Breaking NewsD5 specialEntertainmentNewsTop News

Arjun Rampal ਨੇ ਸ਼ੁਰੂ ਕੀਤੀ ਅਗਲੀ ਫਿਲਮ ਦੀ ਸ਼ੂਟਿੰਗ, ਇਸ ਅਦਾਕਾਰ ਨਾਲ ਸ਼ੇਅਰ ਕਰਨਗੇ ਸਕਰੀਨ

ਮੁੰਬਈ : Diljit Dosanjh ਅਤੇ Arjun Rampal ਪਹਿਲੀ ਵਾਰ ਕਿਸੇ ਫਿਲਮ ‘ਚ ਨਾਲ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਸਾਲ 1984 ਦੇ ਦੰਗਿਆਂ ‘ਤੇ ਅਧਾਰਿਤ ਹੋਵੇਗੀ। ਦੋਵੇਂ ਹੀ ਸਿਤਾਰਿਆਂ ਨੇ ਅੰਮ੍ਰਿਤਸਰ ‘ਚ ਫਿਲਮ ਦੀ ਸ਼ੂਟਿੰਗ ਸ਼ੁਰੂ ਵੀ ਕਰ ਦਿੱਤੀ ਹੈ। ਮੀਡੀਆ ਰਿਪੋਰਟ ਮੁਤਾਬਕ ਇਸ ਫਿਲਮ ਨੂੰ ਨਿਰਦੇਸ਼ਕ ਹਨੀ ਤ੍ਰੇਹਨ ਡਾਇਰੈਕਟ ਕਰ ਰਹੇ ਹਨ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਰਾਤ ਅਕੇਲੀ ਹੈ (2020) ਡਾਇਰੈਕਟ ਕੀਤੀ। ਇਸ ਫਿਲਮ ‘ਚ ਨਵਾਜ਼ੂਦੀਨ ਸਿੱਦੀਕੀ ਅਤੇ ਰਾਧਿਕਾ ਆਪਟੇ ਨਜ਼ਰ ਆਏ ਸਨ। ਇਸ ਦੇ ਨਾਲ ਹੀ ਇਸ ਅਨਟਾਈਟਲ ਫਿਲਮ ਨੂੰ ਰੋਨੀ ਸਕ੍ਰੂਵਾਲਾ ਆਪਣੇ ਆਰਐਸਵੀਪੀ ਬੈਨਰ ਹੇਠ ਇਸ ਫਿਲਮ ਦਾ ਨਿਰਮਾਣ ਕਰਨਗੇ। ਤ੍ਰੇਹਨ ਅਤੇ ਅਭਿਸ਼ੇਕ ਚੌਬੇ ਮਿਲ ਕੇ ਫਿਲਮ ਦਾ ਨਿਰਮਾਣ ਵੀ ਕਰਨਗੇ।

ਯੂਕ੍ਰੇਨ ‘ਚ ਫਸੇ ਵਿਦਿਆਰਥੀਆਂ ਨਾਲ ਜੁੜੀ ਵੱਡੀ ਅਪਡੇਟ, ਮਾਪਿਆਂ ਨੇ ਲਿਆ ਫੈਸਲਾ, ਸਰਕਾਰ ਲਈ ਮੁਸੀਬਤ !

ਕੀ ਹੋਵੇਗਾ ਦਿਲਜੀਤ ਤੇ ਅਰਜੁਨ ਰਾਮਪਾਲ ਦਾ ਕਿਰਦਾਰ?
ਫਿਲਮ ‘ਚ ਦਿਲਜੀਤ ਦੋਸਾਂਝ ਇਕ ਐਕਟੀਵਿਸਟ ਦਾ ਕਿਰਦਾਰ ਨਿਭਾਉਣਗੇ। ਕਿਉਂਕਿ ਕਹਾਣੀ 1984 ਦੇ ਦੰਗਿਆਂ ਤੇ ਹੈ, ਇਸ ਲਈ ਦਿਲਜੀਤ ਦਾ ਕਿਰਦਾਰ ਪੀੜਿਤਾਂ ਨੂੰ ਇਨਸਾਫ਼ ਦਿੰਦਾ ਨਜ਼ਰ ਆਵੇਗਾ। ਦਿਲਜੀਤ ਅਸਲੀ ਕਾਰਕੁਨ ਦਾ ਕਿਰਦਾਰ ਨਿਭਾਉਣਗੇ, ਹਾਲਾਂਕਿ ਦਿਲਜੀਤ ਜਿਸ ਐਕਟੀਵਿਸਟ ਦਾ ਕਿਰਦਾਰ ਨਿਭਾ ਰਿਹਾ ਹੈ, ਉਸ ਦਾ ਨਾਂਅ ਜਸਵੰਤ ਸਿੰਘ ਖਾਲੜਾ ਦੱਸਿਆ ਜਾ ਰਿਹਾ ਹੈ ਪਰ ਇਸ ਬਾਰੇ ਅਜੇ ਕੋਈ ਓਫੀਸ਼ਿਅਲ ਐਲਾਨ ਨਹੀਂ ਹੋਇਆ ਹੈ।

 

View this post on Instagram

 

A post shared by Arjun (@rampal72)

 

View this post on Instagram

 

A post shared by DILJIT DOSANJH (@diljitdosanjh)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button