Judge ਦੀ Family ਸਮੇਤ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਕੀਤੀ ਹੱਤਿਆ
ਇਸਲਾਮਾਬਾਦ : ਪਾਕਿਸਤਾਨ ਦੀ ਅੱਤਵਾਦ ਨਿਰੋਧਕ ਅਦਾਲਤ ਦੇ ਇੱਕ ਜੱਜ, ਉਨ੍ਹਾਂ ਦੀ ਪਤਨੀ ਅਤੇ 2 ਬੱਚਿਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਖ਼ੈਬਰ ਪਖ਼ਤੋਨਖ਼ਵਾ ਪ੍ਰਾਂਤ ‘ਚ ਉਨ੍ਹਾਂ ਦੇ ਵਾਹਨ ‘ਤੇ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਬਾਰੀ ਕਰ ਦਿੱਤੀ, ਜਿਸ ਦੇ ਨਾਲ ਇਨ੍ਹਾਂ ਚਾਰਾਂ ਦੀ ਮੌਤ ਹੋ ਗਈ। ਇੱਕ ਸਮਾਚਾਰ ਏਜੰਸੀ ਨੂੰ ਸੂਤਰਾਂ ਨੇ ਦੱਸਿਆ ਕਿ ਜੱਜ ਆਪਣੇ ਪਰਿਵਾਰ ਨਾਲ ਰਾਸ਼ਟਰੀ ਰਾਜਧਾਨੀ ਇਸਲਾਮਾਬਾਦ ਜਾ ਰਹੇ ਸਨ, ਤਾਂ ਉੱਥੇ ਮੌਜੂਦ ਅੱਤਵਾਦੀਆਂ ਨੇ ਇੰਟਰਚੇਂਜ ਦੇ ਕੋਲ ਉਨ੍ਹਾਂ ਦੇ ਵਾਹਨ ‘ਤੇ ਗੋਲੀਬਾਰੀ ਕਰ ਦਿੱਤੀ।
ਕਿਸਾਨਾਂ ਨੇ FCI ਦਫਤਰ ਨੂੰ ਪਾਇਆ ਘੇਰਾ,ਆਲੇ ਦੁਆਲੇ ਖੜ੍ਹ ਗਈ ਪੁਲਿਸ…
ਸੂਤਰਾਂ ਦਾ ਕਹਿਣਾ ਹੈ ਕਿਹਾ ਕਿ ਜੱਜ ਦੇ ਡਰਾਈਵਰ ਅਤੇ 2 ਪੁਲਿਸਕਰਮਚਾਰੀ ਘਟਨਾ ‘ਚ ਜਖ਼ਮੀ ਹੋ ਗਏ ਹਨ। ਸੂਤਰਾਂ ਨੇ ਕਿਹਾ ਕਿ ਜੱਜ, ਉਨ੍ਹਾਂ ਦਾ 10 ਸਾਲ ਦਾ ਬੇਟਾ, ਪਤਨੀ ਅਤੇ 6 ਸਾਲ ਦੀ ਬੇਟੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਅਤੇ ਪੁਲਿਸ ਕਰਮਚਾਰੀ ਵੀ ਕਾਫੀ ਗੰਭੀਰ ਹਾਲਤ ‘ਚ ਹਨ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹਮਲਾਵਰ ਭੱਜ ਗਏ। ਕਿਸੇ ਵੀ ਸਮੂਹ ਜਾਂ ਵਿਅਕਤੀ ਨੇ ਅਜੇ ਤੱਕ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.