Top NewsBreaking NewsD5 specialNewsPunjab

ਰਾਜੇਵਾਲ ਦਾ ਬਿਆਨ, ਸੰਸਦ ‘ਚ ਕਿਸਾਨਾਂ ਦੇ ਖਿਲਾਫ ਕਿਸੇ ਨੂੰ ਨਹੀਂ ਬੋਲਣ ਦੇਵਾਂਗੇ

ਚੰਡੀਗੜ੍ਹ : ਸੰਸਦ ਦੇ ਸੈਸ਼ਨ ਦੀ ਸ਼ੁਰੂਆਤ ਤੋਂ 5 ਦਿਨ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਜੋ ਵੀ ਮੈਂਬਰ ਸੰਸਦ ‘ਚ ਉਨ੍ਹਾਂ ਦੇ ਖਿਲਾਫ ਬੋਲੇਗਾ ਉਨ੍ਹਾਂ ਨੂੰ ਉਹ ਸ਼ਾਂਤੀ ਨਾਲ ਜੀਣ ਨਹੀਂ ਦੇਵਾਂਗੇ। ਸੰਸਦ ਦਾ ਸੈਸ਼ਨ 29 ਜਨਵਰੀ ਨੂੰ ਸ਼ੁਰੂ ਹੋ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸੇ ਐਮ.ਪੀ. ਨੂੰ ਕਿਸਾਨਾਂ ਦੇ ਵਿਰੋਧ ‘ਚ ਬੋਲਣ ਨਹੀਂ ਦੇਣਗੇ।

ਹੁਣੇ ਹੁਣੇ ਕਿਸਾਨ ਜਥੇਬੰਦੀਆਂ ਨੇ ਲਿਆ ਵੱਡਾ ਫੈਸਲਾ. 26 ਜਨਵਰੀ ਤੋਂ ਪਹਿਲਾ ਧਮਾਕਾ, ਮੋਦੀ ਵੀ ਹੈਰਾਨ !

ਰਾਜੇਵਾਲ ਨੇ ਕਿਹਾ ਕਿ 26 ਜਨਵਰੀ ਨੂੰ ਟਰੈਕਟਰ ਪਰੇਡ ਹੋਵੇਗੀ ਉਸ ਨੂੰ ਸ਼ਾਂਤੀ ਨਾਲ ਸੰਪੂਰਣ ਕਰਨ ਲਈ ਬਹੁਤ ਸਾਰੇ ਵਾਲੰਟਿਅਰ ਦੀ ਡਿਊਟੀ ਵੀ ਲਗਾਈ ਜਾਵੇਗੀ। ਰਾਜੇਵਾਲ ਨੇ ਕਿਹਾ ਕਿ ਕਿਸਾਨ ਪਰੇਡ ਦਾ ਪ੍ਰਸਾਰਣ ਕਰਨ ਲਈ ਦੁਨੀਆ ਭਰ ਤੋਂ 1000 ਦੇ ਕਰੀਬ ਸੰਪਾਦਕ ਦਿੱਲੀ ਪਹੁੰਚ ਗਏ ਹਨ। ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਅਨੁਮਾਨ ਲਗਾਇਆ ਹੈ ਕਿ ਤਕਰੀਬਨ 3 ਲੱਖ ਟਰੈਕਟਰ ਗਣਤੰਤਰ ਪਰੇਡ ‘ਚ ਭਾਗ ਲੈਣ ਲਈ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦੂਸਰੇ ਰਾਜਾਂ ਤੋਂ ਦਿੱਲੀ ਪਹੁੰਚ ਰਹੇ ਹਨ ਅਤੇ ਇਹ ਦੁਨੀਆ ਦੀ ਸਭ ਤੋਂ ਵੱਡੀ ਪਰੇਡ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button