Breaking NewsD5 specialInternationalNewsTop News

France ‘ਚ Corona ਦੇ Cases ਵਿੱਚ ਫਿਰ ਤੋਂ ਹੋ ਰਿਹੈ ਵਾਧਾ

ਫ਼ਰਾਂਸ : ਫ਼ਰਾਂਸ ‘ਚ ਬੀਤੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਸੰਕਰਮਿਤ 26,788 ਲੋਕਾਂ ਦੀ ਪੁਸ਼ਟੀ ਹੋਈ ਹੈ ਅਤੇ ਇਸ ਦੇ ਨਾਲ ਇੱਥੇ ਕੁਲ ਮਾਮਲਿਆਂ ਦੀ ਗਿਣਤੀ 3,810,316 ਤੱਕ ਪਹੁੰਚ ਗਈ ਹੈ। 24 ਫਰਵਰੀ ਤੋਂ ਬਾਅਦ ਤੋਂ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਇੱਕ ਮੀਡੀਆ ਰਿਪੋਰਟ ਮੁਤਾਬਕ ਇੱਥੇ ਇਸ ਦੌਰਾਨ 322 ਲੋਕਾਂ ਦੀ ਕੋਰੋਨਾ ਨਾਲ ਜਾਨਾਂ ਚਲੇ ਗਈਆਂ ਹਨ, ਜਿਨ੍ਹਾਂ ਨੂੰ ਸ਼ਾਮਿਲ ਕਰਦੇ ਹੋਏ ਇੱਥੇ ਮਰਨ ਵਾਲਿਆਂ ਦੀ ਕੁਲ ਗਿਣਤੀ ਇਸ ਸਮੇਂ 87,542 ਹੈ, ਜੋ ਕਿ ਪੂਰੀ ਦੁਨੀਆ ‘ਚ ਸੱਤਵੇਂ ਨੰਬਰ ‘ਤੇ ਹੈ।

BREAKING-ਦਿੱਲੀ ਤੋਂ ਕਿਸਾਨਾਂ ਲਈ ਆਈ ਵੱਡੀ ਖ਼ਬਰ,ਅਦਾਲਤ ਦੇ ਫੈਸਲੇ ਨੇ ਖੁਸ਼ ਕਰਤੇ ਕਿਸਾਨ

ਇਸ ਦੌਰਾਨ ਹਸਪਤਾਲਾਂ ‘ਚ ਦਾਖਲ ਮਰੀਜਾਂ ਦੀ ਗਿਣਤੀ ‘ਚ 152 ਦੀ ਗਿਰਾਵਟ ਆਉਣ ਤੋਂ ਬਾਅਦ ਇਹ ਇਸ ਸਮੇਂ 25,111 ‘ਤੇ ਬਰਕਰਾਰ ਹੈ, ਜਦੋਂ ਕਿ ਸਾਹਮਣੇ ਆਏ 51 ਗੰਭੀਰ ਮਾਮਲਿਆਂ ਦੇ ਨਾਲ ਇਨ੍ਹਾਂ ਦੀ ਗਿਣਤੀ ਹੁਣ 3,637 ਹੋ ਗਈ ਹੈ। ਸਰਕਾਰ ਦੇ ਬੁਲਾਰੇ ਗੈਬਰੀਅਲ ਅਟਾਲ ਨੇ ਬੁੱਧਵਾਰ ਨੂੰ ਕੈਬਟਿਟ ਦੀ ਇੱਕ ਹਫ਼ਤਾਵਾਰ ਬੈਠਕ  ਤੋਂ ਬਾਅਦ ਕਿਹਾ, ‘‘ਇਨ੍ਹਾਂ ਅੰਕੜਿਆਂ ‘ਚ ਤੇਜੀ ਨਾਲ ਤਾਂ ਨਹੀਂ ਪਰ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਕਿ ਚਿੰਤਾਜਨਕ ਹੈ।’’ ਉਨ੍ਹਾਂ ਨੇ ਅੱਗੇ ਦੱਸਿਆ, ‘‘ਕੋਰੋਨਾ ਦੇ ਇਲਾਜ਼ ‘ਚ ਤੈਨਾਤ ਹਸਪਤਾਲਾਂ ‘ਚ ਸਭ ਤੋਂ ਕਮਜੋਰ ਵਰਗ ਦੇ ਟੀਕਾਕਰਣ ਨਾਲ ਸਾਨੂੰ ਇਹ ਮੌਕਾ ਮਿਲ ਸਕਦਾ ਹੈ ਕਿ ਅਸੀਂ ਜਿੰਨੀ ਜ਼ਲਦੀ ਹੋ ਸਕੇ ਪ੍ਰਤੀਬੰਧਾਂ ਨੂੰ ਘੱਟ ਕਰ ਦਈਏ, ਜਿਸਦੇ ਨਾਲ ਆਮ ਲੋਕਾਂ ਦੀ ਜ਼ਿੰਦਗੀ ਪੱਟੜੀ ‘ਤੇ ਆ ਸਕੇ। ’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button