Rohit ਨੇ ਬੱਲੇਬਾਜ਼ੀ ਤੋਂ ਬਾਅਦ Fielding ‘ਚ ਦਿਖਾਇਆ ਕਮਾਲ, Record ਬੁੱਕ ‘ਚ ਨਾਮ ਦਰਜ
ਬ੍ਰਿਸਬੇਨ : ਬ੍ਰਿਸਬੇਨ ‘ਚ ਖੇਡੇ ਜਾ ਰਹੇ ਚੌਥੇ ਟੈਸਟ ਮੈਚ ‘ਚ ਭਾਰਤੀ ਟੀਮ ਦੇ ਓਪਨਰ ਰੋਹਿਤ ਸ਼ਰਮਾ ਨੇ ਬਤੋਰ ਫੀਲਡਰ ਇੱਕ ਖਾਸ ਮੁਕਾਮ ਹਾਸਲ ਕਰ ਲਿਆ ਹੈ। ਦੱਸ ਦਈਏ ਕਿ ਰੋਹਿਤ ਸ਼ਰਮਾ ਨੇ ਇਸ ਮੈਚ ‘ਚ ਕੁਲ 5 ਕੈਚ ਫੜੇ ਹਨ। ਗਾਬਾ ਟੈਸਟ ਮੈਚ ‘ਚ ਬਤੋਰ ਫੀਲਡਰ ਸਭ ਤੋਂ ਜ਼ਿਆਦਾ ਕੈਚ ਦੇ ਮਾਮਲਿਆਂ ‘ਚ ਰੋਹਿਤ ਹੁਣ ਸੰਯੁਕਤ ਰੂਪ ‘ਚ ਦੂਜੇ ਨੰਬਰ ‘ਤੇ ਪਹੁੰਚ ਗਏ ਹਨ। ਦੂਜੀ ਪਾਰੀ ‘ਚ ਰੋਹਿਤ ਨੇ ਸ਼ਾਰਦੁਲ ਠਾਕੁਰ ਦੀ ਗੇਂਦ ‘ਤੇ ਦੂਜੀ ਸਲਿਪ ‘ਚ ਕੈਮਰਨ ਗਰੀਨ ਦਾ ਕੈਚ ਲੈ ਕੇ ਇਹ ਉਪਲਬਧੀ ਹਾਸਲ ਕੀਤੀ। ਬ੍ਰਿਸਬੇਨ ‘ਚ ਇੱਕ ਟੈਸਟ ‘ਚ ਸਭ ਤੋਂ ਜ਼ਿਆਦਾ ਕੈਚ ਨਿਊਜੀਲੈਂਡ ਦੇ ਸਟੀਫਨ ਫਲੇਮਿੰਗ ਨੇ ਫੜੇ ਹਨ।
BREAKING-ਸੁਪਰੀਮ ਕੋਰਟ ਦਾ ਕਿਸਾਨਾਂ ਦੇ ਹੱਕ ‘ਚ ਵੱਡਾ ਫੈਸਲਾ,ਖੁਸ਼ ਕਰਤੇ ਕਿਸਾਨ,ਮੋਦੀ ਨੂੰ ਝਟਕਾ?
ਫਲੇਮਿੰਗ ਨੇ 1997 ‘ਚ ਆਸਟ੍ਰੇਲੀਆ ਦੇ ਖਿਲਾਫ 6 ਕੈਚ ਕੀਤੇ ਸਨ। ਆਸਟ੍ਰੇਲੀਆ ਦੇ ਸੈਮ ਲਾਕਸਟਨ ਅਤੇ ਮਾਰਕ ਟੇਲਰ ਨੇ ਵੀ ਇਸ ਮੈਦਾਨ ‘ਤੇ ਇੱਕ ਮੈਚ ‘ਚ 5 – 5 ਕੈਚ ਫੜੇ ਹਨ। ਲਾਕਸਟਨ ਨੇ ਇੰਗਲੈਂਡ ਦੇ ਖਿਲਾਫ 1950 ‘ਚ 5 ਕੈਚ ਫੜੇ, ਜਦੋਂ ਕਿ ਟੇਲਰ ਨੇ 1997 ਦੇ ਮੈਚ ‘ਚ ਨਿਊਜ਼ੀਲੈਂਡ ਦੇ ਵਿਰੁੱਧ ਇਨ੍ਹੇ ਹੀ ਕੈਚ ਫੜੇ ਸਨ। ਰੋਹਿਤ ਨੇ ਦੂਜੀ ਪਾਰੀ ‘ਚ 2 ਕੈਚ ਫੜੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੋਹੰਮਦ ਸਿਰਾਜ ਦੀ ਗੇਂਦ ‘ਤੇ ਰੋਹਿਤ ਨੇ ਮਾਰਨਸ ਲਾਬੂਸ਼ੇਨ ਦਾ ਕੈਚ ਲਿਆ ਸੀ। ਰੋਹਿਤ ਨੇ ਪਹਿਲੀ ਪਾਰੀ ‘ਚ ਵੀ 3 ਕੈਚ ਲਏ ਸਨ। ਉਨ੍ਹਾਂ ਨੇ ਪਹਿਲੀ ਪਾਰੀ ‘ਚ ਟਿਮ ਪੇਨ, ਸਟੀਵ ਸਮਿਥ ਅਤੇ ਡੇਵਿਡ ਵਾਰਨਰ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ ਸੀ।
Most catches in a Brisbane Test:
6 – Stephen Fleming, NZ v AUS 1997
5 – Rohit Sharma, #AUSvIND 2021
5 – Sam Loxton, AUS v ENG 1950
5 – Mark Taylor, AUS v NZ 1997 pic.twitter.com/G9cySn43PR— cricket.com.au (@cricketcomau) January 18, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.