Breaking NewsD5 specialInternationalNews

ਕਪਲ ਨੇ ਸਵੇਰੇ ਖੋਲ੍ਹਿਆ ਘਰ ਦਾ ਦਰਵਾਜ਼ਾ, ਬਾਹਰ ਬੈਠੇ ਸਨ 6 ਸ਼ੇਰ, ਦੇਖੋ ਖੌਫ਼ਨਾਕ ਵੀਡਿਓ

ਦੱਖਣੀ ਅਫਰੀਕਾ : ਦੱਖਣ ਅਫਰੀਕਾ ‘ਚ ਸਵੇਰੇ ਉੱਠੇ ਇੱਕ ਕਪਲ ਦੀ ਉਸ ਸਮੇਂ ਨੀਂਦ ਉੱਡ ਗਈ ਜਦੋਂ ਉਨ੍ਹਾਂ ਨੇ ਸ਼ੇਰਾਂ ਦੇ ਇੱਕ ਪਰਿਵਾਰ ਨੂੰ ਆਪਣੇ ਘਰ ਦੇ ਬਾਹਰ ਬੈਠੇ ਦੇਖਿਆ। Hoedspruit ਇਲਾਕੇ ‘ਚ ਡੇਵਿਡ ਡੀ ਬੀਅਰ ਅਤੇ ਉਨ੍ਹਾਂ ਦੀ ਪਤਨੀ ਮਾਰਿਸਕਾ ਜਿਵੇਂ ਹੀ ਸਵੇਰੇ ਸੋਕੇ ਉੱਠੇ, ਉਨ੍ਹਾਂ ਨੇ ਆਪਣੇ ਦਰਵਾਜ਼ੇ ‘ਤੇ 6 ਸ਼ੇਰ ਬੈਠੇ ਦੇਖੇ। ਇਹ ਸ਼ੇਰ ਉਨ੍ਹਾਂ ਦੇ ਘਰ ਦੇ ਬਾਹਰ ਆਰਾਮ ਫਰਮਾ ਰਹੇ ਸਨ। ਇਨ੍ਹਾਂ ਸ਼ੇਰਾਂ ਨੂੰ ਦੇਖ ਕੇ ਡੇਵਿਡ ਅਤੇ ਮਾਰਿਸਕਾ ਦੇ ਹੋਸ਼ ਉੱਡ ਗਏ।

ਸੁਖਬੀਰ ਬਾਦਲ ਦਾ ਕਿਸਾਨਾਂ ਦੇ ਹੱਕ ‘ਚ ਵੱਡਾ ਬਿਆਨ, ਸੁਣ ਹਿੱਲੀ ਕੇਂਦਰ ਸਰਕਾਰ

ਡੇਵਿਡ ਅਤੇ ਮਾਰਿਸਕਾ ਨੂੰ ਦੇਖ ਕੇ ਸ਼ੇਰਾਂ ‘ਤੇ ਪਹਿਲਾਂ ਕੋਈ ਅਸਰ ਨਹੀਂ ਹੋਇਆ ਪਰ ਬਾਅਦ ‘ਚ ਉਹ ਉੱਠ ਗਏ ਅਤੇ ਆਲੇ-ਦੁਆਲੇ ਘੁੱਮਣ ਲੱਗੇ। ਇਸ ਤੋਂ ਬਾਅਦ ਉਹ Hoedspruit ਇਲਾਕੇ ਦੇ ਜੰਗਲ ਵੱਲ ਚਲੇ ਗਏ। ਦਵੋਨ ਕੰਸਟ੍ਰਕਸ਼ਨ ਦੇ ਮਾਲਕ ਡੇਵਿਡ ਨੇ ਕਿਹਾ ਕ‍ਿ ਉਹ ਅਤੇ ਉਨ੍ਹਾਂ ਦੀ ਪਤਨੀ ਮਾਰਿਸਕਾ ਆਪਣੇ ਪਿਤਾ ਦੇ ਘਰ ਆਏ ਸਨ। ਇਹ ਦੇਖ ਕੇ ਉਹ ਬਹੁਤ ਹੈਰਾਨ ਸਨ ਕਿ ਸ਼ੇਰਾਂ ਨੇ ਉਹਨਾਂ ਦੇ ਘਰ ‘ਤੇ ਕਬ‍ਜਾ ਕਰ ਲਿਆ ਹੈ।

