Breaking NewsPunjabTop News

ਅੰਮ੍ਰਿਤਪਾਲ ਦੀ ਇਕ ਨਵੀਂ ਆਡੀਓ ਹੋਈ ਵਾਇਰਲ,ਆਡੀਓ ਵਿਚ ਜਥੇਦਾਰ ਨੂੰ ਸੁਨੇਹਾ

ਚੰਡੀਗੜ੍ਹ : ਅੰਮ੍ਰਿਤਪਾਲ ਦੀ ਇਕ ਨਵੀਂ ਆਡੀਓ ਵਾਇਰਲ ਹੋਈ ਹੈ ਜਿਸ ‘ਚ ਉਹ ਬੀਤੇ ਦਿਨ ਦਿੱਤੇ ਗਏ ਸੰਦੇਸ਼ ਨੂੰ ਲੈ ਕੇ ਸਾਫ਼ ਕਰ ਰਹੇ ਹਨ ਕਿ ਉਹ ਸੰਦੇਸ਼ ਮੈਂ ਕਿਸੇ ਦੇ ਵੀ ਦਬਾਅ ਹੇਠਾਂ ਨਹੀਂ ਦਿੱਤਾ। ਉਨ੍ਹਾਂ ਵੱਲੋਂ ਇਹ ਗੱਲ ਸਾਫ਼ ਕੀਤੀ ਗਈ ਹੈ ਕਿ ਉਹ ਪੁਲਿਸ ਕਸਟਡੀ ਵਿਚ ਨਹੀਂ ਹਨ ‘ਤੇ ਜਿਥੇ ਵੀ ਨੇ ਚੜ੍ਹਦੀਕਲਾਂ ਵਿਚ ਹਨ। ਪੜ੍ਹੋ ਆਡੀਓ ਵਿਚ ਕਿ ਕਿਹਾ ਗਿਆ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ

