Mia Khalifa ਨੇ Priyanka Chopra ‘Mrs. Jonas’ ਦੀ ਚੁੱਪੀ ‘ਤੇ ਚੁੱਕਿਆ ਸਵਾਲ
ਮੁੰਬਈ : ਲੇਬਨਾਨ – ਅਮਰੀਕੀ ਸਾਬਕਾ ਐਡਲਟ ਸਟਾਰ ਮਿਆ ਖ਼ਲੀਫ਼ਾ ਨੇ ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ‘ਤੇ ਸੋਮਵਾਰ ਨੂੰ ਪ੍ਰਿਅੰਕਾ ਚੋਪੜਾ ਜੋਨਸ ਦੀ ਚੁੱਪੀ ‘ਤੇ ਸਵਾਲ ਚੁੱਕਿਆ। ਮਿਆ ਨੇ ਆਪਣੇ ਇੱਕ ਟਵੀਟ ‘ਚ ਪ੍ਰਿਅੰਕਾ ਚੋਪੜਾ ‘ਤੇ ਨਿਸ਼ਾਨਾ ਸਾਧਦੇ ਹੋਏ ਪੁੱਛਿਆ ਕਿ ਕਿਸਾਨ ਅੰਦੋਲਨ ‘ਤੇ ਅਖੀਰ ਉਹ ਚੁੱਪ ਕਿਉਂ ਹੈ ?
BIG BREAKING ਦੀਪ ਸਿੱਧੂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਹੁਣ ਹੋਣਗੇ ਕਈ ਵੱਡੇ ਖ਼ੁਲਾਸੇ
ਮਿਆ ਨੇ ਟਵੀਟ ਕੀਤਾ , ‘‘ਕੀ ਸ਼੍ਰੀਮਤੀ ਜੋਨਾਸ ਕਦੇ ਕੁੱਝ ਬੋਲਣਗੀਆਂ? ਮੈਨੂੰ ਬੇਸਬਰੀ ਹੈ। ਇਹ ਮੈਨੂੰ ਬੇਰੂਤ ਦੀ ਬਰਬਾਦੀ ‘ਤੇ ਸ਼ਕੀਰਾ ਦੀ ਖਾਮੋਸ਼ੀ ਵਰਗਾ ਲੱਗ ਰਿਹਾ ਹੈ। ਚੁੱਪੀ।’’ ਹਾਲਾਂਕਿ ਉਨ੍ਹਾਂ ਨੇ ਪ੍ਰਿਅੰਕਾ ਦਾ ਨਾਮ ਨਹੀਂ ਲਿਆ ਪਰ ਭਾਰਤੀ ਅਦਾਕਾਰ ਦੇ ਪ੍ਰਸ਼ੰਸਕਾਂ ਨੇ ਸਪੱਸ਼ਟ ਰੂਪ ਤੋਂ ਮਹਿਸੂਸ ਕੀਤਾ ਕਿ ਟਿੱਪਣੀ ਪ੍ਰਿਅੰਕਾ ਚੋਪੜਾ ਜੋਨਾਸ ‘ਤੇ ਕੀਤੀ ਗਈ ਹੈ। ਕਈ ਲੋਕਾਂ ਨੇ ਟਿੱਪਣੀ ਦਿੱਤੀ ਕਿ ਪ੍ਰਿਅੰਕਾ ਨੇ ਦਸੰਬਰ ‘ਚ ਇਸ ਮੁੱਦੇ ‘ਤੇ ਗੱਲ ਕੀਤੀ ਸੀ। ਪ੍ਰਿਅੰਕਾ ਚੋਪੜਾ ਨੇ ਦਸੰਬਰ ‘ਚ ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਟਵੀਟ ਕੀਤਾ ਸੀ। ਪ੍ਰਿਅੰਕਾ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਇੱਕ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਸੀ, ‘‘ਸਾਡੇ ਕਿਸਾਨ ਭਾਰਤ ਦੇ ਅੰਨ ਦਾਤਾ ਹਨ। ਉਨ੍ਹਾਂ ਦੀਆਂ ਚਿੰਤਾਵਾਂ ‘ਤੇ ਕਾਬੂ ਪਾਉਣ ਦੀ ਲੋੜ ਹੈ। ਉਨ੍ਹਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਜ਼ਰੂਰਤ ਹੈ। ਇੱਕ ਲੋਕਤੰਤਰ ਦੇ ਰੂਪ ਵਿੱਚ, ਸਾਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਇਹ ਸੰਕਟ ਜਲਦੀ ਹੱਲ ਹੋਵੇ।’’
