Breaking NewsD5 specialIndiaNewsSportsTop News

ਮੱਧ ਪ੍ਰਦੇਸ਼ ‘ਚ Break Dance Academy ਖੋਲ੍ਹਣ ਦੀ ਤਿਆਰੀ

ਭੋਪਾਲ :  ਸੂਬੇ ਦੀ ਖੇਡ ਮੰਤਰੀ ਯਸ਼ੋਧਰਾ ਰਾਜੇ ਸਿੰਧੀਆ ਨੇ ਕਿਹਾ ਕਿ Break Dance ਨੂੰ ਉਤਸ਼ਾਹਤ ਕਰਨ ਲਈ ਮੱਧ ਪ੍ਰਦੇਸ਼ ‘ਚ Break Dance Academy ਸ਼ੁਰੂ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ । Break Dance ਨੂੰ ਓਲੰਪਿਕ ‘ਚ ਸ਼ਾਮਲ ਕੀਤਾ ਗਿਆ ਹੈ। ਪੈਰਿਸ ਓਲੰਪਿਕ 2024 ਚ Break Dance ਬ੍ਰੇਕਿੰਗ ਦੇ ਨਾਂ ਨਾਲ ਖੇਡਿਆ ਜਾਵੇਗਾ।

ਆਹ ਬੰਦੇ ਨੇ ਸਿੱਧੂ ਮੂਸੇਵਾਲਾ ਦੇ ਕਾ+ਤਲ! ਦੇਖੋ ਸਭ ਤੋਂ ਪਹਿਲਾਂ ਤਸਵੀਰਾਂ D5 Channel Punjabi

ਯਸ਼ੋਧਰਾ ਰਾਜੇ ਨੇ ਕਿਹਾ ਕਿ ਵਰਤਮਾਨ ਸਮੇਂ ‘ਚ ਮੱਧ ਪ੍ਰਦੇਸ਼ ਖੇਡਾਂ ਦੇ ਖੇਤਰ ‘ਚ ਇਕ ਖ਼ਾਸ ਪਹਿਚਾਣ ਬਣਾਏ ਹੋਏ ਹੈ। ਪ੍ਰਦੇਸ਼ ‘ਚ ਜਿਹੜੀਆਂ ਅਕੈਡਮੀਆਂ ਚਲ ਰਹੀਆਂ ਹਨ, ਉਹ ਸਾਰੀਆਂ ਅਕੈਡਮੀ ਆਫ਼ ਐਕਸੀਲੈਂਸ ਹੈ। ਸਿੰਧੀਆ ਨੇ ਕਿਹਾ ਕਿ ਕੌਮਾਂਤਰੀ ਓਲੰਪਿਕ ਕਮੇਟੀ ਵਲੋਂ Break Dance ਨੂੰ ਓਲੰਪਿਕ ਬ੍ਰੇਕਿੰਗ ਦੇ ਨਾਂ ਤੋਂ ਸ਼ਾਮਲ ਕੀਤਾ ਗਿਆ ਹੈ। Break Dance ਨੂੰ ਓਲੰਪਿਕ ‘ਚ ਇਸ ਲਈ ਸ਼ਾਮਲ ਕੀਤਾ ਗਿਆ ਹੈ, ਕਿਉਂਕਿ ਇਹ ਡਾਂਸ ਨੌਜਵਾਨਾਂ ‘ਚ ਬਹੁਤ ਲੋਕਪ੍ਰਿਯ ਹੈ।

ਮੂਸੇਵਾਲਾ ਦੇ ਘਰ ਪਹੁੰਚ ਰਿਹਾ ਸੱਜੇ ਦੱਤ? ਭਾਵੁਕ ਹੋ ਲਿਆ ਫੈਸਲਾ D5 Channel Punjabi

ਉਨ੍ਹਾਂ ਕਿਹਾ ਕਿ ਕਈ ਰਿਐਲਟੀ – ਸ਼ੋਅਜ਼ ‘ਚ ਪ੍ਰਤਿਭਾਵਾਂ ਨੂੰ ਪਰਖਿਆ ਜਾ ਰਿਹਾ ਹੈ। Break Dance ਨੂੰ ਖੇਡ ਦੇ ਰੂਪ ‘ਚ ਸ਼ਾਮਲ ਕਰਨ ਨਾਲ ਕਈ ਪ੍ਰਤਿਭਾਵਾਂ ਨੂੰ ਮੌਕਾ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਹੁਣ ਕੌਮਾਂਤਰੀ ਤਮਗ਼ਾ ਜਿੱਤਣਾ ਹੈ, ਇਸ ਲਈ ਖੇਡ ਵਿਭਾਗ ਵਲੋਂ ਬ੍ਰੇਕ ਡਾਂਸਿੰਗ ਪ੍ਰਤਿਭਾਵਾਂ ਨੂੰ ਲੱਭਣ ਲਈ ਪ੍ਰਤਿਭਾ ਖੋਜ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ।

ਆਹ ਦੇਖੋ ਮੂਸੇਵਾਲਾ ਦੇ ਕਾਤ+ਲ ! ਪੁਲਿਸ ਨੇ ਲਏ ਲੱਭ? | D5 Channel Punjabi

ਇਸ ਦਾ ਉਦੇਸ਼ ਇਹ ਹੈ ਕਿ ਮੱਧ ਪ੍ਰਦੇਸ਼ ਬ੍ਰੇਕ ਡਾਂਸਿੰਗ ‘ਚ ਕਿੰਨੀਆਂ ਸੰਭਾਵਨਾਵਾਂ ਹਨ, ਇਸ ਦਾ ਮੁੱਲਾਂਕਣ ਕਰਕੇ ਭਵਿੱਖ ‘ਚ ਬ੍ਰੇਕ ਡਾਂਸ ਅਕੈਡਮੀ ਖੋਲਣ ਤੇ ਵਿਚਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਦੇਸ਼ ‘ਚ ਸਥਾਪਤ ਖੇਡਾਂ ਦੇ ਨਾਲ ਨਵੀਆਂ ਖੇਡਾਂ ਤੇ ਵੀ ਸੂਬੇ ਦੀਆਂ ਯੁਵਾ ਪ੍ਰਤਿਭਾਵਾਂ ਆਪਣਾ ਕੌਸ਼ਲ ਦਿਖਾਉਣ ਤੇ ਤਮਗ਼ਾ ਹਾਸਲ ਕਰਨ, ਇਹੋ ਸਾਡਾ ਟੀਚਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button