Breaking NewsD5 specialNewsPunjab

ਕਿਸਾਨ ਅੰਦੋਲਨ ਤੋਂ ਪਰਤੇ ਇਕ ਹੋਰ ਕਿਸਾਨ ਦੀ ਮੌਤ

ਮਲੇਰਕੋਟਲਾ : ਜਿਥੇ ਕਿਸਾਨ ਅੰਦੋਲਨ ਦਿਨੋਂ ਦਿਨ ਤੂਲ ਫੜਦਾ ਜਾ ਰਿਹਾ ਹੈ ਉਥੇ ਹੀ ਠੰਡ ਦਾ ਪ੍ਰਕੋਪ ਵੀ ਜ਼ਾਰੀ ਹੈ ।ਇਨੀਂ ਠੰਡ ਦੇ ਬਾਵਜੂਦ ਵੀ ਕਿਸਾਨ ਆਗੂ ਦਿੱਲੀ ਬਾਰਡਰ ਤੇ ਡਟੇ ਹੋਏੇ ਹਨ ਪਰ ਕੁਝ ਕਿਸਾਨ ਵੀਰ ਨਾ ਚਾਹੁੰਦੇ ਹੋਏ ਵੀ ਠੰਡ ਦੀ ਚਪੇਟ ‘ਚ ਆ ਕੇ ਆਪਣੀ ਜਾਨ ਗਵਾ ਚੁੱਕੇ ਹਨ। ਉਥੇ ਹੀ 43 ਸਾਲਾ ਕਰਮਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਰਾਏਪੁਰ ਜੋ ਕਿ ਚਾਰ ਦਿਨ ਪਹਿਲਾਂ ਟਿਕਰੀ ਬਾਰਡਰ ਦਿੱਲੀ ਕਿਸਾਨ ਮੋਰਚੇ ‘ਚ ਸ਼ਾਮਲ ਹੋਣ ਗਿਆ ਸੀ।

ਦਿੱਲੀ ਮੀਟਿੰਗ ਚੋਂ ਆਈ ਵੱਡੀ ਖ਼ਬਰ,ਮੰਤਰੀ ਮੀਟਿੰਗ ਛੱਡ ਗਏ ਬਾਹਰ

ਬੀਤੀ ਲੋਹੜੀ ਦੀ ਸ਼ਾਮ ਤਬੀਅਤ ਵਿਗੜਨ ਕਾਰਨ ਉਸ ਦੇ ਸਾਥੀ ਉਸ ਨੂੰ ਵਾਪਿਸ ਲੈ ਕੇ ਆਏ ਤੇ ਸਮਾਣਾ ਦੇ ਨਜ਼ਦੀਕ ਇਕ ਨਿੱਜ਼ੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਕਿਸਾਨ ਕਰਮਜੀਤ ਸਿੰਘ ਦਾ ਬੇਟਾ ਪਿਰਥੀ ਸਿੰਘ ਬੀ ਕੇ ਯੂ ਉਗਰਾਹਾਂ ਇਕਾਈ ਰਾਏਪੁਰ ਦਾ ਮੀਤ ਪ੍ਰਧਾਨ ਵੀ ਹੈ। ਤਿੰਨ ਏਕੜ ਦਾ ਮਾਲਕ ਕਰਮਜੀਤ ਸਿੰਘ ਆਪਣੇ ਪਿੱਛੇ ਪਤਨੀ ਅਤੇ ਬੇਟਾ ਛੱਡ ਗਿਆ ਹੈ। ਕਿਸਾਨ ਆਗੂ ਸਰਬਜੀਤ ਸਿੰਘ ਭੁਰਥਲਾ,ਮੰਡੇਰ ਇਕਾਈ ਪ੍ਰਧਾਨ ਮਨਪ੍ਰੀਤ ਸਿੰਘ,ਦਲਜੀਤ ਸਿੰਘ,ਕੁਲਵਿੰਦਰ ਸਿੰਘ,ਜਤਿੰਦਰ ਸਿੰਘ,ਮਨਪ੍ਰੀਤ ਸਿੰਘ ਢੀਂਡਸਾ ਆਦਿ ਨੇ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button