Breaking NewsD5 specialIndiaNewsPoliticsPunjab

ਹੁਣ ਮੰਤਰੀ ਸੁਖਜਿੰਦਰ ਰੰਧਾਵਾ ਨੇ ਪੱਤਰਕਾਰਾਂ ਨਾਲ ਲਿਆ ਪੰਗਾ ! ਸਵਾਲ ਸੁਣ ਕੇ ਠੰਢ ‘ਚ ਤੱਤਾ ਹੋਇਆ

ਫਿਰੋਜ਼ਪੁਰ : ਪੰਜਾਬ ਦੇ ਲੀਡਰ ਅੱਜ ਕੱਲ ਪੱਤਰਕਾਰਾਂ ਦੇ ਸਵਾਲਾਂ ਤੋਂ ਭੱਜਦੇ ਨਜ਼ਰ ਆ ਰਹੇ ਹਨ। ਪਹਿਲਾਂ ਭਗਵੰਤ ਮਾਨ ਨੇ ਹਾਲ ਹੀ ‘ਚ ਇਕ ਪੱਤਰਕਾਰ ਦੇ ਸਵਾਲਾਂ ਤੋਂ ਭੜਕ ਕੇ ਹੰਗਾਮਾ ਕੀਤਾ ਤੇ ਹੁਣ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਪੱਤਰਕਾਰਾਂ ਨੂੰ ਹੀ ਨਸੀਹਤ ਦੇ ਰਹੇ ਹਨ। ਫਿਰੋਜ਼ਪੁਰ ‘ਚ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਜਦੋਂ ਪੰਜਾਬ ‘ਚ ਵਿਗੜ ਰਹੀ ਕਾਨੂੰਨ ਦੀ ਸਥਿਤੀ ‘ਤੇ ਸਵਾਲ ਹੋਇਆ ਤਾਂ ਰੰਧਾਵਾ ਨੇ ਉਲਟਾ ਪੱਤਰਕਾਰਾਂ ਨੂੰ ਹੀ ਸਵਾਲ ਕਰ ਦਿੱਤਾ ਕਿ ਤੁਸੀਂ ਰਿਪੋਰਟਿੰਗ ਠੀਕ ਤਰੀਕੇ ਨਾਲ ਕਰੋ।

ਹੁਣ ਮੰਤਰੀ Sukhjinder Randhawa ਨੇ ਪੱਤਰਕਾਰਾਂ ਨਾਲ ਲਿਆ ਪੰਗਾ ! ਸਵਾਲ ਸੁਣ ਕੇ ਠੰਢ ‘ਚ ਤੱਤਾ ਹੋਇਆ

ਨਸ਼ਿਆਂ ਨੂੰ ਖ਼ਤਮ ਕਰਨ ਦੀ ਸਹੁੰ ਖਾ ਕੇ ਸੱਤਾ ‘ਚ ਆਈ ਸਰਕਾਰ ਕੋਲ ਸ਼ਾਇਦ ਹੁਣ ਇਸ ਗੱਲ ਦਾ ਕੋਈ ਜਵਾਬ ਨਹੀਂ ਕਿ ਵਾਅਦੇ ਪੂਰੇ ਕਿਉਂ ਨਹੀਂ ਹੋਏ। ਕਿਉਂ ਅੱਜ ਵੀ ਚਿੱਟੇ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਚਿੱਟਾ ਆ ਕਿੱਥੋਂ ਰਿਹਾ ਹੈ ਅਤੇ ਗੈਂਗਸਟਰ ਜੇਲ੍ਹਾਂ ‘ਚ ਬੈਠੇ ਵੀ ਬੜਕਾਂ ਕਿਉਂ ਮਾਰ ਰਹੇ ਹਨ। ਜੇਲ੍ਹ ਮੰਤਰੀ ਹੋਣ ਦੇ ਬਾਵਜੂਦ ਰੰਧਾਵਾ ਜੇਲ੍ਹਾਂ ‘ਚ ਹੋ ਰਹੀ ਗੁੰਡਾਗਰਦੀ ਅਤੇ ਨਸ਼ਿਆਂ ‘ਤੇ ਸਪਲਾਈ ‘ਤੇ ਨੱਥ ਕਿਉਂ ਨਹੀਂ ਪਾ ਸਕੇ। ਹਾਲਾਂਕਿ ਸਵਾਲ ਅਕਾਲੀਆਂ ਦੀ ਸਰਕਾਰ ‘ਤੇ ਵੀ ਉੱਠਦੇ ਰਹੇ ਹਨ ਪਰ ਹੁਣ ਸੁਧਾਰ ਕਰਨ ਦੀ ਵਾਗਡੋਰ ਕਾਂਗਰਸ ਦੇ ਹੱਥ ਹੈ। ਇਸ ਲਈ ਜਵਾਬ ਵੀ ਕਾਂਗਰਸ ਨੂੰ ਦੇਣਾ ਪਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button