EntertainmentSportsTop News

Anushka Sharma ਨੇ ਵਧਾਇਆ ਖਿਡਾਰੀਆਂ ਦਾ ਹੌਂਸਲਾ, ਦਿੱਤੀ ਵਧਾਈ

ਮੁੰਬਈ : ਕਾਮਨਵੈਲਥ ਖੇਡਾਂ 2022 ‘ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਨੇ 61 ਮੈਡਲ ਜਿੱਤ ਲਏ ਹਨ। ਜਿਸ ’ਚ 22 ਗੋਲਡ, 16 ਸਿਲਵਰ ਅਤੇ 23 ਬ੍ਰਾਊਨਜ਼ ਸ਼ਾਮਲ ਹਨ। ਕੁਲ ਮਿਲਾਕੇ ਭਾਰਤ ਨੇ 61 ਮੈਡਲ ਹਾਸਲ ਕੀਤੇ ਹਨ। ਇਸ ’ਤੇ ਭਾਰਤ ਦੇ ਹਰ ਆਮ ਵਿਅਕਤੀ ਤੋਂ ਲੈ ਕੇ ਸਿਤਾਰੇ ਤੱਕ ਖ਼ੁਸ਼ ਨਜ਼ਰ ਆ ਰਹੇ ਹਨ ਅਤੇ ਆਪਣੀ ਖੁਸ਼ੀ ਜ਼ਾਹਿਰ ਵੀ ਕਰ ਰਹੇ ਹਨ। ਹਾਲ ਹੀ ’ਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ CWG 2022 ਦੇ ਜੇਤੂਆਂ ਦੀ ਤਸਵੀਰ ਸਾਂਝੀ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

Khabran Da Sira : BJP ਦਾ ਸਫ਼ਾਇਆ, 164 MLA ਬਾਹਰ? PM ਦੀ ਜਾਊ ਕੁਰਸੀ? ਬੰਦੀ ਆਉਣਗੇ ਬਾਹਰ | D5 Channel Punjabi

ਅਦਾਕਾਰਾ ਨੇ ਤਸਵੀਰ ਇੰਸਟਾਗ੍ਰਾਮ ਸਟੋਰੀ ’ਤੇ ਸਾਂਝੀ ਕੀਤੀ ਹੈ ਅਤੇ ਦੇਸ਼ ਦਾ ਮਾਣ ਵਧਾਉਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਅਦਾਕਾਰਾ ਨੇ ਲਿਖਿਆ ਹੈ ਕਿ ‘ਵਧਾਈਆਂ ਹੋਣ ਚੈਂਪੀਅਨਜ਼, CWG 2022, ਬਰਮਿੰਘਮ 2022।’ ਸਾਂਝੀ ਕੀਤੀ ਤਸਵੀਰ ’ਚ ਦੇਖ ਸਕਦੇ ਹੋ ਕਿ ਖਿਡਾਰਿਆ ਦੇ ਚਿਹਰੇ ’ਤੇ ਕਾਫ਼ੀ ਖੁਸ਼ੀ ਨਜ਼ਰ ਆ ਰਹੀ ਹੈ। ਇਨ੍ਹਾਂ ਦੀ ਜਿੱਤ ’ਤੇ ਅੱਜ ਪੂਰਾ ਭਾਰਤ ਇਸ ਜਿੱਤ ’ਤ ਮਾਣ ਮਹਿਸੂਸ ਕਰ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button