ਫੈਡਰੇਸ਼ਨ ਕੱਪ : ਕਮਲਪ੍ਰੀਤ ਕੌਰ ਨੇ ਕੀਤਾ ਓਲੰਪਿਕ ਕੁਆਲੀਫਾਈ, ਰਾਸ਼ਟਰੀ ਰਿਕਾਰਡ ਤੋੜ ਕੇ ਰਚਿਆ ਇਤਿਹਾਸ
ਪਟਿਆਲਾ : ਪਟਿਆਲਾ ‘ਚ ਚਲ ਰਹੇ ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵਿੱਚ ਸ਼ੁੱਕਰਵਾਰ ਨੂੰ ਡਿਸਕਸ ਥ੍ਰੋ ਪਲੇਅਰ ਕਮਲਪ੍ਰੀਤ ਕੌਰ ਨੇ ਰਾਸ਼ਟਰੀ ਰਿਕਾਰਡ ਤੋੜ ਦਿੱਤੇ ਹਨ। 25 ਸਾਲਾ ਕਮਲਪ੍ਰੀਤ ਕੌਰ ਨੇ 65.06 ਦੇ ਨਵੇਂ ਰਾਸ਼ਟਰੀ ਰਿਕਾਰਡ ਦੇ ਨਾਲ ਇਸ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਪੰਜਾਬ ਦੀ ਕਮਲਪ੍ਰੀਤ ਨੇ 2019 ‘ਚ ਚੈਂਪੀਅਨਸ਼ਿਪ ‘ਚ ਗੋਲਡ ਮੈਡਲ ਜਿੱਤਿਆ ਸੀ।
🔴LIVE|| ਬੀਜੇਪੀ ਦੇ ਵੱਡੇ ਲੀਡਰ ਦਾ ਕਿਸਾਨਾਂ ਦੇ ਹੱਕ ਚ ਫੈਸਲਾ ! ਗੁਜਰਾਤ ‘ਚ ਭਾਜਪਾ ਨੂੰ ਵੱਡਾ ਝਟਕਾ !
ਉਨ੍ਹਾਂ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ‘ਚ 65.06 ਮੀਟਰ ਚੱਕਾ ਸੁੱਟ ਕੇ ਇੱਥੇ ਐਨਆਈਐਸ ‘ਚ ਸਾਰਿਆਂ ਨੂੰ ਹੈਰਾਨੀ ‘ਚ ਪਾ ਦਿੱਤਾ। ਹਾਲਾਂਕਿ ਬਾਅਦ ‘ਚ ਉਨ੍ਹਾਂ ਦੀਆਂ ਪੰਜ ਕੋਸ਼ਿਸ਼ਾਂ ‘ਚ ਫਾਉਲ ਹੋਏ। ਔਰਤਾਂ ਦੇ ਡਿਸਕਸ ਥਰੋ ‘ਚ ਕੁਆਲੀਫਿਕੇਸ਼ਨ ਯੋਗਤਾ 63.50 ਮੀਟਰ ਦੀ ਹੈ। ਇਸ ਤੋਂ ਪਹਿਲਾਂ ਕਮਲਪ੍ਰੀਤ ਦਾ ਨਿੱਜੀ ਵਧੀਆ ਪ੍ਰਦਰਸ਼ਨ 61.04 ਸੀ ਜੋ ਉਨ੍ਹਾਂ ਨੇ 2018 ਵਿੱਚ ਕੀਤਾ ਸੀ ਤਾਂ ਉਨ੍ਹਾਂ ਨੇ ਕ੍ਰਿਸ਼ਨਾ ਪੂਨੀਆ ਦੇ ਨੌਂ ਸਾਲ ਪੁਰਾਣੇ ਰਿਕਾਰਡ ਨੂੰ ਤੋੜਿਆ ਸੀ।
🔴LIVE|| ਲਓ ਜੀ ਹੋ ਗਿਆ ਵੱਡਾ ਐਲਾਨ ! ਹੁਣ ਹੋਊ ਆਰ-ਪਾਰ ਦੀ ਗੱਲ ! ਕਿਸਾਨ ਆਗੂਆਂ ਨੇ ਘੇਰ ਲਈ ਸਰਕਾਰ !
ਸੀਮਾ ਪੂਨੀਆ ਜੋ 2018 ਏਸ਼ੀਆਈ ਖੇਡਾਂ ਤੋਂ ਬਾਅਦ ਪਹਿਲੀ ਵਾਰ ਕਿਸੇ ਕਸ਼ਮਕਸ਼ ‘ਚ ਹਿੱਸਾ ਲੈ ਰਹੀ ਸੀ, ਉਨ੍ਹਾਂ ਨੇ 62.64 ਮੀਟਰ ਦੇ ਨਾਲ ਸਿਲਵਰ ਮੈਡਲ ਹਾਸਲ ਕੀਤਾ। ਉਹ ਇੱਕ ਮੀਟਰ ਦੇ ਫ਼ਾਸਲੇ ਨਾਲ ਓਲੰਪਿਕ ਕੁਆਲੀਫਾਈ ਕਰਨ ਤੋਂ ਚੂਕ ਗਈ ਸੀ। ਦਿੱਲੀ ਦੀ ਸੋਨਮ ਗੋਇਲ (52.11 ਮੀਟਰ ) ਨੇ ਕਾਂਸੀ ਮੈਡਲ ਜਿੱਤਿਆ।
Road to #Tokyo2020 Kamalpreet Kaur breaks Women’s Discus Throw National Record with an effort of 65.06m (Olympic Qualification standard 63.50m);
Previous NR: Krishna Poonia 64.76m (2012) pic.twitter.com/Xsdq4u7nX3
— Athletics Federation of India (@afiindia) March 19, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.