ਬੈਠਕ ਤੋਂ ਪਹਿਲਾਂ ਤੋਮਰ ਨੇ ਪੁੱਛਿਆ – ਖੇਤੀਬਾੜੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਕੀ ਵਿਕਲਪ ਚਾਹੁੰਦੇ ਹਨ ਕਿਸਾਨ ?
ਨਵੀਂ ਦਿੱਲੀ : ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਦੇ ਨਾਲ ਅਗਲੀ ਬੈਠਕ 19 ਜਨਵਰੀ ਨੂੰ ਹੋਵੇਗੀ। ਉਥੇ ਹੀ ਬੈਠਕ ਤੋਂ ਪਹਿਲਾਂ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਤੋਂ ਇਲਾਵਾ ਕਿਸਾਨ ਕੀ ਚਾਹੁੰਦੇ ਹਨ, ਇਹ ਦੱਸਣ। ਉਨ੍ਹਾਂ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਟੱਸ ਤੋਂ ਮੱਸ ਹੋਣ ਨੂੰ ਤਿਆਰ ਨਹੀਂ ਹਨ, ਉਨ੍ਹਾਂ ਦੀ ਲਗਾਤਾਰ ਇਹ ਕੋਸ਼ਿਸ਼ ਹੈ ਕਿ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਨਾਲ ਹੀ ਤੋਮਰ ਨੇ ਟਵੀਟ ਕਰ ਲਿਖਿਆ ਕਿ ਅਸੀਂ ਲਗਾਤਾਰ ਕਿਸਾਨ ਯੂਨੀਅਨਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰ ਅਪੀਲ ਕੀਤੀ ਹੈ ਕਿ ਉਹ ਕਾਨੂੰਨ ਦੇ ਇੱਕ – 2 ਕਲਾਜ਼ ‘ਤੇ ਚਰਚਾ ਕਰਨ ਅਤੇ ਜਿੱਥੇ ਇਤਰਾਜ਼ ਹੈ ਉਹ ਦੱਸਣ।
ਪ੍ਰਧਾਨ ਮੰਤਰੀ ਕਰੇਗਾ ਕਿਸਾਨਾਂ ਨਾਲ ਮੀਟਿੰਗ?ਹੁਣ ਹੋਣਗੇ ਕਾਨੂੰਨ ਰੱਦ,19 ਦੀ ਮੀਟਿੰਗ ‘ਚ ਹੋਵੇਗਾ ਵੱਡਾ ਧਮਾਕਾ
ਸਰਕਾਰ ਉਸ ‘ਤੇ ਵਿਚਾਰ ਅਤੇ ਸੋਧ ਕਰਨ ਨੂੰ ਤਿਆਰ ਹੈ। ਕਿਸਾਨ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕੀ ਵਿਕਲਪ ਚਾਹੁੰਦੇ ਹਨ ਸਰਕਾਰ ਦੇ ਸਾਹਮਣੇ ਰੱਖਣ। ਖੇਤੀ ਮੰਤਰੀ ਨੇ ਕਿਹਾ ਕਿ ਸਰਕਾਰ ਪੂਰੇ ਦੇਸ਼ ਦੇ ਹਿੱਤ ‘ਚ ਕੋਈ ਕਨੂੰਨ ਬਣਾਉਂਦੀ ਹੈ। ਦੇਸ਼ ਦੇ ਸਾਰੇ ਕਿਸਾਨ , ਵਿਗਿਆਨੀ, ਖੇਤੀਬਾੜੀ ਨਾਲ ਜੁੜੇ ਲੋਕ ਇਸਦੇ ਨਾਲ ਹਨ, ਪਰ ਕਿਸਾਨ ਜਥੇਬੰਦੀਆਂ ਟੱਸ ਤੋਂ ਮੱਸ ਹੋਣ ਦਾ ਨਾਮ ਨਹੀਂ ਲੈ ਰਹੀਆਂ ਹੈ ਅਤੇ ਆਪਣੀ ਜਿੱਦ ‘ਤੇ ਅੜੇ ਹੋਏ ਹਨ। ਸਰਕਾਰ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਇੱਕ ਵਾਰ ਨਹੀਂ, 9 ਵਾਰ ਗੱਲਬਾਤ ਕੀਤੀ ਹੈ।
🔴LIVE | ਸਿਆਸੀ ਪਾਰਟੀਆਂ ਨੇ ਕਰਤਾ ਵੱਡਾ ਐਲਾਨ!ਮੋਦੀ ਸਰਕਾਰ ਨੂੰ ਵੱਡਾ ਝਟਕਾ, ਟੁੱਟੂ ਹੰਕਾਰ!ਕਾਨੂੰਨ ਹੋ ਸਕਦੇ ਨੇ ਰੱਦ?
ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਾਨੂੰਨਾਂ ‘ਤੇ ਬਿੰਦੂਵਾਰ ਚਰਚਾ ਕਰਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਪਹਿਲਾਂ ਹੀ ਬਿੰਦੂਵਾਰ ਚਰਚਾ ਦੀ ਅਪੀਲ ਕੀਤਾ ਸੀ ਪਰ ਉਸ ‘ਤੇ ਠੋਸ ਜਵਾਬ ਨਹੀਂ ਆਇਆ। ਫਿਰ ਸਰਕਾਰ ਨੇ ਹੀ ਕੁੱਝ ਬਿੰਦੂਆਂ ਦੀ ਪਹਿਚਾਣ ਕੀਤੀ ਅਤੇ ਮੰਡੀ , ਵਪਾਰੀ ਦੀਆਂ ਸ਼ਰਤਾਂ ਨੂੰ ਲੈ ਕੇ ਕਈ ਰਸਤੇ ਸੁਝਾਏ। ਕਿਸਾਨਾਂ ਅਤੇ ਵਪਾਰੀਆਂ ‘ਚ ਵਿਵਾਦ ਦੀ ਹਾਲਤ ਵਿੱਚ ਐਸਡੀਐਮ ਕੋਰਟ ਦੀ ਜਗ੍ਹਾ ਅਦਾਲਤ ਦਾ ਵਿਕਲਪ ਵੀ ਦਿੱਤਾ ਗਿਆ।
हमने लगातार किसान यूनियन के प्रतिनिधियों से वार्ता कर आग्रह किया कि वे कानून के एक-2 क्लॉज पर चर्चा करें व जहां आपत्ति है वो बताएं। सरकार उस पर विचार व संशोधन करने को तैयार है।
किसान कानूनों को रद्द करने के अलावा क्या विकल्प चाहते हैं सरकार के सामने रखेंhttps://t.co/RgUIQ693G9— Narendra Singh Tomar (@nstomar) January 17, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.