ਅਨ੍ਹੇਵਾਹ ਫਾਇਰਿੰਗ ਨਾਲ ਫੇਰ ਕੰਬਿਆ ਅਮਰੀਕਾ: 6 ਵਿਦਿਆਰਥੀਆਂ ਦੀ ਮੌਤ -ਕੁੜੀ ਨੇ ਸਕੂਲ ’ਚ ਵਰ੍ਹਾਈਆਂ ਗੋਲੀਆਂ
ਟੈਨੇਸੇ (ਅਮਰੀਕਾ) : ਅਮਰੀਕਾ ਦੇ ਨੈਸ਼ਵਿਲ ਸ਼ਹਿਰ ਦੇ ਐਲੀਮੈਂਟਰੀ ਸਕੂਲ ਵਿਚ ਗੋਲੀਆਂ ਚੱਲਣ ਨਾਲ 6 ਲੋਕਾਂ ਦੀ ਮੌਤ ਹੋ ਗਈ । ਇਹ ਗੋਲੀਆਂ ਇਕ 28 ਸਾਲਾ ਨੌਜਵਾਨ ਲੜਕੀ ਵੱਲੋਂ ਚੱਲਾਈਆ ਗਈਆਂ ਸੀ। ਗੋਲੀਬਾਰੀ ਦੌਰਾਨ ਜਿਨ੍ਹਾਂ 6 ਲੋਕਾਂ ਦੀ ਮੌਤ ਹੋਈ ਸੀ ਉਨ੍ਹਾਂ ਵਿਚ 3 ਵਿਦਿਆਰਥੀ ਵੀ ਸ਼ਾਮਲ ਸਨ। ਗੋਲੀਬਾਰੀ ਦੌਰਾਨ ਜ਼ਖਮੀ ਹੋਏ ਵਿਦਿਆਰਥੀਆਂ ਨੂੰ ਜੱਦੋਂ ਮੋਨਰੋ ਕੈਰੇਲ ਜੂਨੀਅਰ ਚਿਲਡਰਨ ਹਸਪਤਾਲ ਲਿਜਾਇਆ ਗਿਆ,ਤਾਂ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਮਲੇ ਤੋਂ ਬਾਅਦ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ 15 ਮਿੰਟਾਂ ਦੇ ਅੰਦਰ ਹੀ ਹਮਲਾਵਰ ਔਰਤ ਨੂੰ ਮਾਰ ਮੁਕਾਇਆ। ਖਬਰਾਂ ਮੁਤਾਬਕ ਸਕੂਲ ਦਾ ਨਾਂ ਦਿ ਕੌਵੈਂਟ ਸਕੂਲ ਦੱਸਿਆ ਜਾ ਰਿਹਾ ਹੈ।
I call on Congress again to pass my assault weapons ban.
It’s about time we make some more progress. pic.twitter.com/ZE584cUN6R
— President Biden (@POTUS) March 27, 2023
ਘਟਨਾਂ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦਾ ਬਿਆਨ ਸਾਹਮਣੇ ਆਇਆ ਹੈ। ਬਾਈਡੇਨ ਨੇ ਇਸ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਇਸ ਨੂੰ ‘ਬੀਮਾਰੀ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਬੰਦੂਕ ਹਿੰਸਾ ਤੋਂ ਰੋਕਣ ਲਈ ਮਜ਼ਬੂਤ ਕਦਮ ਚੁੱਕਣੇ ਹੋਣਗੇ। ਬੰਦੂਕ ਹਿੰਸਾ ਰਾਸ਼ਟਰ ਦੀ ਆਤਮਾ ਨੂੰ ਫੱਟੜ ਕਰ ਰਹੀ ਹੈ, ਨਾਲ ਹੀ ਬਾਈਡੇਨ ਨੇ ਅਣਰੀਕੀ ਕਾਂਗਰਸ ਨੂੰ ਹਥਿਆਰਾਂ ‘ਤੇ ਪਾਬੰਦੀ ਲਾਉਣ ਲਈ ਕਿਹਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.