InternationalTop News

ਪੰਜਾਬੀ ਕੁੜੀ ਪਿੰਕੀ ਲਾਲ ਐਂਬੂਲੈਂਸ ਵਿਭਾਗ ਦੇ ਸਨਮਾਨਿਤ ਹੋਣ ਵਾਲੇ 72 ਸਟਾਫ ਮੈਂਬਰਾਂ ’ਚ ਸ਼ਾਮਿਲ

Punjabi girl Pinky Lal is among the 72 staff members of the Ambulance Department to be honored

ਸੇਂਟ ਜੌਹਨ ਦੇਵੇ ਸਨਮਾਨ:…
ਕਿਉਂਕਿ ਤੁਹਾਡੇ ਹੱਥ ਹੈ ਜੀਵਨ ਦਾਨ
-ਭਾਈ ਰਾਮ ਸਿੰਘ ਪਾਪਾਕੁਰਾ ਵਾਲਿਆਂ ਨੂੰ ਹੈ ਇਸ ਧੀਅ ’ਤੇ ਮਾਣ

ਔਕਲੈਂਡ  (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦਾ ਐਂਬੂਲੈਂਸ ਵਿਭਾਗ (ਸੇਂਟ ਜੌਹਨ) ਜੋ ਕਿ ਨਿਸ਼ਕਾਮ ਸੇਵਾਵਾਂ ਅਤੇ ਪੇਸ਼ੇਵਾਰਾਨਾ ਸੇਵਾਵਾਂ ਕਰਨ ਵਾਲਿਆਂ ਦੇ ਸਹਿਯੋਗ ਨਾਲ ਲੋਕਾਂ ਨੂੰ ਗੰਭੀਰ ਸਮੱਸਿਆਵਾਂ ਵੇਲੇ ਜੀਵਨ ਦਾਨ ਪ੍ਰਦਾਨ ਕਰਦਾ ਹੈ, ਆਪਣੇ ਸਟਾਫ ਨੂੰ ਸਾਕਾਰਾਤਮਿਕ ਰੱਖਣ ਦੇ ਲਈ ਸਲਾਨਾ ਸਨਮਾਨਿਤ ਕਰਕੇ ਖੁਸ਼ੀ ਮਹਿਸੂਸ ਕਰਦਾ ਹੈ। ਇਹ ਸਨਮਾਨ ਦੇਸ਼ ਦੇ ਰਾਜੇ-ਰਾਣੀਆਂ ਦੇ ਘਰਾਣੇ ਤੋਂ ਸਵੀਕਾਰ ਹੋ ਕੇ ਸੰਪੂਰਨ ਤੇ ਸਵੀਕਾਰ ਹੋ ਕੇ ਇਥੇ ਪੁੱਜਦਾ ਹੈ। ਇਸ ਵਾਰ ਦੇਸ਼ ਦੇ ਐਂਬੂਲੈਂਸ ਅਫਸਰਾਂ ਅਤੇ ਉਚ ਅਧਿਕਾਰੀਆਂ (ਕੁੱਲ 72) ਨੂੰ ਦੇਸ਼ ਦੀ ਗਵਰਨਰ ਜਨਰਲ ਵੱਲੋਂ ਅਗਲੇ ਮਹੀਨਿਆਂ ’ਚ ਸਨਮਾਨਿਤ ਕੀਤਾ ਜਾਣਾ ਹੈ।ਨਿਊਜ਼ੀਲੈਂਡ ਵਸਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਸਨਮਾਨਿਤ ਹੋਣ ਵਾਲੇ ਐਂਬੂਲੈਂਸ ਅਫਸਰਾਂ ਦੇ ਵਿਚ ਇਕ ਪੰਜਾਬੀ ਕੁੜੀ ਪਿੰਕੀ ਲਾਲ ਵੀ ਸ਼ਾਮਿਲ ਹੈ। ਗੁਰਦੁਆਰਾ ਸਾਹਿਬ ਬੇਗਮਪੁਰਾ ਦੇ ਚੇਅਰਮੈਨ ਸ. ਰਾਮ ਸਿੰਘ ਹੋਰਾਂ ਨੂੰ ਆਪਣੀ ਇਸ ਧੀਅ ਉਤੇ ਬਹੁਤ ਮਾਣ ਹੈ।

Balwant Singh Rajoana ਤੋਂ ਡਰੀ ਕੇਂਦਰ ਸਰਕਾਰ! Supreme Court ’ਚ ਬੋਲਿਆ ਝੂਠ? | D5 Channel Punjabi

