Breaking NewsD5 specialEntertainmentIndiaNewsTop News

ਕਿਸਾਨਾਂ ਦਾ ਸਮਰਥਨ ਨਾ ਕਰਨ ‘ਤੇ ਨਿਹੰਗ ਸਿੰਘ ਨੇ ਰੋਕੀ ਅਜੇ ਦੇਵਗਨ ਦੀ ਗੱਡੀ, ਕੀਤਾ ਇਹ ਕੰਮ

ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਦੇਸ਼ ਭਰ ‘ਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਜਿੱਥੇ ਹਾਲੀਵੁੱਡ ਤੋਂ ਲੈ ਕੇ ਪੰਜਾਬੀ ਸਿਤਾਰੇ ਇਸ ਅੰਦੋਲਨ ‘ਚ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਉਥੇ ਹੀ ਕੁਝ ਬਾਲੀਵੁਡ ਸਿਤਾਰਿਆਂ ਨੇ ਅਜੇ ਵੀ ਇਸ ਮੁੱਦੇ ‘ਤੇ ਚੁੱਪੀ ਧਾਰਨ ਕੀਤੀ ਹੋਈ ਹੈ। ਬਾਲੀਵੁੱਡ ਸਿਤਾਰਿਆਂ ਦੇ ਇਸ ਰਵੱਈਏ ਦੇ ਕਾਰਨ ਕਿਸਾਨਾਂ ‘ਚ ਗੁੱਸਾ ਵਧਦਾ ਜਾ ਰਿਹਾ ਹੈ। ਜਿੱਥੇ ਪਿਛਲੇ ਦਿਨ ਕਿਸਾਨਾਂ ਨੇ ਜਾਨਵੀ ਕਪੂਰ ਅਤੇ ਬੌਬੀ ਦਿਓਲ ਨੂੰ ਪੰਜਾਬ ਵਿਚ ਸ਼ੂਟਿੰਗ ਕਰਨ ਤੋਂ ਰੋਕਿਆ, ਉਥੇ ਹੀ ਹੁਣ ਬਾਲੀਵੁੱਡ ਦੇ ਸਿੰਘਮ ਯਾਨੀ ਅਜੇ ਦੇਵਗਨ ਵੀ ਕਿਸਾਨਾਂ ’ਤੇ ਨਿਸ਼ਾਨੇ ’ਤੇ ਆ ਗਏ। ਹਾਲ ਹੀ ‘ਚ ਅਜੇ ਦੇਵਗਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ।

🔴LIVE|| ਅਜੇ ਦੇਵਗਨ ਦੀ ਗੱਡੀ ਘੇਰਨ ਵਾਲਾ ਜੇਲ੍ਹ ਤੋਂ ਆਇਆ ਬਾਹਰ ਦਿੱਲੀ ਪੁਲਿਸ ਨੇ ਖੋਲ੍ਹੇ ਬਾਰਡਰ ,

ਇਸ ਵੀਡੀਓ ‘ਚ ਇੱਕ ਨਿਹੰਗ ਸਿੰਘ  ਅਜੇ ਦੇਵਗਨ ਦੀ ਗੱਡੀ ਨੂੰ ਰੋਕ ਕੇ ਉਨ੍ਹਾਂ ਨੂੰ ਖਰੀਆਂ – ਖਰੀਆਂ ਸੁਣਾ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।  ਵੀਡੀਓ ‘ਚ ਸਿੰਘ ਕਹਿੰਦਾ ਹੈ, ‘ਦੇਖੋ ਇਹ ਹੈ ਅਜੇ ਦੇਵਗਨ, ਜਿਸ ਪੰਜਾਬ  ਦੇ ਖਿਲਾਫ ਤੁਸੀ ਬੋਲਦੇ ਹੋ, ਤੁਹਾਨੂੰ ਉੱਥੇ ਤੋਂ ਰੋਟੀ ਕਿਵੇਂ ਪਚ ਜਾਂਦੀ ਹੈ। ਤੁਸੀ ਆਪਣੀਆਂ, ਫ਼ਿਲਮਾਂ ਵਿੱਚ ਦਸਤਾਰ ਸਜ਼ਾ ਲੈਂਦੇ ਹੋ ਪਰ ਹੁਣ ਕਿਸਾਨਾਂ ਦੇ ਹੱਕ ਵਿੱਚ ਕੁੱਝ ਨਹੀਂ ਬੋਲ ਰਹੇ ਹੋ ਕਿਉਂ ? ’ ਤੁਸੀ ਅਸਲੀ ਨਹੀਂ ਨਕਲੀ  ਪੰਜਾਬੀ ਹੋ। ਉਥੇ ਹੀ ਅਜੇ ਦੇਵਗਨ ਗੱਡੀ ‘ਚ ਬੈਠ ਕੇ ਨਿਹੰਗ ਸਿੰਘ ਨੂੰ ਪਿੱਛੇ ਹਟਣ ਲਈ ਕਹਿ ਰਹੇ ਹਨ ਪਰ ਸਿੰਘ ਲਗਾਤਾਰ ਅਜੇ ਦੇਵਗਨ ਨੂੰ ਖਰੀਆਂ-ਖਰੀਆਂ ਸੁਣਾਉਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button