Breaking NewsD5 specialIndiaNews

ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਕੱਪੜੇ ਸੁਕਾਉਣ ਲਈ ਕੀਤੀ ਗਈ ਵਿਵਸਥਾ

ਨਵੀਂ ਦਿੱਲੀ : ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ ਦਿੱਲੀ ਦੇ ਨੇੜੇ ਸਿੰਘੂ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਧੋਤੇ ਹੋਏ ਕੱਪੜਿਆਂ ਨੂੰ ਤੇਜ਼ੀ ਨਾਲ ਸੁਕਾਉਣ ਲਈ ਪ੍ਰੈਸ ਕਰਨ ਦੀ ਵਿਵਸਥਾ ਸ਼ੁਰੂ ਕੀਤੀ ਹੈ। ਦਰਅਸਲ ਇਸ ਮੌਸਮ ‘ਚ ਚੰਗੀ ਤਰ੍ਹਾਂ ਧੁੱਪ ਨਾ ਨਿਕਲਣ ਦੇ ਕਾਰਨ ਧੋਣ ਤੋਂ ਬਾਅਦ ਕੱਪੜਿਆਂ ਨੂੰ ਸੁਕਾਉਣ ‘ਚ ਬਹੁਤ ਸਮਾਂ ਲੱਗਦਾ ਹੈ।

🔴LIVE | ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦਾ ਵੱਡਾ ਧਮਾਕਾ ! ਮੋਦੀ ਨੂੰ ਝਟਕਾ

ਅੰਮ੍ਰਿਤਸਰ ‘ਚ ਆਟੋ ਰਿਕਸ਼ਾ ਚਲਾਉਣ ਵਾਲੇ ਸਰਵਨ ਸਿੰਘ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਮਦਦ ਲਈ ਪ੍ਰੈਸ ਕਰਨ ਦੀ ਸੇਵਾ ਸ਼ੁਰੂ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅੰਦੋਲਨ ਦਾ ਹਿੱਸਾ ਹੋਣਾ ਜਰੂਰੀ ਹੈ, ਹਾਲਾਂਕਿ ਉਨ੍ਹਾਂ ਦੇ ਬੱਚੇ ਚਾਹੁੰਦੇ ਹਨ ਕਿ ਉਹ ਘਰ ਆ ਜਾਣ। ਉਨ੍ਹਾਂ ਨੇ ਕਿਹਾ , ‘‘ਮੀਂਹ ਪੈਣ ਤੋਂ ਬਾਅਦ ਸਾਨੂੰ ਮਹਿਸੂਸ ਹੋਇਆ ਕਿ ਧੋਤੇ ਹੋਏ ਕੱਪੜਿਆਂ ਨੂੰ ਸੁਕਾਉਣ ‘ਚ ਬਹੁਤ ਸਮਾਂ ਲੱਗਦਾ ਹੈ। ਇਸ ਲਈ ਅਸੀਂ ਸੋਚਿਆ ਕਿ ਕੁੱਝ ਪ੍ਰੈਸਾਂ ਲਿਆਉਣ ਨਾਲ ਸਮੱਸਿਆ ਦਾ ਹੱਲ ਹੋ ਜਾਵੇਗਾ।’’

ਕਿਸਾਨਾਂ ਲਈ ਖੁਸ਼ਖਬਰੀ,ਹੱਕ ‘ਚ ਵੱਡਾ ਫੈਸਲਾ,ਸੁਪਰੀਮ ਕੋਰਟ ਦਾ ਕੇਂਦਰ ਨੂੰ ਵਡਾ ਝਟਕਾ?

ਪ੍ਰਦਰਸ਼ਨ ਥਾਂ ‘ਤੇ ਇੱਕ ਸਟਾਲ ਲਗਾ ਕੇ ਤਿੰਨ – ਚਾਰ ਲੋਕ ਪ੍ਰੈਸ ਕਰਨ ਦੇ ਕੰਮ ‘ਚ ਲੱਗੇ ਹੋਏ ਹਨ। ਉਹ ਚਾਰ – ਚਾਰ ਘੰਟੇ ਦੀਆਂ ਸ਼ਿਫਟਾਂ ‘ਚ ਕੰਮ ਕਰ ਰਹੇ ਹਨ। ਇਹ ਸਟਾਲ ਦਿਨ ‘ਚ 10 ਘੰਟੇ ਖੁੱਲ੍ਹਾ ਰਹਿੰਦਾ ਹੈ । ਲੁਧਿਆਣਾ ਦੇ ਸੇਵਾ ਸਿੰਘ ਵੀ ਇਸ ਕੰਮ ‘ਚ ਮਦਦ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, ‘‘ਸਾਨੂੰ ਚਾਰ ਘੰਟੀਆਂ ਦੇ ਅੰਦਰ ਕਰੀਬ 200 – 250 ਕੱਪੜੇ ਪ੍ਰੈਸ ਕਰਨ ਲਈ ਮਿਲਦੇ ਹਨ।’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button