Breaking NewsD5 specialNewsPoliticsPunjab

ASI ਦਾ ਹੱਥ ਕੱਟਣ ‘ਤੇ ਭੜਕੇ ਭਗਵੰਤ ਮਾਨ | ਅਖੌਤੀ ਨਿਹੰਗਾਂ ਦੀ ਠੋਕੀ ਮੰਜੀ!

ਸੰਗਰੂਰ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਦੇ ਵਿੱਚ ਹਾਹਾਕਾਰ ਮਚਾਈ ਹੋਈ ਹੈ। ਭਾਰਤ ਵਿੱਚ ਇਸ ਦੇ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ। ਉੱਥੇ ਹੀ ਪੁਲਿਸ ਮੁਲਾਜ਼ਮਾਂ ਤੇ ਹੋਏ ਹਮਲੇ ਦੀ ਸੰਗਰੂਰ ਤੋਂ ਸਾਂਸਦ ਮੈਂਬਰ ਭਗਵੰਤ ਮਾਨ ਦੇ ਵੱਲੋਂ ਨਿਖੇਧੀ ਕੀਤੀ ਗਈ ਹੈ। ਉਨਾਂ ਦਾ ਕਹਿਣਾ ਹੈ ਕਿ ਕੋਰੋਨਾ ਦਾ ਵਾਇਰਸ ਦੇ ਚੱਲਦਿਆਂ ਕੁਝ ਘਟਨਾਵਾਂ ਇਸ ਤਰ੍ਹਾਂ ਦੀਆਂ ਹੋ ਰਹੀਆਂ ਹਨ ਜੋ ਮਾਹੌਲ ਨੂੰ ਹੋਰ ਵੀ ਖਰਾਬ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੋ ਅੱਜ ਸਵੇਰੇ ਪਟਿਆਲਾ ਦੇ ਵਿੱਚ ਘਟਨਾ ਵਾਪਰੀ ਹੈ।

ASI ਦਾ ਹੱਥ ਕੱਟਣ ‘ਤੇ ਭੜਕੇ ਭਗਵੰਤ ਮਾਨ | ਅਖੌਤੀ ਨਿਹੰਗਾਂ ਦੀ ਠੋਕੀ ਮੰਜੀ! Bhagwant Mann on Police Vs Nihang’s

ਉਹ ਬਹੁਤ ਮੰਦਭਾਗੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਸ਼ਖਤ ਤੋਂ ਸ਼ਖਤ ਕਾਰਵਾਈ ਕੀਤੀ ਜਾਵੇ। ਦੱਸ ਦਈਏ ਕਿ ਅੱਜ ਸਵੇਰੇ ਪਟਿਆਲਾ ਸਬਜ਼ੀ ਮੰਡੀ ‘ਚ ਪੁਲਿਸ ਕਰਮੀਆਂ ਅਤੇ ਨਿਹੰਗਾਂ ‘ਚ ਝੜਪ ਹੋ ਗਈ ਹੈ। ਹਮਲੇ ‘ਚ ਇੱਕ ਏਐਸਆਈ ਦੇ ਹੱਥ ਕੱਟਕੇ ਅਲੱਗ ਹੋ ਗਿਆ ਹੈ। ਜਦੋਂ ਕਿ ਥਾਣਾ ਸਦਰ ਇਨਚਾਰਜ ਬਿੱਕਰ ਸਿੰਘ ਅਤੇ ਇੱਕ ਹੋਰ ਮੁਲਾਜ਼ਮ ਜਖਮੀ ਹੋਏ ਹਨ। ਜਖਮੀ ਹੋਏ ਏਐਸਆਈ ਦੀ ਹਾਲਤ ਗੰਭੀਰ ਹੋਣ ਦੇ ਕਾਰਨ ਉਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button