Ajinkya Rahane ਨੇ ਲਗਵਾਈ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼

ਮੁੰਬਈ : ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਿਆ ਰਹਾਣੇ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਡੋਜ਼ ਲਗਵਾ ਲਈ ਹੈ। 32 ਸਾਲ ਦੇ ਰਹਾਣੇ ਨਿਊਜ਼ੀਲੈਂਡ ਦੇ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਇਨਲ ਅਤੇ ਉਸ ਤੋਂ ਬਾਅਦ ਇੰਗਲੈਂਡ ਦੇ ਖਿਲਾਫ ਟੈਸਟ ਲੜੀ ਲਈ ਭਾਰਤੀ ਕ੍ਰਿਕੇਟ ਟੀਮ ਦੇ ਉਪ ਕਪਤਾਨ ਹਨ।
🔴LIVE| ਸੁਪਰੀਮ ਕੋਰਟ ਦਾ ਮੋਦੀ ਨੂੰ ਝਟਕਾ,ਜਾਰੀ ਕੀਤਾ ਫਰਮਾਨ!ਕਿਸਾਨਾਂ ਨੇ ਭਜਾ-ਭਜਾ ਕੁੱਟੀ ਪੁਲਿਸ,ਘੇਰਿਆ ਮੰਤਰੀ!
ਰਹਾਣੇ ਨੇ ਆਪਣੀ ਤਸਵੀਰ ਦੇ ਨਾਲ ਟਵੀਟ ਕੀਤਾ, ‘‘ਟੀਕੇ ਦੀ ਪਹਿਲੀ ਡੋਜ਼ ਅੱਜ ਲਗਵਾ ਲਈ। ਮੈਂ ਸਾਰਿਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਅਤੇ ਟੀਕਾ ਲਗਵਾਉਣ ਦੀ ਅਪੀਲ ਕਰਦਾ ਹਾਂ।’’ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਵੀਰਵਾਰ ਨੂੰ ਟੀਕਾ ਲਗਵਾਇਆ ਸੀ। ਮੁੱਖ ਕੋਚ ਰਵੀ ਸ਼ਾਸਤਰੀ ਨੇ ਮਾਰਚ ‘ਚ ਟੀਕਾ ਲਗਵਾ ਲਿਆ ਸੀ।
Got my first dose of the vaccine today. I urge everyone to register and get yourself vaccinated, if you’re eligible pic.twitter.com/VH2xYcTQ1i
— Ajinkya Rahane (@ajinkyarahane88) May 8, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.