Breaking NewsD5 specialIndiaNewsTop News

Ahmedabad ‘ਚ ਗੈਸ ਸਿਲੰਡਰ ਫਟਣ ਨਾਲ ਮੱਧ ਪ੍ਰਦੇਸ਼ ਦੇ 7 ਮਜ਼ਦੂਰਾਂ ਦੀ ਮੌਤ, CM ਸ਼ਿਵਰਾਜ ਨੇ ਕੀਤਾ ਮੁਆਵਜ਼ੇ ਦਾ ਐਲਾਨ

ਅਹਿਮਦਾਬਾਦ : ਗੁਜਰਾਤ ‘ਚ ਅਹਿਮਦਾਬਾਦ ਗੈਸ ਸਿਲੰਡਰ ਲੀਕ ਹੋਣ ਨਾਲ ਅੱਗ ਲੱਗ ਗਈ। ਇਸ ਅੱਗ ‘ਚ ਇੱਕ ਹੀ ਪਰਿਵਾਰ ਦੇ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ।

BIG BREAKING ਸਿੱਧੂ ਦੀ ਤਾਜਪੋਸ਼ੀ ਤੋਂ ਬਾਅਦ ਵੱਡੀ ਕਾਰਵਾਈ ! ਐੱਫ ਆਈ ਆਰ ਦਰਜ , ਸਿੱਧੂ ਦੀਆਂ ਵਧੀਆਂ ਮੁਸ਼ਕਲਾਂ!

ਸੀਐਮ ਸ਼ਿਵਰਾਜ ਚੌਹਾਨ ਨੇ ਜਤਾਇਆ ਘਟਨਾ ‘ਤੇ ਸੋਗ
ਇਸ ਘਟਨਾ ‘ਤੇ ਮੱਧ ਪ੍ਰਦੇਸ਼ ਦੇ ਮੁੱਖਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਗਹਿਰਾ ਸੋਗ ਵਿਅਕਤ ਕੀਤਾ ਹੈ। ਸੀਐਮ ਸ਼ਿਵਰਾਜ ਨੇ ਇਸ ਘਟਨਾ ‘ਚ ਮਾਰੇ ਗਏ ਲੋਕਾਂ ਦੇ ਪਰਿਜਨਾਂ ਨੂੰ 4 – 4 ਲੱਖ ਰੁਪਏ, ਬੱਚਿਆਂ ਦੇ ਪਰਿਵਾਰ ਨੂੰ 2 ਲੱਖ ਦੇਣ ਅਤੇ ਜਖ਼ਮੀਆਂ ਦੇ ਇਲਾਜ ਦੀ ਘੋਸ਼ਣਾ ਕੀਤੀ ਹੈ।

🔴LIVE| ਪ੍ਰਧਾਨ ਦੀ ਕੁਰਸੀ ‘ਤੇ ਬੈਠਦੇ ਸਾਰ ਸਿੱਧੂ ਦਾ ਧਮਾਕਾ!ਕਾਂਗਰਸੀ ਵਿਧਾਇਕਾਂ ‘ਤੇ ਐਕਸ਼ਨ, ਕੀਤੇ ਤਲਬ!

ਪੁਲਿਸ ਮੁਤਾਬਕ ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਦੇ ਕਰੀਬ 15 ਲੋਕ ਹਾਲ ਹੀ ‘ਚ ਮਜ਼ਦੂਰੀ ਲਈ ਅਹਿਮਦਾਬਾਦ ਪੁੱਜੇ ਸਨ। ਉਹ ਸਾਰੇ ਇੱਕ ਹੀ ਪਰਿਵਾਰ ਦੇ ਮੈਂਬਰ ਸਨ। ਉਨ੍ਹਾਂ ਨੂੰ ਉੱਥੇ ਕਾਜੂ ਦੀ ਇੱਕ ਫੈਕਟਰੀ ‘ਚ ਕੰਮ ਮਿਲ ਗਿਆ ਸੀ। ਮੰਗਲਵਾਰ ਰਾਤ ਪਰਿਵਾਰ ਦੇ ਲੋਕ ਫੈਕਟਰੀ ‘ਚ ਬਣੇ ਕਮਰੇ ‘ਚ ਸੁੱਤੇ ਹੋਏ ਸਨ। ਉਦੋਂ ਦੇਰ ਰਾਤ ਰਸੋਈ ਗੈਸ ਦਾ ਸਿਲੰਡਰ ਲੀਕ ਹੋ ਗਿਆ। ਜਿਸਨੇ ਕੁਝ ਹੀ ਪਲਾਂ ‘ਚ ਅੱਗ ਫੜ ਲਈ। ਇਸ ਘਟਨਾ ‘ਚ ਕਮਰੇ ‘ਚ ਸੋ ਰਹੇ ਸਾਰੇ 10 ਲੋਕ ਚਪੇਟ ‘ਚ ਆ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button