EntertainmentPunjabTop News

2024 ਲੋਕ ਸਭਾਂ ਨੂੰ ਲੈ ਕੇ ਸਨੀ ਦਿਓਲ (Sunny Deol) ਨੇ ਕਹਿ ਵੱਡੀ ਗੱਲ, ਕਿਹਾ ਐਤਕੀ ਮੈਂ…

ਚੰਡੀਗੜ੍ਹ: ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ (Sunny Deol) ਨੇ 2024 ‘ਚ ਹੋਣ ਵਾਲੀ ਲੋਕ ਸਭਾਂ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਇਕ ਨਿਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ 2024 ‘ਚ ਲੋਕ ਸਭਾ ਚੋਣਾਂ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਅਦਾਕਾਰ ਬਣੇ ਰਹਿਣਾ ਮੇਰੀ ਪਸੰਦ ਹੈ। ਮੈਨੂੰ ਲੱਗਦਾ ਹੈ ਕਿ ਮੈਨੂੰ ਇਕ ਅਦਾਕਾਰ ਵਜੋਂ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ, ਜੋ ਮੈਂ ਕਰਦਾ ਆ ਰਿਹਾ ਹਾਂ।

ਪੁਲਿਸ ਮੁਲਾਜ਼ਮ ਦਾ ਕਾਰਨਾਮਾ, ਰਿਸ਼ਵਤ ਲੈਕੇ ਫ਼ਿਲਮੀ ਸਟਾਈਲ ‘ਚ ਭਜਾਈ ਗੱਡੀ, ਫੇਰ ਅੱਗੇ ਦੇਖੋ ਕੀ ਹੋਇਆ ?

ਉਨ੍ਹਾਂ ਅੱਗੇ ਗੱਲਬਾਤ ਕਰਦੇ ਕਿਹਾ ਕਿ ਤੁਸੀਂ ਇਕ ਸਮੇਂ ‘ਚ ਸਿਰਫ਼ ਇਕ ਹੀ ਕੰਮ ਕਰ ਸਕਦੇ ਹੋ। ਇਕੋ ਸਮੇਂ ਕਈ ਕੰਮ ਕਰਨਾ ਅਸੰਭਵ ਹੈ। ਜਿਸ ਸੋਚ ਨਾਲ ਮੈਂ ਰਾਜਨੀਤੀ ‘ਚ ਆਇਆ ਹਾਂ, ਮੈਂ ਐਕਟਰ ਰਹਿੰਦੇ ਹੋਏ ਵੀ ਉਹ ਸੱਭ ਕੁੱਝ ਕਰ ਸਕਦਾ ਹਾਂ। ਸੰਨੀ ਦਿਓਲ ਨੇ ਅੱਗੇ ਕਿਹਾ ਕਿ ਮੈਂ ਅਦਾਕਾਰੀ ਦੀ ਦੁਨੀਆ ‘ਚ ਜੋ ਮੇਰਾ ਦਿਲ ਚਾਹੁੰਦਾ ਹੈ, ਕਰ ਸਕਦਾ ਹਾਂ। ਪਰ ਜੇਕਰ ਮੈਂ ਰਾਜਨੀਤੀ ਵਿਚ ਕੋਈ ਵਾਅਦਾ ਕਰਦਾ ਹਾਂ ਅਤੇ ਉਸ ਨੂੰ ਪੂਰਾ ਨਹੀਂ ਕਰ ਸਕਿਆ ਤਾਂ ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ।

Police ਅੱਗੇ ਇਕੱਲਾ ਡਟ ਗਿਆ Farmer | D5 Channel Punjabi | Longowal Farmers Protest

ਤੁਹਾਨੂੰ ਦੱਸ ਦਈਏ ਕਿ ਸੰਸਦ ਮੈਂਬਰ ਵਜੋਂ ਸੰਨੀ ਦਿਓਲ ਦੀ ਲੋਕ ਸਭਾ ‘ਚ ਸਿਰਫ 19 ਫ਼ੀ ਸਦੀ ਹਾਜ਼ਰੀ ਹੈ। ਜ਼ਿਕਰਯੋਗ ਹੈ ਕਿ ਫ਼ਿਲਮ ਅਦਾਕਾਰ ਸੰਨੀ ਦਿਓਲ ਨੇ ਅਪਣਾ ਸਿਆਸੀ ਸਫ਼ਰ ਸਾਲ 2019 ਵਿਚ ਸ਼ੁਰੂ ਕੀਤਾ ਸੀ, ਸੰਨੀ ਦਿਓਲ ਨੇ ਸਾਲ 2019 ਦੀਆਂ ਆਮ ਚੋਣਾਂ ਵਿਚ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਅਪਣੀ ਕਿਸਮਤ ਅਜ਼ਮਾਈ ਅਤੇ ਜਨਤਾ ਨੇ ਵੀ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ। ਗੁਰਦਾਸਪੁਰ ਦੇ ਲੋਕਾਂ ਨੇ ਸੰਨੀ ਦਿਓਲ ਨੂੰ 84 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਵੱਡੀ ਜਿੱਤ ਦੇ ਕੇ ਲੋਕ ਸਭਾ ਵਿਚ ਭੇਜਿਆ ਸੀ।

ਵਾਹਨ ਚਾਲਕਾਂ ਤੋਂ ਅੱਕੀ ਪੁਲਿਸ ਦਾ ਐਕਸ਼ਨ, ਹੁਣ ਚਲਾਨ ਨਹੀਂ, ਵਾਹਨ ਹੋਵੇਗਾ ਬੈਨ | D5 Channel Punjabi

ਸੰਨੀ ਦਿਓਲ ਨੇ ਚੋਣ ਪ੍ਰਚਾਰ ਦੌਰਾਨ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਵੀ ਕੀਤੇ ਸਨ ਪਰ ਵਾਅਦਿਆਂ ਨੂੰ ਪੂਰਾ ਕਰਨਾ ਤਾਂ ਦੂਰ ਦੀ ਗੱਲ, ਉਹ ਜਿੱਤ ਤੋਂ ਬਾਅਦ ਗੁਰਦਾਸਪੁਰ ਵੀ ਨਹੀਂ ਗਏ। ਇਸ ਨੂੰ ਲੈ ਕੇ ਲੋਕਾਂ ਵਿਚ ਕਾਫੀ ਰੋਸ ਹੈ। ਪਿਛਲੇ ਦਿਨੀਂ ਗੁਰਦਾਸਪੁਰ ‘ਚ ਲੋਕਾਂ ਨੇ ਸੰਨੀ ਦਿਓਲ ਵਿਰੁਧ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਗੁੰਮਸ਼ੁਦਗੀ ਦੇ ਪੋਸਟਰ ਵੀ ਲਗਾਏ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button