Breaking NewsD5 specialNewsPunjabTop News

ADGP ਹਰਪ੍ਰੀਤ ਸਿੱਧੂ ਨੂੰ 5 ਸਾਲ ‘ਚ ਤੀਜੀ ਵਾਰ ਦਿੱਤੀ ਜਾ ਰਹੀ ਹੈ STF Chief ਦੀ ਜ਼ਿੰਮੇਵਾਰੀ

ਚੰਡੀਗੜ੍ਹ : ਸੀਨੀਅਰ IPS ਅਫ਼ਸਰ ਹਰਪ੍ਰੀਤ ਸਿੰਘ ਸਿੱਧੂ ਤੀਜੀ ਵਾਰ STF Chief ਦੀ ਜ਼ਿੰਮੇਵਾਰੀ ਸੰਭਾਲਣ ਜਾ ਰਹੇ ਹਨ। ADGP ਸਿੱਧੂ ਪਿਛਲੇ 6 ਮਹੀਨਿਆਂ ਤੋਂ ਯੂਐਸ ‘ਚ ਸਟੱਡੀ ਲੀਵ ‘ਤੇ ਗਏ ਹੋਏ ਸਨ, ਪੰਜਾਬ ਸਰਕਾਰ ਦੇ ਆਰਡਰ ਮੁਤਾਬਕ ਉਨ੍ਹਾਂ ਨੂੰ ਦੁਬਾਰਾ STF ਚੀਫ ਦੀ ਪੋਸਟ ‘ਤੇ ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਸਿੱਧੂ ਆਪਣਾ ਕਾਰਜਭਾਰ ਯੂਐਸ ਤੋਂ ਵਾਪਸ ਆਉਣ ਤੋਂ ਬਾਅਦ ਸੰਭਾਲਣਗੇ।

🔴LIVE🔴ਗਰੇਵਾਲ ਤੋਂ ਬਾਅਦ ਵੱਡੇ ਆਗੂ ਨੇ ਲਿਆ ਕਿਸਾਨਾਂ ਨਾਲ ਪੰਗਾ ! ਕਿਸਾਨਾਂ ਨੇ ਭਜਾਏ ਅਕਾਲੀ ! ਕਸੂਤਾ ਫਸਿਆ ਸਿੱਧੂ !

ਸਿੱਧੂ ਦੇ ਸਟੱਡੀ ਲੀਵ ‘ਤੇ ਜਾਣ ਤੋਂ ਪਹਿਲਾਂ 12 ਦਸੰਬਰ 2020 ਬੀ.ਚੰਦਰਸ਼ੇਖਰ ਨੂੰ STF ਚੀਫ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਸਿੱਧੂ STF ਚੀਫ ਦਾ ਕਾਰਜਭਾਰ 12 ਜੁਲਾਈ ਨੂੰ ਸੰਭਾਲ ਸਕਦੇ ਹਨ। ਦੱਸ ਦਈਏ ਕਿ STF ਕਾਂਗਰਸ ਸਰਕਾਰ ਮਾਰਚ 2017 ਨੂੰ ਡਰੱਗਸ ਦੀ ਵੱਧ ਰਹੀ ਸਮੱਸਿਆ ‘ਤੇ ਰੋਕ ਲਗਾਉਣ ਲਈ ਬਣਾਈ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button