ਕੋਰੋਨਾ ਦਾ ਅਸਰ : ਭਾਰਤੀ ਬੈਡਮਿੰਟਨ ਐਸੋਸੀਏਸ਼ਨ ਨੇ ਮੁਲਤਵੀ ਕੀਤੇ ਆਪਣੇ ਸਾਰੇ ਘਰੇਲੂ ਟੂਰਨਾਮੈਂਟ
ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਭਾਰਤੀ ਬੈਂਡਮਿੰਟਨ ਐਸੋਸੀਏਸ਼ਨ (ਬੀਏਆਈ) ਨੇ ਦੇਸ਼ ਭਰ ‘ਚ ਹੋਣ ਵਾਲੇ ਆਪਣੇ ਸਾਰੇ ਘਰੇਲੂ ਸਮਾਗਮਾਂ ਨੂੰ ਮੁਲਤਵੀ ਕਰ ਦਿੱਤਾ ਹੈ। ਬੀਏਆਈ ਜਨਰਲ ਅਜੈ ਕੁਮਾਰ ਸਿੰਘਾਨਿਆ ਨੇ ਸੋਮਵਾਰ ਨੂੰ ਬਿਆਨ ਜਾਰੀ ਕਰ ਇਸ ਦੀ ਪੁਸ਼ਟੀ ਕੀਤੀ। ਬਿਆਨ ‘ਚ ਕਿਹਾ ਗਿਆ ਹੈ ਕਿ ਬੀਏਆਈ ਭਾਰਤ ਭਰ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਖਿਡਾਰੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਸਾਰੇ ਘਰੇਲੂ ਟੂਰਨਾਮੈਂਟਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਲੈਣ ਲਈ ਮਜਬੂਰ ਹਨ।
ਮੌਸਮ ਵਿਭਾਗ ਦੀ ਚੇਤਾਵਨੀ! ਕਿਉਂ ਲੱਗ ਰਿਹੈ ਲੋਕਾਂ ਨੂੰ ਕਰੰਟ ?ਵੀਡੀਓ ‘ਚ ਸੱਚ ਆਇਆ ਸਾਹਮਣੇ, ਸੁਣ ਕੇ ਉੱਡ ਜਾਣਗੇ ਤੋਤੇ!
ਸਿੰਘਾਨਿਆ ਮੁਤਾਬਕ ਘਰੇਲੂ ਸਮਾਗਮਾਂ ਲਈ 2000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਘਰੇਲੂ ਟੂਰਨਾਮੈਂਟ ਦਾ ਆਯੋਜਨ ਬੈਂਗਲੁਰੂ ‘ਤੇ ਹੈਦਰਾਬਾਦ ‘ਚ ਹੋਣਾ ਸੀ ਪਰ ਇਨ੍ਹਾਂ ਸਭ ਥਾਵਾਂ ‘ਤੇ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਕਾਰਨ ਐਸੋਸੀਏਸ਼ਨ ਨੇ ਸਾਰੇ ਰਾਜ ਐਸੋਸੀਏਸ਼ਨਾਂ ‘ਤੇ ਹਿੱਸੇਦਾਰਾਂ ਨਾਲ ਗੱਲ ਕਰਦੇ ਹੋਏ ਅਖਿਲ ਭਾਰਤੀ ਰੈਂਕਿੰਗ ਸਮਾਗਮਾਂ ‘ਤੇ ਫਿਲਹਾਲ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ।ਇਨ੍ਹਾਂ ਦੇ ਆਯੋਜਨਾਂ ਨੂੰ ਲੈ ਕੇ ਅਗਲੀ ਸੂਚਨਾ ਜਾਰੀ ਕੀਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.