ਵੱਡੀ ਖਬਰ-ਪੁਲਿਸ ਨੇ ਧਰਨੇ ਚੋਂ ਚੱਕੇ ਸੀ ਆਪ ਦੀ ਲੀਡਰ,ਫੇਰ ਨਾਲ ਦੀ ਨਾਲ ਪਹੁੰਚ ਗਈ ਕੇਜਰੀਵਾਲ ਦੀ ਫੌਜ਼!
ਨਾਭਾ : ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਸ਼ਹਿਰ ‘ਚ ਪੱਕਾ ਮੋਰਚਾ ਖੋਲਿਆ ਹੋਇਆ ਹੈ। ਹਰ ਦਿਨ ਇਕ ਹੀ ਗੱਲ ਦੀ ਮੰਗ ਹੋ ਰਹੀ ਹੈ ਕਿ ਗਰੀਬ ਬੱਚਿਆਂ ਦੇ ਵਜ਼ੀਫੇ ਘੁਟਾਲੇ ਮਾਮਲੇ ‘ਚ ਮੰਤਰੀ ਸਾਧੂ ਧਰਮਸੋਤ ‘ਤੇ ਕਾਰਵਾਈ ਕੀਤੀ ਜਾਵੇ ਤੇ ਉਸ ਨੂੰ ਮੰਤਰੀ ਅਹੁਦੇ ਤੋ ਬਰਖਾਸਤ ਕੀਤਾ ਜਾਵੇ ਪਰ ਬੀਤੀ ਸ਼ਾਮ ਤਾਂ ਇਹ ਧਰਨਾ ਆਮ ਆਦਮੀ ਪਾਰਟੀ ਨੂੰ ਮਹਿੰਗਾ ਪੈ ਗਿਆ। ਜਦੋਂ ਧਰਨਾ ਦੇ ਰਹੇ ਪਾਰਟੀ ਦੇ ਆਗੂਆਂ ਨੂੰ ਨਾਭਾ ਪੁਲਿਸ ਵਲੋਂ ਹਿਰਾਸਤ ‘ਚ ਲੈ ਲਿਆ ਗਿਆ। ਜਿਸ ਤੋਂ ਬਾਅਦ ਰਾਤ ਨੂੰ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਲੀਡਰ ਹਰਪਾਲ ਸਿੰਘ ਚੀਮਾ ਅਤੇ ਬਲਜਿੰਦਰ ਕੌਰ ਮੌਕੇ ‘ਤੇ ਪਹੁੰਚ ਗਏ।
🔴LIVE🔴ਕੈਪਟਨ ਦੀ ਸਿਆਸਤ ਨੇ ਸਿੱਧੂ ਦੇ ਮੂੰਹ ‘ਤੇ ਜੜੇ ਤਾਲੇ! ਸੁਮੇਧ ਸੈਣੀ ਦਾ ਪਰਿਵਾਰ ਲੱਗਿਆ SIT ਦੇ ਹੱਥ,
ਜਿਨਾਂ ਵਲੋਂ ਇਸ ਨੂੰ ਮੁੱਖ ਮੰਤਰੀ ਦੀ ਸਾਜਿਸ਼ ਦੱਸਿਆ ਜਾ ਰਿਹਾ ਹੈ। ਹਰਪਾਲ ਚੀਮਾ ਦਾ ਕਹਿਣਾ ਹੈ ਜਿੰਨਾ ਸਮਾਂ ਗਰੀਬ ਬੱਚਿਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ ਮਿਲਦਾ ਉਨਾ ਸਮਾਂ ਅਸੀਂ ਰੋਸ਼ ਪ੍ਰਰਸ਼ਨ ਜਾਰੀ ਰੱਖਾਗੇ। ਦੱਸ ਦਈਏ ਆਮ ਆਦਮੀ ਪਾਰਟੀ ਨੂੰ ਨਾਭਾ ਸਹਿਰ ‘ਚ ਰੋਸ਼ ਪ੍ਰਰਦਸ਼ਨ ਕਰਦੇ ਨੂੰ ਤਕਰੀਬਨ 9 ਦਿਨ ਦਾ ਸਮਾਂ ਬੀਤ ਚੁੱਕਾ ਹੈ ਪਰ ਇਸ ਦੇ ਬਾਵਜੂਦ ਵੀ ਅਜੇ ਤੱਕ ਵਜ਼ੀਫੇ ਘੁਟਾਲੇ ‘ਚ ਕੋਈ ਸੁਰਾਖ ਸਾਹਮਣੇ ਨਹੀਂ ਅਇਆ। ਫਿਲਹਾਲ ਵਿਰੋਧੀ ਧਿਰ ਨੇ ਮੁੱਖ ਮੰਤਰੀ ਕੈਪਟਨ ‘ਤੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਚਾਉਣ ਦੇ ਇਲਜ਼ਾਮ ਲਗਾਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.