ਇੱਕ ਸਾਲ ਬਾਅਦ 50 ਫੀਸਦੀ ਦਰਸ਼ਕਾਂ ਦੀ ਮੌਜੂਦਗੀ ‘ਚ ਖੇਡਿਆ ਜਾਵੇਗਾ India-England ਟੈਸਟ ਮੈਚ
ਨਵੀਂ ਦਿੱਲੀ : ਐਮ.ਏ ਚਿਦੰਬਰਮ ਸਟੇਡੀਅਮ `ਚ ਸ਼ਨੀਵਾਰ ਨੂੰ ਇੰਗਲੈਂਡ ਦੇ ਨਾਲ ਸ਼ੁਰੂ ਹੋਏ ਦੂਜੇ ਟੈਸਟ ਮੈਚ ਦੇ ਲਈ ਦਰਸ਼ਕਾਂ ਦੀ ਵਾਪਸੀ ਹੋਈ ਹੈ। 4 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਵੀ ਇੱਥੇ ਹੀ ਖੇਡਿਆ ਗਿਆ ਸੀ ਪਰ ਉਸ ਮੈਚ ਦੇ ਲਈ ਟਿਕਟ ਨਹੀਂ ਵੇਚੇ ਗਏ ਸਨ। ਬਾਅਦ ਵਿੱਚ ਇਹ ਐਲਾਨ ਕੀਤਾ ਗਿਆ ਸੀ ਕਿ ਦੂਜੇ ਟੈਸਟ ਮੈਚ ਦੇ ਲਈ 50 ਫੀਸਦੀ ਤੱਕ ਸਟੇਡੀਅਮ ਨੂੰ ਭਰਿਆ ਜਾ ਸਕੇਗਾ। ਇਸ ਲਿਹਾਜ਼ ਨਾਲ ਤਾਮਿਲਨਾਡੂ ਕ੍ਰਿਕਟ ਯੂਨੀਅਨ ਨੇ ਤਕਰੀਬਨ 25 ਹਜ਼ਾਰ ਟਿਕਟ ਆਨਲਾਈਨ ਵੇਚੇ।
ਬੀਜੇਪੀ ‘ਚ ਪਈ ਦੁਫਾੜ! ਸਥਿਤੀ ਹੋਈ ਡਾਵਾਂਡੋਲ! ਕਿਸਾਨ ਆਗੂ ਦੇ ਵੱਡੇ ਖ਼ੁਲਾਸੇ!
ਭਾਰਤੀ ਟੀਮ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਬਾਅਦ ਆਪਣੇ ਘਰ `ਚ ਦਰਸ਼ਕਾਂ ਦੀ ਮੌਜੂਦਗੀ `ਚ ਖੇਡ ਰਹੀ ਹੈ।ਪਿਛਲੇ ਸਾਲ ਜਨਵਰੀ-ਫਰਵਰੀ ‘ਚ ਜਦੋਂ ਸ਼੍ਰੀਲੰਕਾ ਦੀ ਟੀਮ ਸੀਮਿਤ ਓਵਰਾਂ ਦੀ ਸੀਰੀਜ਼ ਦੇ ਲਈ ਭਾਰਤ ਆਈ ਸੀ ਉਸ ਸਮੇਂ ਤੱਕ ਦਰਸ਼ਕ ਸਟੇਡੀਅਮ `ਚ ਜਾ ਰਹੇ ਸੀ। ਇਸ ਤੋਂ ਬਾਅਦ ਹਾਲਾਂਕਿ ਜਦੋਂ ਦੱਖਣੀ ਅਫਰੀਕਾ ਦੀ ਟੀਮ ਭਾਰਤ ਆਈ ਉਸ ਸਮੇਂ ਕੋਰੋਨਾ ਨੂੰ ਲੈ ਕੇ ਸਥਿਤੀ ਕਾਫੀ ਖਰਾਬ ਹੋ ਚੁੱਕੀ ਸੀ `ਤੇ ਇਸੇ ਕਾਰਨ 3 ਮੈਚਾਂ ਦੀ ਉਸ ਵਨ ਡੇਅ ਸੀਰੀਜ਼ ਨੂੰ ਰੱਦ ਕਰ ਦਿੱਤਾ ਗਿਆ ਸੀ। ਕੋਰੋਨਾ ਦੇ ਕਾਰਨ ਹੀ ਪਿਛਲੇ ਸਾਲ ਆਈਪੀਐਲ ਭਾਰਤ `ਚ ਨਹੀਂ ਬਲਕਿ ਸੰਯੁਕਤ ਅਰਬ ਅਮੀਰਾਤ `ਚ ਬਾਇਓ ਬਬਲ ਦੇ ਵਿੱਚ ਖੇਡਿਆ ਗਿਆ।
ਇਸ ਤੋਂ ਬਾਅਦ ਭਾਰਤੀ ਟੀਮ ਆਸਟ੍ਰੇਲੀਆ ਦੌਰੇ ‘ਤੇ ਚਲੇ ਗਈ,ਜਿੱਥੇ ਸੀਮਤ ਗਿਣਤੀ `ਚ ਦਰਸ਼ਕਾਂ ਨੂੰ ਸਟੇਡੀਅਮ `ਚ ਪ੍ਰਵੇਸ਼ ਕਰਨ ਦੀ ਆਗਿਆ ਸੀ। ਹੁਣ ਭਾਰਤ `ਚ ਅੰਤਰਰਾਸ਼ਟਰੀ ਕ੍ਰਿਕਟ ਦੀ ਵਾਪਸੀ ਹੋ ਚੁੱਕੀ ਹੈ `ਤੇ ਨਾਲ ਹੀ ਸਟੇਡੀਅਮ ਦਰਸ਼ਕਾਂ ਨਾਲ ਗੂੰਜਣ ਵੀ ਲਗ ਗਏ ਹਨ। ਭਾਰਤ `ਤੇ ਇੰਗਲੈਂਡ ਵਿਚਕਾਰ 4 ਮੈਚਾਂ ਦੀ ਟੈਸਟ ਸੀਰੀਜ਼ ਜਾਰੀ ਹੈ। ਇਸ ਤੋਂ ਬਾਅਦ ਦੋਵੇਂ ਟੀਮਾਂ `ਚ 5 ਮੈਚਾਂ ਦੀ ਵਨ ਡੇਅ ਸੀਰੀਜ਼ `ਤੇ ਫਿਰ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ।
It’s good to have you back #TeamIndia fans 💙
Chepauk 🏟️ has come alive courtesy you 🤗 #INDvENG @Paytm pic.twitter.com/QVYISf40O1
— BCCI (@BCCI) February 13, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.