ਦੀ ਹਾਲਤ ਗੰਭੀਰ ਹੋਣ ਤੋਂ ਕਾਰਨ ਉਸਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਨਿਹੰਗ ਇੱਕ ਗੁਰਦੁਆਰੇ ‘ਚ ਲੁੱਕ ਗਏ।
LIVE | ਕਰੋਨਾ ਵਾਇਰਸ ਤੇ ਵੱਡੀਆਂ ਖ਼ਬਰਾਂ, ਫੈਕਟਰੀਆਂ, ਮਾਲ ਤੇ ਸਿਨੇਮੇ ਖੁੱਲ੍ਹਣ ‘ਤੇ ਚਰਚਾ | Call 0175-5000156
ਕਰਫਿਊ ਪਾਸ ਨਾ ਹੋਣ ‘ਤੇ ਭੜਕੇ ਸਨ
ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇੱਕ ਗੱਡੀ ਵਿੱਚ ਸਵਾਰ ਹੋ ਕੇ ਕਰੀਬ 5 ਨਿਹੰਗ ਸਿੰਘ ਸਬਜ਼ੀ ਮੰਡੀ ਪੁੱਜੇ ਸਨ। ਇੱਥੇ ਸਬਜ਼ੀ ਮੰਡੀ ਦੇ ਸਟਾਫ ਨੇ ਇਨ੍ਹਾਂ ਲੋਕਾਂ ਦੀ ਗੱਡੀ ਨੂੰ ਰੋਕ ਕੇ ਕਰਫਿਊ ਪਾਸ ਦੇ ਬਾਰੇ ਪੁੱਛਿਆ ਸੀ, ਤਾਂ ਕਿ ਮੰਡੀ ‘ਚ ਬੇਵਜ੍ਹਾ ਭੀੜ ਨਾ ਹੋਵੇ। ਇਸ ‘ਤੇ ਇਨ੍ਹਾਂ ਲੋਕਾਂ ਨੇ ਸਬਜ਼ੀ ਮੰਡੀ ਦੇ ਸਟਾਫ ਦੇ ਨਾਲ ਲੜਾਈ ਕਰਦੇ ਹੋਏ ਪੁਲਿਸ ਦੀ ਨਾਕਾਬੰਦੀ ‘ਤੇ ਲੱਗਿਆ ਬੈਰੀਕੇਡ ਤੋੜ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮੁਲਾਜਮਾਂ ਨੇ ਇਹਨਾਂ ਦੀ ਗੱਡੀ ਨੂੰ ਘੇਰ ਲਿਆ। ਗੁੱਸਾਏ ਨਿਹੰਗਾਂ ਨੇ ਤਲਵਾਰ ਲੈ ਕੇ ਪੁਲਿਸ ‘ਤੇ ਹਮਲਾ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਨਿਹੰਗ ਸਿੰਘ ਬਲਬੇੜਾ ਏਰੀਆ ‘ਚ ਬਣੇ ਗੁਰਦੁਆਰਾ ਖਿਚੜੀ ਸਾਹਿਬ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪਟਿਆਲਾ ਜੋਨ ਦੇ ਆਈਜੀ ਜਤਿੰਦਰ ਸਿੰਘ ਮੌਕੇ ‘ਤੇ ਪਹੁਂਚ ਗਏ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.