‘ਘਰ ਲਈ ਇਸ ਤੋਂ ਵਧੀਆ ਗਾਰਡ ਹੋਰ ਕੀ ਹੋ ਸਕਦਾ ਹੈ’
ਇਸ ਪੂਰੀ ਘਟਨਾ ਦੀ ਵੀਡੀਓ ਡੇਵਿਡ ਨੇ ਆਪਣੇ ਫੇਸਬੁੱਕ ਪੋਸ‍ਟ ‘ਚ ਪਾ ਦਿੱਤੀ ਜਿਸ ਨੂੰ ਸੋਸ਼ਲ ਮੀਡਿਆ ਤੇ ਬਹੁਤ ਸ਼ੇਅਰ ਕੀਤਾ ਜਾ ਰਿਹਾ ਹੈ। ਇੱਕ ਯੂਜਰ ਰੋਸ ਗੋਲ‍ਡਵਰਦੀ ਨੇ ਇਸ ਵੀਡੀਓ ‘ਤੇ ਟਿੱਪਣੀ ਕੀਤੀ, ਸਾਨੂੰ ਇਸ ਤਰ੍ਹਾਂ ਦੇ ਗਾਰਡ ਦੀ ਜ਼ਰੂਰਤ ਹੈ। ਸ਼ਾਨਦਾਰ ਜਾਨਵਰ। ਇੱਕ ਹੋਰ ਯੂਜਰ ਨੇ ਲਿਖਿਆ ਕਿ ਘਰ ਲਈ ਇਸ ਤੋਂ ਵਧੀਆ ਗਾਰਡ ਕੀ ਹੋ ਸਕਦਾ ਹੈ। ਇਹ ਆਪਣੇ ਆਪ ਖਾ ਸਕਦੇ ਹਨ ਅਤੇ ਇਨ੍ਹਾਂ ਨੂੰ ਰੱਖਣ ‘ਤੇ ਕੋਈ ਖ਼ਰਚਾ ਨਹੀਂ ਹੋਵੇਗਾ। ਇਹੀ ਨਹੀਂ, ਇਨ੍ਹਾਂ ਨੂੰ ਰੱਖ ਕੇ ਘਰ ‘ਚ ਚੋਰੀ ਦਾ ਵੀ ਡਰ ਨਹੀਂ ਰਹੇਗਾ।

ਆਪਣੀ ਹੀ ਚਾਲ ’ਚ ਫਸੇ ਟਰੰਪ ਨੂੰ ਛੱਡਣੀ ਪਏਗੀ ਕੁਰਸੀ

ਇਹ ਪ੍ਰਾਪਰਟੀ ਲੀਡਵੁੱਡ ਬਿਗ ਗੇਮ ਅਸਟੇਟ ‘ਚ ਹੈ ਜਿੱਥੇ ਘਰਾਂ ਦੀ ਕੀਮਤ ਕਰੀਬ 1 ਕਰੋੜ ਰੁਪਏ ਹੈ। ਇੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਲਗਭਗ 5500 ਹੈਕਟੇਅਰ ਦੇ ਇਸ ਖੇਤਰ ‘ਚ ਸ਼ੇਰ ਕ੍ਰੂਗਰ ਨੈਸ਼ਨਲ ਪਾਰਕ ਅਤੇ ਬਲਾਈਡ ਨਦੀ ਘਾਟੀ ਦੇ ਵਿੱਚ ਹਰ ਜਗ੍ਹਾ ਖੁੱਲ੍ਹ ਕੇ ਘੁੰਮਦੇ ਹਨ। ਸੋਸ਼ਲ ਮੀਡਿਆ ‘ਤੇ ਇਹ ਵੀਡੀਓ ਨੂੰ ਬਹੁਤ ਪੰਸਦ ਕੀਤਾ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button