Breaking NewsD5 specialNewsSportsTop News

AFC Womens Asian Cup : ਚੀਨ ਨੇ ਰੋਮਾਂਚਕ ਮੁਕਾਬਲੇ ‘ਚ ਕੋਰੀਆ ਨੂੰ ਹਰਾਇਆ 

16 ਸਾਲ ਬਾਅਦ ਰਿਕਾਰਡ, ਨੌਵੀਂ ਵਾਰ ਬਣੀ ਚੈਂਪੀਅਨ

ਨਵੀਂ ਦਿੱਲੀ : ਚੀਨ ਨੇ ਕੋਰੀਆ ਫੁੱਟਬਾਲ ਟੀਮ ਨੂੰ ਨਾਟਕੀ ਅੰਦਾਜ਼ ‘ਚ ਹਰਾਉਂਦੇ ਹੋਏ ਏਐਫਸੀ ਮਹਿਲਾ ਏਸ਼ੀਆਈ ਕੱਪ 2022 ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਐਤਵਾਰ ਨੂੰ ਖੇਡੇ ਗਏ ਖਿਤਾਬੀ ਮੁਕਾਬਲੇ ‘ਚ ਅੱਠ ਵਾਰ ਦੀ ਚੈਂਪੀਅਨ ਚੀਨ ਨੇ ਪਿਛੜਣ ਤੋਂ ਬਾਅਦ ਜ਼ੋਰਦਾਰ ਵਾਪਸੀ ਕੀਤੀ ਅਤੇ 16 ਸਾਲ ਬਾਅਦ ਇੱਕ ਵਾਰ ਫਿਰ ਤੋਂ ਖਿਤਾਬ ‘ਤੇ ਆਪਣਾ ਕਬਜ਼ਾ ਕੀਤਾ।

Raja Sansi : ਚੋਣਾਂ ਤੋਂ ਪਹਿਲਾਂ ਮਿਲਿਆ ਅਜਿਹਾ ਸਮਾਨ, ਪਿਆ ਰੌਲਾ , ਐਕਸ਼ਨ ‘ਚ ਚੋਣ ਕਮਿਸ਼ਨ

ਚੀਨ ਨੇ 2 ਗੋਲ ਤੋਂ ਪਿਛੜਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਐਤਵਾਰ ਨੂੰ ਇੱਥੇ ਨਾਟਕੀ ਫਾਈਨਲ ਵਿਚ ਕੋਰੀਆ ਨੂੰ 3 – 2 ਨਾਲ ਹਰਾ ਕੇ ਰਿਕਾਰਡ 9ਵੀਂ ਏ . ਐੱਫ . ਸੀ . ਮਹਿਲਾ ਏਸ਼ੀਆਈ ਕੱਪ ਖਿਤਾਬ ਆਪਣੇ ਨਾਮ ਕੀਤਾ। ਕੋਰੀਆ ਨੇ ਪਹਿਲੇ ਹਾਫ ਤੱਕ 2 – 0 ਨਾਲ ਬੜ੍ਹਤ ਬਣਾ ਲਈ ਸੀ ਅਤੇ ਉਹ ਪਹਿਲਾ ਖਿਤਾਬ ਜਿੱਤਣ ਵੱਲ ਵਧ ਰਹੀ ਸੀ ਪਰ ਚੀਨ ਨੇ ਬ੍ਰੇਕ ਤੋਂ ਬਾਅਦ ਵਾਪਸੀ ਕਰਦੇ ਹੋਏ ਤਾਂਗ ਜਿਆਲੀ , ਝਾਂਗ ਲਿਨਯਾਨ ਅਤੇ ਜਿਆਓ ਦੇ ਗੋਲ ਨਾਲ ਡੀਵਾਈ ਪਾਟਿਲ ਸਟੇਡੀਅਮ ਵਿਚ 9ਵਾਂ ਏ . ਐੱਫ . ਸੀ . ਮਹਿਲਾ ਏਸ਼ੀਆਈ ਕੱਪ ਖਿਤਾਬ ਆਪਣੀ ਝੋਲੀ ਵਿਚ ਪਾ ਲਿਆ।

Sukhbir Badal ਤੇ Bunty Romana ’ਤੇ FIR ਦਰਜ, ਚੋਣਾਂ ਤੋਂ ਪਹਿਲਾ ਕੀਤੀ ਵੱਡੀ ਗਲ਼ਤੀ | D5 Channel Punjabi

ਚੀਨ ਅਤੇ ਕੋਰੀਆ ਦੇ ਵਿਚ ਪਿਛਲੇ 7ਵੇਂ ਮੁਕਾਬਲੇ ਵਿਚ ਚੀਨ ਨੂੰ ਕਦੇ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ । ਉਸ ਨੇ ਮੈਚ ਦੀ ਸ਼ੁਰੂਆਤ ਤੇਜ਼ੀ ਨਾਲ ਕੀਤੀ ਅਤੇ ਕੁਝ ਹੀ ਸੈਕੰਡ ਵਿਚ ਵਿਰੋਧੀ ਦੇ ਗੋਲ ਕਰੀਬ ਪਹੁੰਚੀ ਜਦੋ ਉਹ ਚੇਂਗਸ਼ੁ ਨੇ ਗੇਂਦ ਤਾਂਗ ਜਿਆਲੀ ਦੇ ਕੋਲ ਪਹੁੰਚਾਈ ਪਰ ਮਿਡਫੀਲਡਰ ਦੀ ਕੋਸ਼ਿਸ਼ ਕੋਰੀਆਈ ਗੋਲਕੀਪਰ ਕਿਮ ਜੁੰਗ ਸੀ ਨੇ ਆਸਾਨੀ ਨਾਲ ਰੋਕ ਦਿੱਤੀ । ਚੀਨ ਨੇ ਦਬਾਅ ਬਣਾਉਣਾ ਜਾਰੀ ਰੱਖਿਆ , ਜਿਸ ਵਿਚ ਝਾਂਗ ਜਿਨ ਨੇ 35 ਗਜ਼ ਦੀ ਦੂਰੀ ਤੋਂ ਇਕ ਕੋਸ਼ਿਸ਼ ਕੀਤੀ ਜਦਕਿ ਵਾਂਗ ਸ਼ੁਆਂਗ ਦੀ ਕੋਸ਼ਿਸ਼ ਗੋਲਕੀਪਰ ਕਿਮ ਨੇ ਰੋਕ ਦਿੱਤੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button