ਪਿੰਕੀ ਲਾਲ ਇਸ ਵੇਲੇ ਡੁਨੀਡਨ ਵਿਖੇ ਐਂਬੂਲੈਂਸ ਆਫੀਸਰ ਦੇ ਤੌਰ ਉਤੇ ਕੰਮ ਕਰਦੀ ਹੈ। ਇਸ ਤੋਂ ਪਹਿਲਾਂ ਉਹ ਰੋਜ਼ਹਿੱਲ ਕਾਲਜ ਪਾਪਾਕੁਰਾ ਪੜ੍ਹਦਿਆਂ ਪਾਪਾਕੁਰਾ ਸੇਂਟ ਜੌਹਨ ਸਰਵਿਸ ਵਾਲਿਆਂ ਨਾਲ ਨਿਸ਼ਕਾਮ ਸੇਵਿਕਾ ਵਜੋਂ ਜੁੜੀ ਸੀ। ਆਪਣੇ ਭਰਾ ਦੀ ਦੇਖ-ਭਾਲ ਕਰਦਿਆਂ ਇਸ ਕੁੜੀ ਦਾ ਉਤਸ਼ਾਹ ਇਸ ਪਾਸੇ ਲੱਗਿਆ। ਮਾਸਟਰ ਆਫ ਸਾਇੰਸ ਦੀ ਪੜ੍ਹਾਈ ਕਰਦਿਆਂ ਡੁਨੀਡਨ ਸੇਂਟ ਜੌਹਨ ਨਾਲ ਐਂਬੂਲੈਂਸ ਆਫੀਸਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ, ਆਪਣੀ ਪੜ੍ਹਾਈ ਜਾਰੀ ਰੱਖੀ। ਜੂਨ 2015 ਦੇ ਵਿਚ ਇਸ ਕੁੜੀ ਨੂੰ ‘ਦਾ ਗ੍ਰੈਂਡ ਪ੍ਰਾਇਰ ਐਵਾਰਡ’ ਗਵਰਨਰ ਜਨਰਲ ਵੱਲੋਂ ਦਿੱਤਾ ਗਿਆ। ਇਸ ਖੇਤਰ ਵਿਚ ਅੱਗੇ ਵਧਣ ਲਈ ਪੈਰਾਮੈਡੀਕਲ ਸਿੱਖਿਆ ਨੂੰ ਵੀ ਨਾਲ ਹੀ ਧਾਰਣ ਕਰ ਲਿਆ। 2018 ਦੇ ਵਿਚ ਨੈਸ਼ਨਲ ਡਿਪਲੋਮਾ ਇਕ ਐਂਬੂਲੈਂਸ ਪ੍ਰੈਕਟਿਸ ਪੂਰਾ ਕੀਤਾ। ਸੰਨ 2000 ਦੇ ਵਿਚ ਯੂਨੀਵਰਸਿਟੀ ਆਫ ਓਟਾਗੋ ਵੱਲੋਂ ‘ਯੰਗ ਐਲਮਨਾਇ ਐਵਾਰਡ’ ਲਈ 20 ਵਿਦਿਆਰਥੀਆਂ ਵਿਚ ਚੁਣਿਆ ਗਿਆ।

ਮਿਹਨਤ ਦੇ ਸਦਕਾ ਕਮਿਊਨਿਟੀ ਦੇ ਲਈ ਕੁਝ ਹੱਟਵਾਂ ਕੰਮ ਕਰਦਿਆਂ ਜਲਦੀ ਹੀ ਇਸ ਕੁੜੀ ਨੂੰ ‘ਸੇਂਟ ਜੌਹਨ ਯੂਥ’ ਲਈ ਕੋਸਟ ਓਟਾਗੋ ਦੀ ਜ਼ਿਲ੍ਹਾ ਮੈਨੇਜਰ ਬਣਾ ਦਿੱਤਾ ਗਿਆ। ਹੁਣ ਇੰਗਲੈਂਡ ਅਤੇ  ਨਿਊਜ਼ੀਲੈਂਡ ਦੇ ਰਾਜਾ ਪਿ੍ਰੰਸ ਚਾਰਲਸ-3 ਵੱਲੋਂ ਜਾਰੀ ਸਨਮਾਨਿਤ ਹੋਣ ਵਾਲੀਆਂ ਐਂਬੂਲੈਂਸ ਸਟਾਫ ਸਖਸ਼ੀਅਤਾਂ ਵਿਚ ਪਿੰਕੀ ਲਾਲ ਇਕੋ ਇਕ ਪੰਜਾਬੀ ਕੁੜੀ ਹੈ ਜਿਸ ਨੂੰ ‘ਟੂ ਬੀ ਮੈਂਬਰ’ ਉਪਾਧੀ ਦੇ ਨਾਲ ਸਨਮਾਨਿਤ ਕਰਕੇ ਮੋਢੇ ਉਤੇ ਸਨਮਾਨ ਚਿੰਨ੍ਹ ਦੇਸ਼ ਦੀ ਗਵਰਨਰ ਜਨਰਲ ਮਾਣਯੋਗ ਸਿੰਡੀ ਕਿਰੋ ਵੱਲੋਂ 17 ਜੂਨ ਨੂੰ ਲਗਾਇਆ ਜਾਵੇਗਾ। ਪਿ੍ਰੰਸ ਚਾਰਲਸ ਦੇ ਦਸਤਖਤਾਂ ਵਾਲਾ ਸਨਮਾਨ ਪੱਤਰ ਵੀ ਇਸਨੂੰ ਪ੍ਰਾਪਤ ਹੋਵੇਗਾ। ਇਸ ਪ੍ਰਾਪਤੀ ਦੇ ਲਈ ਸੱਚਮੁੱਚ ਪੰਜਾਬ ਦੀ ਇਹ ਧੀਅ ਪਿੰਕੀ ਲਾਲ ਵਧਾਈ ਦੀ ਹੱਕਦਾਰ ਹੈ ਅਤੇ ਭਾਰਤੀ ਭਾਈਚਾਰੇ ਨੂੰ ਇਸ ਉਤੇ ਮਾਣ ਰਹੇਗਾ। ਸ਼ਾਲਾ! ਇਹ ਪੰਜਾਬੀ ਕੁੜੀ ਹੋਰ ਤਰੱਕੀਆਂ ਕਰੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button