Breaking NewsD5 specialNewsPunjabTop News

‘AAP ਤੇ Akali Dal ਨੂੰ ਕਰਾਰਾ ਜਵਾਬ, ਦੋਵੇਂ ਪਾਰਟੀਆਂ ਕਰ ਰਹੀ ਨੇ ਡਰਾਮਾ’

ਪਟਿਆਲਾ : ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਲੋਂ ਲਗਾਏ ਗਏ ਇਲਜ਼ਾਮ ‘ਤੇ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਮੀਡੀਆਂ ਨਾਲ ਗੱਲਬਾਤ ਦੌਰਾਨ ਕਿਹਾ ਇਹ ਦੋਵੇਂ ਪਾਰਟੀਆਂ ਡਰਾਮਾ ਕਰ ਰਹੀ ਹਨ। ਇਹ ਏ ਅਤੇ ਬੀ ਦੋਵੇਂ ਮੋਦੀ ਦੀਆਂ ਟੀਮਾਂ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਹਰਿਆਣਾ ਅਤੇ ਦਿੱਲੀ ‘ਚ ਕਿਸਾਨਾਂ ਨੇ ਦਮ ਤੋੜਿਆਂ ਅਤੇ ਕਿੰਨੇ ਕਿਸਾਨਾਂ ਦੀਆਂ ਜਾਨਾਂ ਗਈਆਂ, ਕੇਜਰੀਵਾਲ ਸਾਹਿਬ ਨੇ ਕੋਈ ਮਦਦ ਕੀਤੀ।ਇਸ ਤੋਂ ਇਲਾਵਾ ਕੀ ਬੀਜੇਪੀ ਵਾਲਿਆਂ ਨੇ ਹਰਿਆਣਾ ‘ਚ ਕੋਈ ਮਦਦ ਕੀਤੀ। ਜੇਕਰ ਕਿਸੇ ਨੇ ਮਦਦ ਕੀਤੀ ਹੈ ਤਾਂ ਉਹ ਕਾਂਗਰਸ ਦੀ ਸਰਕਾਰ ਨੇ ਕੀਤੀ ਹੈ।

ਰਾਵਤ ਵੱਲੋਂ ਪੰਜ ਪਿਆਰਿਆਂ ਬਾਰੇ ਦਿੱਤੇ ਬਿਆਨ ਦਾ ਮਾਮਲਾ, ਹਰੀਸ਼ ਰਾਵਤ ਪਹੁੰਚੇ ਗੁਰਦੁਆਰਾ ਸਾਹਿਬ D5 Channel Punjabi

ਸਾਡੇ ਦੇਸ਼ ਲਈ ਸ਼ਹਾਦਤ ਦੇਣ ਵਾਲਿਆਂ ਦੇ ਘਰ ‘ਚ ਨੌਕਰੀ ਦਿੱਤੀ ਹੈ ਅਤੇ 5 – 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਪੰਜਾਬ ‘ਚ ਸਿਆਸੀ ਰੈਲੀਆਂ ਬੈਨ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਜਦੋਂ ਤੱਕ ਕਿਸਾਨ ਸੜਕਾਂ ‘ਤੇ ਹਨ ਉਦੋਂ ਤੱਕ ਰਾਜਨੀਤਿਕ ਰੋਟੀਆਂ ਸੇਕਣ ਵਾਲੀਆਂ ਤਮਾਮ ਰੈਲੀਆਂ ਬੰਦ ਹੋਣ ਵਾਲੀਆਂ ਹਨ। ਜੇਕਰ ਪੰਜਾਬ ‘ਚ ਕੋਈ ਰੈਲੀ ਹੋਵੇ ਤਾਂ ਉਹ ਕਿਸਾਨ ਅਤੇ ਮਜ਼ਦੂਰਾਂ ਦੇ ਹੱਕ ‘ਚ ਹੋਵੇ। ਮੋਗਾ ‘ਚ ਜਿੰਨੇ ਵੀ ਕਿਸਾਨਾਂ ਦੇ ਖਿਲਾਫ ਪਰਚੇ ਦਰਜ ਹੋਏ ਹਨ ਉਹ ਅਕਾਲੀ ਦਲ ਦੇ ਖਿਲਾਫ ਦਰਜ ਹੋਣੇ ਚਾਹੀਦੇ ਹਨ। ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਇਹ ਹਰਕਤਾਂ ਹੋ ਰਹੀਆਂ ਹਨ। ਕਿਸਾਨਾਂ ਦੇ ਪਰਚੇ ਵਾਪਸ ਕਰ ਅਕਾਲੀ ਦਲ ਦੇ ਖਿਲਾਫ ਪਰਚੇ ਦਰਜ ਹੋਣੇ ਚਾਹੀਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button