ਕਈ ਕਹਿ ਜਾਂਦੇ ਨੇ ਕਿ ਇਹ ਵੀਡੀਓ ਪੁਲਿਸ ਨੇ ਬਣਾਈ ਹੈ, ਭਾਈ ਸਾਹਿਬ ਇਹ ਹੈ ਨਹੀਂ ਇਹ ਬੋਲਦੇ ਨਹੀਂ। ਪਹਿਲੀ ਗੱਲ ਤਾਂ ਇਹ ਹੈ ਕਿ ਪਹਿਲਾ ਵੀ ਮੈਂ ਆਪ ਵੀਡੀਓ ਬਣਾਉਦਾ ਰਿਹਾ, ਪਰ ਮੇਰੀ ਆਦਤ ਜਹਿ ਨਹੀਂ ਹੈ ਗੀ ਕੈਮਰੇ ‘ਚ ਦੇਖ ਕੇ ਵੀਡੀਓ ਬਣਾਉਣ ਦੀ ‘ਤੁ ਉਹ ਮੇਰੀ ਆਦਤ ਨਹੀਂ ਬਣੀ ਕਦੇ ਵੀ। ਸੋ ਦੂਜੀ ਗੱਲ ਹੈ ਉਸ ਦਿਨ ਸਿਹਤ ਵੈਸੇ ਥੋੜ੍ਹੀ ਢਿੱਲੀ ਸੀ ‘ਤੇ ਇਹ ਸੰਗਤਾਂ ਤੱਕ ਮੈਸੇਜ ਥੋੜ੍ਹਾ ਪਹੁੰਚਾਓ ਕਿ ਇੰਦਾ ਦੀ ਕੋਈ ਗੱਲ ਨਹੀਂ ਹੈਗੀ, ਚੜ੍ਹਦੀਕਲਾਂ ‘ਚ ਹੈ। ਨਾਂ ਮੈਂ ਕੋਈ ਇੰਦਾ ਦੀ ਕੋਈ ਮੰਗ ਰੱਖੀ ਹੈ, ਜਿਵੇਂ ਚੱਵਲ ਮਾਰੀ ਜਾਣਦੇ ਹੈ ਕਿ ਮੈਨੂੰ ਫੜਿਓ, ਮੈਨੂੰ ਕੁਟਿਓ ਨਾ। ਗ੍ਰਿਫ਼ਤਾਰੀ ਬਾਰੇ ਮੇਰੀ ਕੋਈ ਗੱਲ ਹੋਈ ਨਹੀਂ ਕਿਸੇ ਨਾਲ, ਨਾ ਕੋਈ ਸ਼ਰਤ ਰੱਖੀ ਹੈ। ਸੋ ਜੋ ਇਹ ਬੇਵਕੁਫਿਆ ਮਾਰ ਰਹੇ ਆ, ਕਿ ਮੈਂ ਆ ਮੰਘ ਰੱਖੀ ਹੈ ਜਾਂ ਉਹ ਮੰਗ ਰੱਖੀ ਹੈ, ਮੈਂ ਸਰਕਾਰ ਨਾਲ ਕੋਈ ਮੰਗ ਨਹੀਂ ਰੱਖੀ ਹੈ। ਮੈਂ ਜੱਥੇਦਾਰ ਸਾਹਿਬ ਨੂੰ ਕਿਹਾ ਸਰਬਤ ਖਾਲਸਾ ਸੱਦੋ। ਸਰਬਤ ਖ਼ਾਲਸਾ ਸੱਦ ਕੇ ਆਪਣੇ ਜਥੇਦਾਰ ਹੋਣ ਦਾ ਸਬੂਤ ਦਿਓ। ਜੇ ਆਂਪਾਂ ਅੱਜ ਵੀ ਸਿਆਸਤ ਕਰਨੀ ਹੈ, ਅੱਜ ਵੀ ਆਪਾਂ ਉਹੀ ਕੰਮ ਕਰਨੇ ਐ, ਜੋ ਪਹਿਲਾ ਕਰਦੇ ਰਹੇ ਹਾਂ ਤਾਂ ਆਪਾਂ ਭਵਿੱਖ ਦੇ ਵਿਚ ਜਥੇਦਾਰੀ ਕਰਕੇ ਕੀ ਕਰਨਾ? ਸੋ ਸਾਨੂੰ ਇਹ ਗੱਲ ਸੱਮਝਣੀ ਚਾਹੀਦੀ ਹੈ ਕਿ ਅੱਜ ਸਮਾਂ ਹੈ ਜਥਿੇ ਕੌਮ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ। ਮੈਂ ਸਾਰੀਆਂ ਧੀਰਾਂ ਨੂੰ ਕਹਿੰਦਾ ਕਿ ਇਕ ਜੁੱਟ ਹੋਵੋ ‘ਤੇ ਆਪਣੀ ਹੌਂਦ ਦਾ ਸਬੂਤ ਦੇਣ ਦੀ ਲੌੜ ਹੈ। ਕਿ ਅੱਜ ਜੁਲਮ ਸਰਕਾਰ ਕਰ ਰਹੀ ਹੈ ਕਿਸੇ ‘ਤੇ ਵੀ, ਕੱਲ ਕਿਸੇ ਹੋਰ ਦੀ ਬਾਰੀ ਆ ਸਕਦੀ ਹੈ। ਬਾਕਿ ਮੈਂ ਕੋਈ ਨਹੀਂ ਘਬਰਾਉਂਦਾ ਨਾ ਪੁਲਿਸ ਕਸਟਡੀ ਤੋਂ ਘਬਰਾਉਂਦਾ ਨਾ ਜੇਲ੍ਹ ਜਾਣ ਤੋਂ ਘਬਰਾਉਂਦਾ, ਕਰ ਲੋ ਜਿਨ੍ਹੇ ਜੋ ਕਰਨਾ। ਸੋ ਇਹ ਮੈਸੇਜ ਸੰਗਤਾਂ ਤੱਕ ਜ਼ਰੂ੍ਰ ਪਹੁੰਚਾਓ। ਉਹ ਪਤਾ ਕਿ ਹੁੰਦਾ ਲੋਕਾਂ ਨੂੰ ਲੱਗਣ ਲੱਗ ਜਾਂਦਾਂ ਹੈ ਕਿ ਪੱਤਾ ਨਹੀਂ ਕਿਸ ਨੇ ਬਣਵਾਈ ਹੈ, conspiracy ਹੈ ਜੀ, ਕੋਈ conspiracy ਨਹੀਂ ਹੈਗੀ, ਜੇ ਪੱਤਾ ਲੱਗੇ ਕਿ ਪਹਿਲਾ ਦੀ ਤਰ੍ਹਾਂ ਸਾਧਨ ਨਹੀਂ ਨੇ, ਨਾ ਫੋਨ ਹੈਗੇ ਵੱਡੇ, ਨਾ ਮਾਇਕ ਲੱਗੇ ਹੁੰਦੇ ਜਿਸ ਨਾਲ ਆਵਾਜ਼ ਸਹੀ ਜਾਵੇ ‘ਤੇ ਇਦਾ ਕਰਕੇ ਤਾਂ ਕਰਕੇ ਲੱਗਦਾ। ਬਾਕਿ ਸਿਹਤ ਥੋੜ੍ਹੀ ਜੀ ਅੱਗੇ ਨਾਲੋਂ weak ਜ਼ਰੂਰ ਹੋਈ ਹੈ।ਇਸ ‘ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਕਿਉਂਕਿ ਅੱਠ ਪਹਿਰ ਬਾਅਦ ਪ੍ਰਸ਼ਾਦਾ ਜੋ ਛੱਕੀ ਦੈ। ਬਾਅਦ ਉਸ ਤੋਂ ਸਾਰਾ ਕੁਝ ਨਹੀਂ ਛੱਕੀ ਦਾ। ਸੋ ਇਸ ਕਰਕੇ ਸੰਗਤਾਂ ਨੂੰ ਮੈਸੇਜ ਜ਼ਰੂਰ ਦਿਓ। ਉਨ੍ਹਾਂ ਨੂੰ ਕਹੋ ਕਿ ਹਰ ਗੱਲ ‘ਚ ਦੁਵਿਧਾ ਨਹੀਂ ਮੰਨਣੀ। ਜਿਹੜੀ ਐ ਨਾ ਸਤਿਗੁਰੂ ਸੱਚੇ ਪਾਦਸ਼ਾਹ ਨੇ ਬੜੀ ਕ੍ਰਿਪਾ ਕੀਤੀ ਹੈ, ਜਿਹੜੀ ਆਪਾਂ ਚੜ੍ਹਦੀਕਲਾਂ ‘ਚ ਹਾਂ, ਸੋ ਜਿਹੜਾਂ ਇਹ ਮੈਸੇਜ ਐ ਉਹ ਸੰਗਤਾਂ ਤੱਕ ਜ਼ਰੂਰ ਪਹੁੰਚਾਓ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button