ਚੰਡੀਗੜ੍ਹ : ਚੰਡੀਗੜ੍ਹ-ਮੋਹਾਲੀ ਬਾਡਰ ‘ਤੇ ਹੋਏ ‘ਜਥੇਬੰਦਿਆ ਅਤੇ ਪੁਲਿਸ ਵਿਚਕਾਰ ਟਕਰਾਅ ਤੋਂ ਬਾਅਦ, ਚੰਡੀਗੜ੍ਹ ‘ਤੇ ਪੰਜਾਬ ਪੁਲਿਸ ਵਿਚ ਵੱਡੇ ਪੱਧਰ ‘ਤੇ ਮੀਟਿਗ ਕੀਤੀ ਗਈ, ਜਿਸ ਵਿਚ ਦੋਵਾਂ ਪੁਲਿਸ ਬਲਾਂ ਨਾਲ ਬਿਹਤਰ ਤਾਲਮੇਲ ਲਈ ਚਰਚਾ ਕੀਤੀ ਗਈ। ਇਸ ਦੀ ਜਾਣਕਾਰੀ ਖੁਦ ਪੰਜਾਬ ਦੇ DGP ਗੌਰਵ ਯਾਦਵ ਨੇ ਟਵੀਟ ਕਰ ਸਾਂਝੀ ਕੀਤੀ। ਉਨ੍ਹਾਂ ਟਵੀਟ ਕਰ ਕਿਹਾ ਕਿ “ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਦਰਮਿਆਨ ਅੱਜ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਦੋਵਾਂ ਪੁਲਿਸ ਬਲਾਂ ਨਾਲ ਬਿਹਤਰ ਤਾਲਮੇਲ ਲਈ ਇੱਕ ਮੀਟਿੰਗ ਕੀਤੀ ਗਈ। ਜਿਸ ਵਿਚ DGP ਪੰਜਾਬ, DGP ਚੰਡੀਗੜ੍ਹ ,ADGP L&O, IG ਰੂਪਨਗਰ ਰੇਂਜ ਅਤੇ ਚੰਡੀਗੜ੍ਹ ਅਤੇ ਮੋਹਾਲੀ ਦੇ SSPs ਨੇ ਸ਼ਿਰਕਿਤ ਕੀਤੀ।“
A coordination meeting between Punjab Police & Chandigarh Police was held today at Punjab Police Headquarters for better synergy & coordination b/w both Police Forces.
Meeting attended by @DGPPunjabPolice, @DgpChdPolice, ADGP L&O, IG Rupnagar Range & SSPs of Chandigarh & Mohali pic.twitter.com/vpI2gSQPRl
— Punjab Police India (@PunjabPoliceInd) February 10, 2023
ਕਾਬਿਲੇਗੌਰ ਹੈ ਕਿ ਕੌਮੀ ਇਨਸਾਫ਼ ਮੋਰਚੇ ਦੋਰਾਨ ਜੱਥੇਬੰਦਿਆਂ ਵੱਲੋਂ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਚੰਡੀਗੜ੍ਹ ਪੁਲਿਸ ਦੁਆਰਾ ਰੋਕੇ ਜਾਣ ‘ਤੇ ਉਨ੍ਹਾਂ ਨੇ ਪੁਲਿਸ ਦਾ ਵਿਰੋਧ ਕੀਤਾ ‘ਤੇ ਉਥੇ ਹੀ ਪੁਲਿਸ ਨੇ ਪ੍ਰਦਰਸਨਕਾਰੀਆਂ ਨੂੰ ਖਦੇੜਨ ਲਈ ਵਾਟਰ ਕੈਨਨ ਦਾ ਇਸਤਮਾਲ ਕੀਤਾ । ਇਹ ਛੋਟੇ ਜਿਹੇ ਵਿਰੋਧ ਨੇ ਇਕ ਹਿੰਸਕ ਰੂਪ ਧਾਰਨ ਕਰ ਲਿਆ। ਇਸ ਹਿੰਸਾ ‘ਚ ਪੁਲਿਸ ਅਤੇ ਪ੍ਰਦਰਸ਼ਕਾਰੀਆਂ ਨੂੰ ਕੁਝ ਚੋਟਾ ਵੀ ਆਇਆ। ਚੰਡੀਗੜ੍ਹ ਪੁਲਿਸ ਨੇ ਇਸ ਝੜਪ ਨੂੰ ਲੈ ਕੇ ਤਕਰੀਬਨ 7 ਪ੍ਰਬੰਧਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.