PunjabTop News

ASI ਇਮੀਗ੍ਰੇਸ਼ਨ ਠੱਗੀ ਦੇ ਮਾਮਲੇ ‘ਚ ਗ੍ਰਿਫ਼ਤਾਰ, ਇਕ ਪਰਿਵਾਰ ਨੂੰ ਡੰਕੀ ਰਾਹੀਂ ਅਮਰੀਕਾ ਭੇਜਿਆ

ਪੰਜਾਬ ਪੁਲਿਸ ਦੇ ਇੱਕ ਸਰਵਿਸ ‘ਚ ਤਾਇਨਾਤ ASI ਨੂੰ 1.40 ਕਰੋੜ ਦੀ ਇਮੀਗ੍ਰੇਸ਼ਨ ਠੱਗੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ASI ਸਰਬਜੀਤ ਸਿੰਘ ਨੇ ਆਪਣੇ ਟਰੈਵਲ ਏਜੈਂਟ ਭਰਾ ਅਤੇ ਇੱਕ ਹੋਰ ਸਾਥੀ ਦੀ ਮਦਦ ਨਾਲ ਇਕ ਪਰਿਵਾਰ ਨੂੰ ਗੈਰਕਾਨੂੰਨੀ ਤਰੀਕੇ (ਡੰਕੀ ਰੂਟ) ਰਾਹੀਂ ਅਮਰੀਕਾ ਭੇਜਿਆ। ਸਰਬਜੀਤ ਸਿੰਘ ਇਸ ਵੇਲੇ ਕਪੂਰਥਲਾ ਪੁਲਿਸ ‘ਚ ਤਾਇਨਾਤ ਹੈ। ਲੁਧਿਆਣਾ ਕਰਾਈਮ ਬ੍ਰਾਂਚ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੋਰ ਦੋਸ਼ੀ ਅਜੇ ਫਰਾਰ ਹਨ।

ਸ਼ਿਕਾਇਤਕਰਤਾ ਆਕਾਸ਼ਵੀਰ ਸਿੰਘ, ਜੋ ਮੋਗਾ ਦਾ ਰਹਿਣ ਵਾਲਾ ਹੈ, ਨੇ ASI ਸਰਬਜੀਤ ਸਿੰਘ, ਉਸ ਦੇ ਭਰਾ ਦਲਜੀਤ ਸਿੰਘ ਉਰਫ ਡੌਨ ਅਤੇ ਸਾਥੀ ਜੈ ਜਗਤ ਜੋਸ਼ੀ ਉੱਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਉਸਨੂੰ ਅਮਰੀਕਾ ਵਿੱਚ ਕਾਨੂੰਨੀ ਤਰੀਕੇ ਨਾਲ ਐਂਟਰੀ ਦਿਵਾਉਣ ਅਤੇ ਵਰਕ ਪਰਮਿਟ ਲੈ ਕੇ ਦੇਣ ਦਾ ਵਾਅਦਾ ਕੀਤਾ ਸੀ। ਪਰ ਇਸ ਦੇ ਬਾਅਦ ਉਨ੍ਹਾਂ ਨੇ ਉਸਨੂੰ ਦੁਬਈ ਅਤੇ ਅਲ ਸਲਵਾਡੋਰ ਰਾਹੀਂ ਮਸ਼ਹੂਰ ਖੌਫਨਾਕ ‘ਡੰਕੀ ਰੂਟ’ ਤੋਂ ਗੁਜ਼ਾਰ ਕੇ ਤਸਕਰੀ ਰਾਹੀਂ ਭੇਜ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button