Breaking NewsD5 specialEntertainmentNewsTop News

Ali Asgar ਨੇ ਸਾਲਾਂ ਬਾਅਦ ਕੀਤਾ ਵੱਡਾ ਖੁਲਾਸਾ, ਦੱਸੀ ‘The Kapil Sharma Show’ ਛੱਡਣ ਦੀ ਅਸਲੀ ਵਜ੍ਹਾ

ਮੁੰਬਈ : ‘ਦ ਕਪਿਲ ਸ਼ਰਮਾ ਸ਼ੋਅ’ (The Kapil Sharma Show) ‘ਚ ਕਈ ਕਿਰਦਾਰ ਅਜਿਹੇ ਹਨ ਜਿਨ੍ਹਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਇਨ੍ਹਾਂ ਕਿਰਦਾਰਾਂ ਵਿੱਚੋਂ ਇੱਕ ਕਿਰਦਾਰ ਦਾ ਨਾਮ ਦਾਦੀ ਹੈ। ਇਸ ਸ਼ੋਅ ‘ਚ ਦਾਦੀ ਦਾ ਰੋਲ ਮਸ਼ਹੂਰ ਅਦਾਕਾਰ ਅਲੀ ਅਸਗਰ (Ali Asgar) ਨੇ ਨਿਭਾਇਆ ਸੀ। ‘ਦਾਦੀ’ ਦਾ ਕਿਰਦਾਰ ਲੋਕਾਂ ਨੂੰ ਇੰਨਾ ਜ਼ਿਆਦਾ ਪਸੰਦ ਸੀ ਜਦੋਂ ਉਨ੍ਹਾਂ ਨੇ ਇਸ ਸ਼ੋਅ ਨੂੰ ਛੱਡਿਆ ਤਾਂ ਲੋਕਾਂ ਦੇ ਦਿਲ ਹੀ ਟੁੱਟ ਗਏ। ਹੁਣ ਹਾਲ ਹੀ ’ਚ ਅਲੀ ਅਸਗਰ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੇ ਅਚਾਨਕ ਸ਼ੋਅ ਨੂੰ ਛੱਡਣ ਪਿੱਛੇ ਕੀ ਵਜ੍ਹਾ ਸੀ।

Punjab Election Result: EVM ਖੁੱਲ੍ਹਣ ਤੋਂ ਪਹਿਲਾਂ ਹੀ ਬਣੀ ਸਰਕਾਰ! ਵਿਰੋਧੀਆਂ ਨੇ ਲੱਡੂਆਂ ਦੇ ORDER ਕੀਤੇ ਕੈਂਸਲ?

ਮੀਡੀਆ ਰਿਪੋਰਟ ਮੁਤਾਬਕ ਅਲੀ ਅਸਗਰ ਨੇ (The Kapil Sharma Show) ਕ੍ਰਿਏਟਿਵ ਡਿਫਰੈਂਸਿਜ਼ ਕਾਰਨ ਛੱਡਿਆ। ਅਦਾਕਾਰ ਨੇ ਕਿਹਾ, ‘ਇਹ ਦੁੱਖ ਵਾਲੀ ਗੱਲ ਹੈ। ਅਜਿਹੇ ਮੌਕੇ ਆਉਂਦੇ ਹਨ, ਜਦੋਂ ਤੁਸੀਂ ਦੋਰਾਹੇ ’ਤੇ ਖੜ੍ਹੇ ਹੁੰਦੇ ਹੋ। ਉਸ ਸਮੇਂ ਤੁਹਾਨੂੰ ਸਖ਼ਤ ਫ਼ੈਸਲਾ ਲੈਣਾ ਪੈਂਦਾ ਹੈ। ਮੈਂ ਸ਼ੋਅ ਨੂੰ ਤੇ ਸਟੇਜ ਨੂੰ ਮਿਸ ਕਰਦਾ ਹਾਂ। ਅਸੀਂ ਇਕ ਟੀਮ ਵਾਂਗ ਕੰਮ ਕੀਤਾ ਸੀ।’ ਅਦਾਕਾਰ ਨੇ ਅੱਗੇ ਕਿਹਾ, ‘ਪਰ ਇਕ ਸਮਾਂ ਆਇਆ, ਜਦੋਂ ਪ੍ਰੋਫੈਸ਼ਨਲ ਤੌਰ ’ਤੇ ਮੈਨੂੰ ਲੱਗਾ ਕਿ ਹੁਣ ਬਹੁਤ ਜ਼ਿਆਦਾ ਹੋ ਗਿਆ ਹੈ। ਕ੍ਰਿਏਟਿਵ ਡਿਫਰੈਂਸਿਜ਼ ਕਾਰਨ ਮੈਂ ਸ਼ੋਅ ਛੱਡਿਆ ਕਿਉਂਕਿ ਮੇਰਾ ਕਿਰਦਾਰ ਸਥਿਰ ਹੋ ਗਿਆ ਸੀ। ਮੇਰਾ ਕੰਮ ਰੁੱਕ ਗਿਆ ਸੀ। ਉਸ ’ਚ ਸੁਧਾਰ ਦਾ ਕੋਈ ਸਕੋਪ ਨਹੀਂ ਸੀ।’

 

View this post on Instagram

 

A post shared by Ali Asgar (@kingaliasgar)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button