Breaking NewsD5 specialIndiaNewsTop News

ਜੀਂਦ ‘ਚ ਮਹਾਪੰਚਾਇਤ ਦੇ ਦੌਰਾਨ ਟੁੱਟੀ ਰਾਕੇਸ਼ ਟਿਕੈਤ ਦੀ ਸਟੇਜ, ਬਲਬੀਰ ਸਿੰਘ ਰਾਜੇਵਾਲ ਸਮੇਤ ਕਈ ਆਗੂ ਡਿੱਗੇ ਹੇਠਾਂ

ਹਰਿਆਣਾ : ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੀ ਅੱਜ ਹਰਿਆਣੇ ਦੇ ਜੀਂਦ ਸ਼ਹਿਰ ‘ਚ ਮਹਾਪੰਚਾਇਤ ਦੇ ਦੌਰਾਨ ਸਟੇਜ ਟੁੱਟ ਗਈ। ਜਿਸ ਦੌਰਾਨ ਇਹ ਹਾਦਸਾ ਹੋਇਆ, ਉਸ ਸਮੇਂ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ ਸਮੇਤ ਕਈ ਕਿਸਾਨ ਆਗੂ ਸਟੇਜ ‘ਤੇ ਖੜੇ ਸਨ ਅਤੇ ਅਚਾਨਕ ਤੋਂ ਹੀ ਸਟੇਜ ਹੇਠਾਂ ਡਿੱਗ ਗਈ, ਹਾਲਾਂਕਿ ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।

ਖੇਤੀ ਕਾਨੂੰਨਾਂ ਨਾਲ ਜੁੜੀ ਰਾਜ ਸਭਾ ਚੋਂ ਵੱਡੀ ਖ਼ਬਰ,ਕਿਸਾਨਾਂ ਦੇ ਹੱਕ ‘ਚ ਡਟੇ ਲੀਡਰ ਚੱਕ-ਚੱਕ ਕੱਢੇ ਬਾਹਰ!

ਧਿਆਨ ਯੋਗ ਹੈ ਕਿ ‘ਮਹਾਪੰਚਾਇਤ’ ‘ਚ ਭਾਗ ਲੈਣ ਤੋਂ ਇੱਕ ਦਿਨ ਪਹਿਲਾਂ ਟਿਕੈਤ ਨੇ ਕਿਹਾ ਕਿ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨ ਸਰਕਾਰ ਦੀ ਗੱਲ ਨਹੀਂ ਮੰਨਣਗੇ, ਤਾਂ ਸੰਪੂਰਣ ਭਾਰਤੀ ਟਰੈਕਟਰ ਰੈਲੀ ਕੱਢਣਗੇ। ਇਸ ਤੋਂ ਪਹਿਲਾਂ ਵੀ ਕੰਡੇਲਾ ਕਿਸਾਨਾਂ ਦੇ ਅੰਦੋਲਨ ਦਾ ਕੇਂਦਰ ਰਿਹਾ ਹੈ। ਕਿਸਾਨਾਂ ਨੇ 2002 ‘ਚ ਕੰਡੇਲਾ ਤੋਂ ਬਿਜਲੀ ਦੇ ਬਕਾਏ ਦੀ ਮਾਫੀ ਦੀ ਮੰਗ ਨੂੰ ਲੈ ਕੇ ਅੰਦੋਲਨ ਸ਼ੁਰੂ ਕੀਤਾ ਸੀ। ਹਰਿਆਣੇ ਦੇ ਜੀਂਦ ‘ਚ ਅੱਜ ਰਾਕੇਸ਼ ਟਿਕੈਤ ਮਹਾਪੰਚਾਇਤ ਕਰ ਰਹੇ ਸਨ ਅਤੇ ਇੱਥੇ ਭਾਰੀ ਗਿਣਤੀ ‘ਚ ਲੋਕ ਇਕੱਠੇ ਵੀ ਹੋਏ ਸਨ। ਹਜ਼ਾਰਾਂ ਦੀ ਤਾਦਾਦ ‘ਚ ਲੋਕ ਮੌਜੂਦ ਹੋਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button