Breaking NewsD5 specialInternationalNews

ਮੇਗਨ ਮਾਰਕਲ ਨੇ ਸ਼ਾਹੀ ਪਰਿਵਾਰ ‘ਤੇ ਲਗਾਏ ਭੇਦਭਾਵ ਦੇ ਇਲਜ਼ਾਮ, ‘ਮੈਂ ਜਿੰਦਾ ਨਹੀਂ ਰਹਿਣਾ ਚਾਹੁੰਦੀ ਸੀ’

ਲੰਦਨ :  ਪ੍ਰਿੰਸ ਹੈਰੀ ਦੀ ਪਤਨੀ ਮੇਗਨ ਮਾਰਕਲ  ਨੇ ਬ੍ਰਿਟੇਨ ਦੇ ਸ਼ਾਹੀ ਪਰਿਵਾਰ ‘ਤੇ ਭੇਦਭਾਵ  ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਹ ਜਿੰਦਾ ਨਹੀਂ ਰਹਿਣਾ ਚਾਹੁੰਦੀ ਸੀ ਅਤੇ ਆਤਮ ਹੱਤਿਆ ਦੇ ਬਾਰੇ ‘ਚ ਸੋਚ ਰਹੀ ਸੀ। ਮਾਰਕਲ ਨੇ ਇਹ ਖੁਲਾਸੇ ਇੱਕ ਇੰਟਰਵਿਊ ਦੌਰਾਨ ਕੀਤਾ ਹੈ। ਮੇਗਨ ਮਾਰਕਲ ਨੇ ਕਿਹਾ ਕਿ ਜਦੋਂ ਉਹ ਮੈਂਟਲ ਹੈਲਥ ਦੀ ਸਮੱਸਿਆ ਨਾਲ ਜੂਝ ਰਹੀ ਸੀ ਤਾਂ ਉਨ੍ਹਾਂ ਦੀ ਮਦਦ ਨਹੀਂ ਕੀਤੀ ਗਈ।

🔴LIVE|| ਦਿੱਲੀ ਦੇ ਬਾਰਡਰਾਂ ‘ਤੇ ਔਰਤਾਂ ਦਾ ਵੱਡਾ ਐਲਾਨ! ਰੱਖੀ ਨਵੀਂ ਮੰਗ ! ਇਕੱਠ ਦੇਖ ਘਬਰਾਈ ਮੋਦੀ ਸਰਕਾਰ !

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਬੱਚੇ  ਦੇ ਰੰਗ ‘ਤੇ ਵੀ ਸ਼ਾਹੀ ਪਰਿਵਾਰ  ਦੇ ਵੱਲੋਂ ਚਿੰਤਾ ਜਤਾਈ ਗਈ ਸੀ। ਦੱਸ ਦਈਏ ਕਿ ਮੇਗਨ ਦੇ ਪਿਤਾ ਗੋਰੇ ਹਨ ਜਦੋਂ ਕਿ ਉਨ੍ਹਾਂ ਦੇ ਮਾਤਾ ਸਾਵਲੇ ਹਨ।  ਉਨ੍ਹਾਂ ਨੇ ਕਿਹਾ, ਮੈਂ ਜਿੰਦਾ ਰਹਿਣਾ ਨਹੀਂ ਚਾਹੁੰਦੀ ਸੀ, ਮੇਰੇ ਦਿਮਾਗ ‘ਚ ਇਹ ਗੱਲਾਂ ਲਗਾਤਾਰ ਚੱਲ ਰਹੀਆਂ ਸਨ।

ਸੁਖਪਾਲ ਖਹਿਰਾ ਨੇ ਕੀਤੇ ਹੋਸ਼ ਉਡਾਉ ਖੁਲਾਸੇ !ਸੁਣਕੇ ਸਰਕਾਰ ਦੇ ਮੰਤਰੀ ਹੋਏ ਹੈਰਾਨ !ਹੁਣ ਹੋਊ ਆਹ ਕੰਮ!

ਆਤਮ ਹੱਤਿਆ ਕਰਨਾ ਚਾਹੁੰਦੀ ਸੀ
ਜਦੋਂ ਇੰਟਰਵਿਊ ਦੌਰਾਨ ਉਨ੍ਹਾਂ ਤੋਂ ਪੁੱਛਿਆ ਕੀ ਉਹ ਮੁਸ਼ਕਿਲ ਹਾਲਾਤ ‘ਚ ਆਤਮ ਹੱਤਿਆ  ਦੇ ਬਾਰੇ ‘ਚ ਸੋਚ ਰਹੀ ਸੀ ਤਾਂ ਉਨ੍ਹਾਂ ਨੇ ਕਿਹਾ , ਜੀ ਇਹ ਮੇਰੇ ਦਿਮਾਗ ਵਿੱਚ ਸੀ। ਮੈਂ ਇਸਦੇ ਬਾਰੇ ‘ਚ ਸੋਚ ਰਹੀ ਸੀ। ਮੈਂ ਉਨ੍ਹਾਂ ਦਿਨਾਂ ‘ਚ  ਬੇਹੱਦ ਡਰੀ ਹੋਈ ਸੀ। ਦੱਸ ਦਈਏ ਕਿ ਮਹਾਰਾਣੀ ਐਲੀਜ਼ਾਬੈਥ ਦੇ ਦੂਜੇ ਪੋਤਰੇ ਹੈਰੀ ਅਤੇ ਮੇਗਨ ਨੇ ਪਿਛਲੇ ਸਾਲ ਮਾਰਚ ਵਿੱਚ ਫਰੰਟਲਾਇਨ ਰਾਇਲ ਡਿਊਟੀ ਛੱਡ ਦਿੱਤੀ ਸੀ ਅਤੇ ਹੁਣ ਕੈਲੀਫੋਰਨੀਆ ‘ਚ ਰਹਿੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button