Breaking NewsD5 specialIndiaNewsPoliticsPunjabTop News

21 January ਨੂੰ 11 ਵਜੇ ਪੰਜਾਬ ਦੇ ਕਿਸਾਨ ਅਤੇ 2 ਵਜੇ ਪੂਰੇ ਦੇਸ਼ ਦੇ ਕਿਸਾਨ ਕਰਨਗੇ ਬੈਠਕ

ਨਵੀਂ ਦਿੱਲੀ :  ਕੇਂਦਰ ਦੇ ਨਾਲ ਕਿਸਾਨਾਂ ਦੀ 10ਵੇਂ ਦੌਰ ਦੀ ਬੈਠਕ ਖਤਮ ਹੋ ਗਈ ਸੀ। ਜਿਸ ਤੋਂ ਬਾਅਦ ਅੱਜ ਕਿਸਾਨਾਂ ਨੇ 11 ਵਜੇ ਆਪਣੀਆਂ ਜਥੇਬੰਦੀਆਂ ਦੇ ਨਾਲ ਆਪਸ ‘ਚ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਅੱਜ 11 ਵਜੇ ਪੰਜਾਬ ਵਾਲੇ ਕਿਸਾਨ ਮੀਟਿੰਗ ਕਰਨਗੇ ਅਤੇ ਉਸਦੇ ਬਾਅਦ 2 ਵਜੇ ਪੂਰੇ ਦੇਸ਼  ਦੇ ਕਿਸਾਨ ਬੈਠਕ ਕਰਨਣਗੇ। ਇਸ ਬੈਠਕ ‘ਚ ਸਰਕਾਰ ਦੇ ਪ੍ਰੋਪਸਲ ‘ਤੇ ਚਰਚਾ ਹੋਵੇਗੀ।ਦੱਸ ਦਈਏ ਕਿ ਬੀਤੇ ਦਿਨ 10ਵੇਂ ਦੌਰ ਦੀ ਬੈਠਕ ਹੋਈ ਸੀ ਪਰ ਇਸ ਬੈਠਕ ‘ਚ ਵੀ ਕੋਈ ਨਤੀਜਾ ਸਾਹਮਣੇ ਨਹੀਂ ਆਇਆ।

ਕਿਸਾਨੀ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ.ਅੰਦੋਲਨ ਦੌਰਾਨ ਵਾਪਰਿਆ ਵੱਡਾ ਭਾਣਾ?

ਹੁਣ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਅਗਲੀ ਬੈਠਕ 22 ਜਨਵਰੀ ਨੂੰ ਹੋਵੇਗੀ। ਸਰਕਾਰ ਨੇ ਕਿਸਾਨਾਂ ਨੂੰ ਪ੍ਰਸਤਾਵ ਦਿੱਤਾ ਸੀ ਕਿ ਇੱਕ ਨਿਸ਼ਚਿਤ ਸਮੇਂ ਲਈ ਕਾਨੂੰਨ ‘ਤੇ ਰੋਕ ਲਗਾ ਦਿੱਤੀ ਜਾਵੇਗੀ ਅਤੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਵਿੱਚ ਸਰਕਾਰ ਅਤੇ ਕਿਸਾਨ ਦੋਵੇਂ ਹੋਣ ਪਰ ਕਿਸਾਨ ਸੰਗਠਨ ਇਸ ਪ੍ਰਸਤਾਵ ‘ਤੇ ਰਾਜੀ ਨਹੀਂ ਹੋਏ। ਨਾਲ ਹੀ ਸਰਕਾਰ ਵਲੋਂ ਇਹ ਵੀ ਅਪੀਲ ਕੀਤੀ ਗਈ ਸੀ ਕਿ ਇਸ ਪ੍ਰਸਤਾਵ ਦੇ ਨਾਲ-ਨਾਲ ਤੁਹਾਨੂੰ ਅੰਦੋਲਨ ਵੀ ਖ਼ਤਮ ਕਰਨਾ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button