Breaking NewsD5 specialNewsPunjab

ASI ਦਾ ਹੋਇਆ ਸਫਲ ਅਪ੍ਰੇਸ਼ਨ, ਦੇਖੋ Exclusive ਤਸਵੀਰਾਂ

ਪਟਿਆਲਾ : ਪਟਿਆਲਾ ਪੁਲਿਸ ਦੇ ਏ.ਐਸ.ਆਈ. ਹਰਜੀਤ ਸਿੰਘ ਜਿਸਦਾ ਹੱਥ ਬੀਤੇ ਸਬਜ਼ੀ ਮੰਡੀ ‘ਚ ਹੱਥ ਕੱਟਿਆ ਗਿਆ ਸੀ, ਦਾ ਪੀ.ਜੀ.ਆਈ. ਦੇ ਪਲਾਸਟਿਕ ਸਰਜਰੀ ਵਿਭਾਗ ਦੇ ਡਾਕਟਰਾਂ ਨੇ ਸਾਢੇ ਸੱਤ ਘੰਟਿਆਂ ਦੇ ਸਫਲ ਆਪ੍ਰੇਸ਼ਨ ਤੋਂ ਬਾਅਦ ਜੋੜ ਦਿੱਤਾ ਹੈ। ਇਹ ਜਾਣਕਾਰੀ ਦਿੰਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਪੀ.ਜੀ.ਆਈ. ਦੇ ਡਾਕਟਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।

Nihang Viral Video | ASI ਦਾ ਹੋਇਆ ਸਫਲ ਅਪ੍ਰੇਸ਼ਨ, ਦੇਖੋ Exclusive ਤਸਵੀਰਾਂ | D5 Channel Punjabi

ਸਿੱਧੂ ਨੇ ਦੱਸਿਆ ਕਿ ਪੀ.ਜੀ.ਆਈ. ਦੇ ਡਾਕਟਰਾਂ ਨੇ ਏ.ਐਸ.ਆਈ. ਹਰਜੀਤ ਸਿੰਘ ਦਾ ਕੱਟਿਆ ਹੱਥ ਜੋੜਨ ਲਈ ਸਵੇਰੇ 10 ਤੋਂ ਸ਼ਾਮ ਸਾਢੇ 5 ਵਜੇ ਤੱਕ ਲਗਾਤਾਰ ਸਾਢੇ 7 ਘੰਟੇ ਆਪ੍ਰੇਸ਼ਨ ਕੀਤਾ ਅਤੇ ਇਹ ਆਪ੍ਰੇਸ਼ਨ ਕਾਮਯਾਬ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਦਾ ਇਹ ਜਾਂਬਾਜ ਅਧਿਕਾਰੀ ਹੌਂਸਲੋ ‘ਚ ਹੈ ਅਤੇ ਇਸਦੀ ਅਸਲੀ ਹਾਲਤ ਦਾ 5 ਦਿਨਾਂ ਬਾਅਦ ਪਤਾ ਲੱਗ ਸਕੇਗਾ।

Corona Breaking News | Punjab ਦੇ ਵੱਡੇ Police Officer ਨੂੰ ਵੀ ਹੋਇਆ Coronavirus | Punjab Police Officer

ਉਨ੍ਹਾਂ ਨੇ ਦੱਸਿਆ ਕਿ ਪਟਿਆਲਾ ਵਿੱਚ ਕਰਫਿਊ ਅਤੇ ਰਾਹਤ ਕੰਮਾਂ ‘ਚ ਲੱਗੀ ਪੁਲਿਸ ‘ਤੇ ਹਮਲਿਆਂ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਸ਼ਰਮਸ਼ਾਰ ਕੀਤਾ ਹੈ। ਐਸ.ਐਸ.ਪੀ. ਨੇ ਕਿਹਾ ਕਿ ਇਹ ਬਹੁਤ ਅਫਸੋਸਨਾਕ ਵਿਵਹਾਰ ਹੈ ਜਦੋਂ ਪੁਲਿਸ ਦੇ ਉਸ ਹੱਥ ਨੂੰ ਹੀ ਕੱਟ ਦਿੱਤਾ ਗਿਆ, ਜੋ ਆਪਣੀ ਡਿਊਟੀ ਨਾਲ – ਨਾਲ ਜਰੂਰਤਮੰਦਾਂ ਦੀ ਮਦਦ ਕਰਦੇ ਹੋਏ ਕਰਫਿਊ ਦੇ ਸ਼ੁਰੂ ਤੋਂ ਹੀ ਲੰਗਰ ਅਤੇ ਰਾਸ਼ਨ ਵੰਡ ਰਹੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button