Mohammad Azharuddin ਦਾ ਵੱਡਾ ਬਿਆਨ, ‘ ਇਹ ਧਾਕੜ ਖਿਡਾਰੀ ਬਣ ਸਕਦੈ Team India ਦਾ ਕਪਤਾਨ’
ਨਵੀਂ ਦਿੱਲੀ : ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਜਵਾਨ ਵਿਕੇਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮੁਹੰਮਦ ਅਜ਼ਹਰੂਦੀਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਤੋਂ ਕੋਈ ਹੈਰਾਨੀ ਨਹੀਂ ਹੋਵੇਗੀ ਜੇਕਰ ਰਿਸ਼ਭ ਪੰਤ ਨੂੰ ਭਵਿੱਖ ‘ਚ ਟੀਮ ਇੰਡੀਆ ਦਾ ਕਪਤਾਨ ਬਣਾਇਆ ਗਿਆ।
🔴LIVE|ਕੇਂਦਰ ਦੀ ਚਿੱਠੀ ਤੋਂ ਬਾਅਦ ਕਿਸਾਨਾਂ ਨੇ ਕਰਤਾ ਵੱਡਾ ਐਲਾਨ!ਹੁਣ ਬਾਰਡਰਾਂ ‘ਤੇ ਹੋਊ ਆਹ ਕੰਮ!ਮੋਦੀ ਸਰਕਾਰ ਹੈਰਾਨ!
ਆਸਟ੍ਰੇਲੀਆ ਦੇ ਖਿਲਾਫ ਭਾਰਤ ਨੂੰ ਇਤਿਹਾਸਿਕ ਸੀਰੀਜ਼ ਜਿੱਤ ਦਿਵਾਉਣ ਤੋਂ ਬਾਅਦ ਰਿਸ਼ਭ ਪੰਤ ਨੇ ਇੰਗਲੈਂਡ ਦੇ ਖਿਲਾਫ ਤਿੰਨੋਂ ਹੀ ਫਾਰਮੈਟਸ ‘ਚ ਕਮਾਲ ਦਾ ਪ੍ਰਦਰਸ਼ਨ ਕੀਤਾ। ਇਸੇ ਵਜ੍ਹਾ ਨਾਲ ਰਿਸ਼ਭ ਪੰਤ ਨੂੰ ਸ਼੍ਰੇਅਸ ਅਈਅਰ ਦੇ ਜ਼ਖਮੀ ਹੋਣ ਤੋਂ ਬਾਅਦ ਦਿੱਲੀ ਕੈਪੀਟਲਸ ਨੇ ਇਸ IPL ਸੀਜ਼ਨ ਲਈ ਕਪਤਾਨ ਬਣਾਇਆ ਹੈ। ਅਜ਼ਹਰੂਦੀਨ ਨੇ ਕਿਹਾ ਕਿ ਪੰਤ ਦਾ ਪਾਕੇਟ ਸਾਇਜ਼ ਡਾਇਨਾਮਾਇਟਸ ਜਿਹਾ ਆਕਰਮਕ ਖੇਡ ਟੀਮ ਇੰਡੀਆ ਦੇ ਭਵਿੱਖ ਲਈ ਚੰਗਾ ਹੈ।
🔴LIVE|ਕੈਪਟਨ ਅਮਰਿੰਦਰ ਸਿੰਘ ਲਾਈਵ, ਪੰਜਾਬ ਵਾਸੀਆਂ ਨੂੰ ਦਿੱਤਾ ਵੱਡਾ ਤੋਹਫ਼ਾ!
ਅਜ਼ਹਰੂਦੀਨ ਨੇ ਦਿੱਤਾ ਵੱਡਾ ਬਿਆਨ
ਮੁਹੰਮਦ ਅਜ਼ਹਰੂਦੀਨ ਨੇ ਰਿਸ਼ਭ ਪੰਤ ਨੂੰ ਲੈ ਕੇ ਟਵੀਟ ਕਰਦੇ ਹੋਏ ਕਿਹਾ, ਪਿਛਲੇ ਕੁਝ ਹਫਤੇ ਰਿਸ਼ਭ ਪੰਤ ਲਈ ਚੰਗੇ ਰਹੇ ਅਤੇ ਉਨ੍ਹਾਂ ਨੇ ਤਿੰਨੋਂ ਫਾਰਮੈਂਟ ‘ਚ ਆਪਣੇ ਆਪ ਨੂੰ ਸਾਬਤ ਕੀਤਾ। ਜੇਕਰ ਸਿਲੈਕਟਰਸ ਪੰਤ ਨੂੰ ਭਵਿੱਖ ‘ਚ ਟੀਮ ਇੰਡੀਆ ਦੇ ਕਪਤਾਨ ਦੇ ਤੌਰ ‘ਤੇ ਦੇਖਣ ਤਾਂ ਇਸ ਵਿੱਚ ਹੈਰਾਨੀ ਨਹੀਂ ਹੋਣੀ ਚਾਹੀਦੀ ਹੈ। ਪੰਤ ਦੀ ਆਕਰਮਕ ਖੇਡ ਆਉਣ ਵਾਲੇ ਸਮੇਂ ‘ਚ ਟੀਮ ਇੰਡੀਆ ਨੂੰ ਕਾਫ਼ੀ ਫਾਇਦਾ ਪਹੁੰਚਾਏਗੀ।
Rishabh Pant has had such fabulous few months,establishing himself in all formats. It won’t come as a surprise if the selectors see him as a front-runner fr Indian captaincy in near future.His attacking cricket will stand India in good stead in times to come.@RishabhPant17 @BCCI
— Mohammed Azharuddin (@azharflicks) March 31, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.