Breaking NewsD5 specialNewsPunjab

31 ਲੱਖ ਖਰਚ ਕੇ ਪਤਨੀ ਨੂੰ ਭੇਜਿਆ ਕੈਨੇਡਾ, ਪਹੁੰਚ ਕੇ ਪਤਨੀ ਬੋਲੀ, ਫੋਨ ਕੀਤਾ ਤਾਂ ਕੇਸ ਕਰ ਦੇਵਾਂਗੀ’

ਮੋਗਾ : ਪੰਜਾਬ ਦੇ ਮੋਗਾ ‘ਚ ਇੱਕ ਜਵਾਨ ਨੇ ਆਪਣੀ ਪਤਨੀ ਨੂੰ ਕੈਨੇਡਾ ਭੇਜਣ ਲਈ 31 ਲੱਖ ਰੁਪਏ ਖਰਚ ਕਰ ਦਿੱਤੇ ਹਨ। ਵਿਆਹ ਤੋਂ ਤਿੰਨ ਦਿਨ ਬਾਅਦ ਲਾੜੀ ਕੈਨੇਡਾ ਚਲੇ ਗਈ ਤੇ ਕੈਨੇਡਾ ਪੁੱਜਦੇ ਪਤਨੀ ਦੇ ਤੇਵਰ ਬਦਲ ਗਏ। ਦੱਸ ਦਿਨਾਂ ਬਾਅਦ ਜਦੋਂ ਉਸਦੇ ਪਤੀ ਨੇ ਫੋਨ ਕੀਤਾ ਤਾਂ ਜਵਾਬ ‘ਚ ਪਤਨੀ ਨੇ ਕਿਹਾ ਕਿ ਉਸਨੂੰ ਦੁਬਾਰਾ ਫੋਨ ਕੀਤਾ ਤਾਂ ਉਹ ਉਸਦੇ ਖਿਲਾਫ ਕੇਸ ਕਰ ਦੇਵੇਗੀ। ਠੱਗੀ ਦੇ ਇਸ ਮਾਮਲੇ ‘ਚ ਪਤੀ ਨੇ ਪਤਨੀ, ਸੱਸ, ਸਹੁਰਾ, ਮਾਮਾ ਸਹੁਰਾ, ਮਾਮੀ ਸੱਸ, ਮਮੇਰੀ ਸਾਲੀ ਦੇ ਖਿਲਾਫ ਪਰਚਾ ਦਰਜ ਕਰਵਾਇਆ ਹੈ।

ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਕਿਸਾਨਾਂ ਨੂੰ ਦਿੱਤਾ ਝਟਕਾ!

ਇਹ ਹੈ ਪੂਰਾ ਮਾਮਲਾ
ਇਸ ਮਾਮਲੇ ‘ਚ ਪੀੜਿਤ ਪਤੀ ਨੇ ਮੋਗਾ ਦੇ ਥਾਣੇ ਬਧਨੀਕਲਾਂ ‘ਚ 11 ਮਾਰਚ 2020 ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਪੁਲਿਸ ਨੇ ਮਾਮਲੇ ‘ਚ 11 ਮਹੀਨੇ ਬਾਅਦ ਪਰਚਾ ਦਰਜ ਕੀਤਾ ਹੈ। ਦੇਰੀ ਨਾਲ ਮਾਮਲਾ ਦਰਜ ਕਰਨ ਤੋਂ ਬਾਅਦ ਵੀ ਆਰੋਪੀਆਂ ਨੂੰ ਪੁਲਿਸ ਗ੍ਰਿਫ਼ਤਾਰ ਨਾ ਕਰ ਸਕੀ ਹੈ,ਜਦ ਕੀ ਪਤਨੀ ਨੂੰ ਛੱਡਕੇ ਸਾਰੇ ਆਰੋਪੀ ਦੇਸ਼ ‘ਚ ਹੀ ਹਨ। ਪੀੜਿਤ ਦਵਿੰਦਰ ਸਿੰਘ ਪਿੰਡ ਦੌਧਰ ਸਰਕੀ ਦਾ ਰਹਿਣ ਵਾਲਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ  ਦਾ ਕਹਿਣਾ ਹੈ ਕਿ ਦਵਿੰਦਰ ਸਿੰਘ ਪੁੱਤਰ ਗੁਰਸੇਵਕ ਸਿੰਘ ਦਾ ਵਿਆਹ ਲੁਧਿਆਣਾ ਦੇ ਮੰਡਿਆਨੀ ਪਿੰਡ ਦੀ ਹਰਜਸ਼ਨਪ੍ਰੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਦੇ ਨਾਲ ਅਗਸਤ 2018 ਵਿੱਚ ਹੋਇਆ ਸੀ।

ਖੇਤੀ ਕਾਨੂੰਨਾਂ ਨਾਲ ਜੁੜੀ ਰਾਜ ਸਭਾ ਚੋਂ ਵੱਡੀ ਖ਼ਬਰ,ਕਿਸਾਨਾਂ ਦੇ ਹੱਕ ‘ਚ ਡਟੇ ਲੀਡਰ ਚੱਕ-ਚੱਕ ਕੱਢੇ ਬਾਹਰ!

ਪੀੜਿਤ ਵੱਲੋਂ ਦਿੱਤੀ ਗਈ ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਦਵਿੰਦਰ ਦੇ ਮਾਸੀ – ਮਾਸੜ ਨੇ ਉਨ੍ਹਾਂ ਦੇ ਪਿੰਡ ਮਡਿਆਣੀ ਦੀ ਹਰਜਸ਼ਨਪ੍ਰੀਤ ਕੌਰ ਦੇ ਬਾਰੇ ਦੱਸਿਆ ਸੀ ਕਿ ਉਹ ਆਈਲੈਟਸ ਪਾਸ ਹੈ ਤੇ ਸਟੱਡੀ ਲਈ ਵਿਦੇਸ਼ ਜਾਣਾ ਚਾਹੁੰਦੀ ਹੈ। ਜੇਕਰ ਉਹ ਉਸ ਦੇ ਨਾਲ ਵਿਆਹ ਕਰੇਗਾ ਤਾਂ ਉਹ ਵੀ ਵਿਦੇਸ਼ ‘ਚ ਸੈਟਲ ਹੋ ਜਾਵੇਗਾ। ਉਸਨੂੰ ਵਿਆਹ ਤੋਂ ਲੈ ਕੇ ਵਿਦੇਸ਼ ਭੇਜਣ ਦਾ ਖਰਚਾ ਚੁੱਕਣਾ ਪਵੇਗਾ। ਇਸ ਤਰ੍ਹਾਂ ਦਵਿੰਦਰ ਨੇ ਵਿਆਹ ਤੋਂ ਲੈ ਕੇ ਪਤਨੀ ਨੂੰ ਕੈਨੇਡਾ ਭੇਜਣ ਲਈ 31 ਲੱਖ ਰੁਪਏ ਖਰਚ ਕਰ ਦਿੱਤੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button