Breaking NewsD5 specialIndiaNewsTop News

ਦੇਸ਼ ‘ਚ ਤੇਜ਼ੀ ਨਾਲ ਵਧਣ ਲੱਗੇ Corona ਦੇ ਮਾਮਲੇ, 24 ਘੰਟਿਆਂ ‘ਚ ਕਰੀਬ 41 ਹਜ਼ਾਰ ਨਵੇਂ ਕੇਸ, 188 ਦੀ ਮੌਤ

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਇੱਕ ਵਾਰ ਫਿਰ ਤੋਂ ਵਾਧਾ ਸ਼ੁਰੂ ਹੋ ਗਿਆ ਹੈ। ਇਨ੍ਹਾਂ ਵੱਧਦੇ ਆਂਕੜਿਆ ਦੇ ਚੱਲਦਿਆਂ ਭਾਰਤ ‘ਚ ਕੋਰੋਨਾ ਦਾ ਗ੍ਰਾਫ ਇੱਕ ਵਾਰ ਫਿਰ ਨਵੇਂ ਰਿਕਾਰਡ ਬਣਾ ਰਿਹਾ ਹੈ। ਦੇਸ਼ ‘ਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼‍ਟਰ ਵਿੱਚ ਸਾਹਮਣੇ ਆ ਰਹੇ ਹੈ। ਮਹਾਰਾਸ਼ਟਰ ‘ਚ ਸ਼ੁੱਕਰਵਾਰ ਨੂੰ ਕੋਵਿਡ – 19 ਸੰਕਰਮਣ ਦੇ 25,681 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

BIG NEWS ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ, ਰਾਕੇਸ਼ ਟਿਕੈਤ ‘ਤੇ ਹੋਇਆ ਵੱਡਾ ਹਮਲਾ !

ਸਿਹਤ ਮੰਤਰਾਲੇ ਵਲੋਂ ਜਾਰੀ ਤਾਜ਼ਾ ਆਂਕੜਿਆਂ ਦੇ ਮੁਤਾਬਕ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ‘ਚ ਕੁਲ ਸੰਕਰਮਿਤ ਮਰੀਜਾਂ ਦੀ ਗਿਣਤੀ ਇੱਕ ਕਰੋੜ 15 ਲੱਖ 55 ਹਜ਼ਾਰ 288 ਹੋ ਗਈ ਹੈ। ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਸੰਕਰਮਣ  ਦੇ 40,957 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 188 ਲੋਕਾਂ ਦੀ ਮੌਤ ਹੋਈ ਹੈ।

🔴LIVE|| ਲਓ ਜੀ ਹੋ ਗਿਆ ਵੱਡਾ ਐਲਾਨ ! ਹੁਣ ਹੋਊ ਆਰ-ਪਾਰ ਦੀ ਗੱਲ ! ਕਿਸਾਨ ਆਗੂਆਂ ਨੇ ਘੇਰ ਲਈ ਸਰਕਾਰ !

ਸਿਹਤ ਮੰਤਰਾਲੇ ਮੁਤਾਬਕ ਦੇਸ਼ ‘ਚ ਹੁਣ ਤੱਕ 1 ਕਰੋੜ 11 ਲੱਖ 7 ਹਜ਼ਾਰ 332 ਲੋਕ ਰਿਕਵਰ ਹੋ ਚੁੱਕੇ ਹਨ, ਜਦੋਂ ਕਿ ਇਸ ਸਮੇਂ 2 ਲੱਖ 88 ਹਜ਼ਾਰ 394 ਐਕਟਿਵ ਕੇਸ ਹਨ। ਪਿਛਲੇ 24 ਘੰਟਿਆਂ ‘ਚ ਹੋਈਆਂ ਮੌਤਾਂ ਤੋਂ ਬਾਅਦ ਦੇਸ਼ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ ਹੁਣ 1 ਲੱਖ 59 ਹਜ਼ਾਰ 558 ਹੋ ਗਈ ਹੈ। ਆਈਸੀਐਮਆਰ ਮੁਤਾਬਕ ਦੇਸ਼ ‘ਚ ਪਿਛਲੇ 24 ਘੰਟਿਆਂ ਦੇ ਅੰਦਰ 10,60,971 ਕੋਰੋਨਾ ਜਾਂਚ ਕੀਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button