ਕਿਸਾਨਾਂ ਨੇ ਬੀਜੇਪੀ ਲੀਡਰਾਂ ਨੂੰ ਪਾਤੀ ਬਿਪਤਾ,ਦਫ਼ਤਰ ‘ਚ ਜਾ ਮਾਰੇ ਲਲਕਾਰੇ
ਪਿਛਲੇ ਹਫ਼ਤੇ ਮਿਆ ਖ਼ਲੀਫ਼ਾ ਨੇ ਕਿਸਾਨਾਂ ਦੇ ਸਮਰਥਨ ‘ਚ ਟਵੀਟ ਕੀਤਾ ਸੀ। ਉਨ੍ਹਾਂ ਨੇ ਲਿਖਿਆ ਸੀ, ‘‘ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਕੇ ਕੀ ਹੋ ਰਿਹਾ ਹੈ? ਉਨ੍ਹਾਂ ਨੇ ਨਵੀਂ ਦਿੱਲੀ ਦੇ ਆਸਪਾਸ ਦੇ ਇਲਾਕਿਆਂ ਵਿਚ ਇੰਟਰਨੈੱਟ ਕੱਟ ਦਿੱਤਾ ਹੈ? ’’ ਮਿਆ ਖ਼ਲੀਫ਼ਾ ਨੇ ਇਸ ਟਵੀਟ ਤੋਂ ਬਾਅਦ ਇੱਕ ਹੋਰ ਟਵੀਟ ਕੀਤਾ ਅਤੇ ਲਿਖਿਆ, ‘‘ਪੇਡ ਅਦਾਕਾਰ….ਮੈਨੂੰ ਉਮੀਦ ਹੈ ਕਿ ਅਵਾਰਡਾਂ ਦੇ ਸੀਜ਼ਨ ਵਿੱਚ ਉਨ੍ਹਾਂ ਦੀ ਅਣਦੇਖਾ ਨਹੀਂ ਕੀਤੀ ਜਾਵੇਗਾ। ਮੈਂ ਕਿਸਾਨਾਂ ਦੇ ਨਾਲ ਹਾਂ। ’’ ਮਿਆ ਨੇ ਟਵੀਟ ਦੇ ਨਾਲ ਹੀ #ਫਾਰਮਰ ਪ੍ਰੋਟੇਸਟ ਹੈਸ਼ਟੈਗ ਦਾ ਵੀ ਇਸਤੇਮਾਲ ਕੀਤਾ ਅਤੇ ਉਨ੍ਹਾਂ ਦੇ ਨਾਲ ਇੱਕ ਜੁੱਟਤਾ ਹਾਜ਼ਰ ਕੀਤੀ। ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਅੰਤਰਰਾਸ਼ਟਰੀ ਪੋਪ ਸਟਾਰ ਰਿਆਨਾ ਅਤੇ ਵਾਤਾਵਰਣ ਐਕਟਿਵਿਸਟ ਗ੍ਰੇਟਾ ਥੰਬਰਗ ਨੇ ਵੀ ਟਵੀਟ ਕੀਤਾ ਹੈ। ਦੱਸ ਦਈਏ ਕਿ ਕਿਸਾਨ ਅੰਦੋਲਨ ਦੇ ਮੁੱਦੇ ‘ਤੇ ਲਗਾਤਾਰ ਵਿਦੇਸ਼ੀ ਹਸਤੀਆਂ ਦੇ ਟਵੀਟ ਸਾਹਮਣੇ ਆ ਰਹੇ ਹਨ ਅਤੇ ਉਹ ਕਿਸਾਨ ਅੰਦੋਲਨ ਨੂੰ ਲੈ ਕੇ ਆਪਣਾ ਸਮਰਥਨ ਜਤਾ ਰਹੇ ਹਨ।
Is Mrs. Jonas going to chime in at any point? I’m just curious. This is very much giving me shakira during the Beirut devastation vibes. Silence.
— Mia K. (@miakhalifa) February 7, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.