Breaking NewsD5 specialInternationalNews

ਟਰੰਪ ਨੂੰ ਕੋਰੋਨਾ ਨਾਲ ਲੜਨ ਲਈ ਦਿੱਤੀ ਗਈ ਚੂਹਿਆਂ ਤੋਂ ਬਣੀ ਇਹ ਖ਼ਾਸ ਦਵਾਈ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨਿਆ ਟਰੰਪ ਕੋਰੋਨਾ ਪੌਜ਼ੀਟਿਵ ਪਾਏ ਹਨ। ਡੋਨਾਲਡ ਟਰੰਪ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਉਹ ਹੋਮ ਆਈਸ਼ੋਲੇਸ਼ਨ ‘ਚ ਚਲੇ ਗਏ ਸਨ। ਹਾਲਾਂਕਿ ਸਾਹ ਲੈਣ ‘ਚ ਤਕਲੀਫ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹੁਣ ਖ਼ਬਰ ਆ ਰਹੀ ਹੈ ਕਿ ਟਰੰਪ ਦੇ ਇਲਾਜ਼ ‘ਚ ਇੱਕ ਖਾਸ ਤਰ੍ਹਾਂ ਦੀ ਐਂਟੀਬਾਡੀਜ਼ ਕਾਕਟੇਲ ਦਿੱਤੀ ਜਾ ਰਹੀ ਹੈ।

ਮੀਡੀਆਂ ਰਿਪੋਰਟ ਮੁਤਾਬਕ ਡੋਨਾਲਡ ਟਰੰਪ ਨੂੰ ਐਂਟੀਬਾਡੀ ਦਿੱਤੀ ਗਈ ਹੈ, ਉਸਨੂੰ ਚੂਹਿਆਂ ਤੋਂ ਤਿਆਰ ਕੀਤਾ ਗਿਆ ਹੈ। ਚੂਹੇ ਦੇ ਜ਼ਰੀਏ ਤਿਆਰ ਕੀਤੀ ਗਈ ਐਂਟੀਬਾਡੀ ਨੂੰ ਅਮਰੀਕੀ ਕੰਪਨੀ Regeneron ਨੇ ਤਿਆਰ ਕੀਤਾ ਹੈ। ਇਸਦਾ ਇਸਤੇਮਾਲ ਬ੍ਰਿਟੇਨ ‘ਚ ਵੀ ਟਰਾਇਲ ਦੇ ਤੌਰ ‘ਤੇ ਕੀਤਾ ਜਾ ਰਿਹਾ ਹੈ। ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਇਹ ਦਵਾਈ ਦਾ ਫਿਲਹਾਲ ਅਜੇ ਆਮ ਤੌਰ ‘ਤੇ ਇਸਤੇਮਾਲ ਨਹੀਂ ਹੋ ਰਿਹਾ ਹੈ ਅਤੇ ਇਹ ਆਮ ਲੋਕਾਂ ਲਈ ਉਪਲੱਬਧ ਵੀ ਨਹੀਂ ਹੈ।

ਦਵਾਈ ਦਾ ਨਾਮ ਹੈ REGN – COV2
ਟਰੰਪ ਨੂੰ ਦਿੱਤੀ ਗਈ ਦਵਾਈ ਨੂੰ ਆਕਸਫੋਰਡ ਦੇ ਪ੍ਰੋਫੈਸਰ ਨੇ ਕਾਫ਼ੀ ਚੰਗਾ ਦੱਸਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦਵਾਈ ਦਾ ਨਾਮ REGN – COV2 ਹੈ। ਇਸਦੇ ਨਾਲ ਹੀ ਟਰੰਪ ਨੂੰ Remdesivir ਵੀ ਦਿੱਤੀ ਜਾ ਰਹੀ ਹੈ। ਟਰੰਪ ਜ਼ਲਦੀ ਤੰਦਰੁਸਤ ਹੋ ਸਕਣ ਇਸਦੇ ਲਈ ਉਨ੍ਹਾਂ ਨੂੰ ਜਿੰਕ, ਵਿਟਾਮਿਨ D, ਐਸਪੀਰੀਨ, ਫੈਮੋਤੀਡੀਨ ਅਤੇ ਮੈਲਾਟੋਨਿਨ ਵਰਗੀਆਂ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ।

ਅਜੇ ਚਲ ਰਿਹਾ ਹੈ ਦਵਾਈ ਦਾ ਟਰਾਇਲ
ਰਿਪੋਰਟ ਮੁਤਾਬਕ REGN – COV2 ਦਵਾਈ ਕੋਰੋਨਾ ਵਾਇਰਸ ਦੇ ਇਲਾਜ਼ ਵਿੱਚ ਕਿੰਨੀ ਪ੍ਰਭਾਵੀ ਹੈ ਇਸਦਾ ਅਜੇ ਟਰਾਇਲ ਚੱਲ ਹੀ ਰਿਹਾ ਹੈ। ਦਵਾਈ ਦੇ ਟਰਾਇਲ ਦੇ ਸ਼ੁਰੂਆਤੀ ਡਾਟਾ ਤੋਂ ਪਤਾ ਲੱਗਾ ਹੈ ਕਿ ਕੋਰੋਨਾ ਦੇ ਜੋ ਮਰੀਜ ਹਸਪਤਾਲ ‘ਚ ਭਰਤੀ ਨਹੀਂ ਹਨ, ਉਨ੍ਹਾਂ ‘ਚ ਇਸ ਦਵਾਈ ਦੀ ਵਜ੍ਹਾ ਨਾਲ ਵਾਇਰਲ ਲੋਡ ਘੱਟ ਗਿਆ। ਹੋਰ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਜਿਨ੍ਹਾਂ ਲੋਕਾਂ ਨੇ ਇਹ ਦਵਾਈ ਲਈ ਉਨ੍ਹਾਂ ‘ਚ ਵਾਇਰਸ ਦਾ ਪੱਧਰ ਘੱਟ ਹੋ ਗਿਆ।

ਚੂਹਿਆਂ ਤੋਂ ਤਿਆਰ ਕੀਤੀ ਗਈ ਹੈ ਦਵਾਈ
ਜਾਣਕਾਰੀ ਮੁਤਾਬਕ REGN – COV2 ਨੂੰ ਚੂਹਿਆਂ ਅਤੇ ਕੋਰੋਨਾ ਤੋਂ ਠੀਕ ਹੋ ਚੁੱਕੇ ਇਨਸਾਨ ਦੀ ਐਂਟੀਬਾਡੀ ਨਾਲ ਤਿਆਰ ਕੀਤਾ ਗਿਆ ਹੈ। ਇਹ ਦਵਾਈ ਕੋਰੋਨਾ ਵਾਇਰਸ ਨੂੰ ਨਿਊਟਰਲਾਇਜ਼ ਕਰਨ ਦਾ ਕੰਮ ਕਰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button