Breaking NewsD5 specialIndiaNewsTop News

ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਬਦਲਿਆ ਅੰਦੋਲਨ ਦਾ ਮਾਹੌਲ

ਨਵੀਂ ਦਿਲੀ : ਭਾਕਿਊ  ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਵੀਰਵਾਰ ਰਾਤ ਅਚਾਨਕ ਮਾਹੌਲ ਬਦਲ ਦਿੱਤਾ। ਗਾਜੀਪੁਰ ਬਾਰਡਰ ‘ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਚਾਨਕ ਰਾਕੇਸ਼ ਟਿਕੈਤ ਰੋਣ ਲੱਗੇ। ਰੋਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਸਾਜਿਸ਼ ਹੋ ਰਹੀ ਹੈ। ਕਿਸਾਨਾਂ ਨੂੰ ਮਾਰਨ ਦੀ ਸਾਜਿਸ਼ ਹੋ ਰਹੀ ਹੈ।

🔴LIVE|ਕੇਂਦਰ ਦਾ ਐਕਸ਼ਨ! ਅੱਧੀ ਰਾਤ ਨੂੰ ਬਾਰਡਰ ਖਾਲ਼ੀ ਕਰਵਾਉਣ ਪਹੁੰਚੀ ਪੁਲਿਸ! ਜਥੇਬੰਦੀਆਂ ਨੂੰ ਪਈ ਬਿਪਤਾ! ਹਾਈ ਅਲਰਟ ਜਾਰੀ!

ਉਸ ਤੋਂ ਬਾਅਦ ਉਹ ਰੋਣ ਲੱਗੇ। ਉਨ੍ਹਾਂ ਦੇ  ਰੋਂਦੇ ਹੀ ਉੱਥੇ ਦਾ ਮਾਹੌਲ ਬਦਲ ਗਿਆ। ਵਾਰ – ਵਾਰ ਰਾਕੇਸ਼ ਟਿਕੈਤ ਦੁਹਰਾਉਣ ਲੱਗੇ ਕਿ ਕਿਸਾਨਾਂ ਦੇ ਨਾਲ ਧੋਖਾ ਹੋਇਆ ਹੈ। ਦੇਸ਼ ਦੇ ਕਿਸਾਨਾਂ ਦੇ ਨਾਲ ਜ਼ੁਲਮ ਹੋ ਰਿਹਾ ਹੈ। ਹੁਣ ਇਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣਾ ਹੀ ਪਵੇਗਾ। ਰਾਕੇਸ਼ ਟਿਕੈਤ ਨੇ ਰੋਂਦੇ ਹੋਏ ਐਲਾਨ ਕਰ ਦਿੱਤਾ ਕਿ ਖੇਤੀਬਾੜੀ ਕਾਨੂੰਨ ਵਾਪਸ ਨਾ ਹੋਏ ਤਾਂ ਉਹ ਆਤਮ ਹੱਤਿਆ ਕਰ ਲੈਣਗੇ। ਉਸਤੋਂ ਬਾਅਦ ਤਾਂ ਸਾਰਾ ਮਾਹੌਲ ਹੀ ਬਦਲ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button