News

ਫਰਵਰੀ ਦੇ ਆਖਰੀ ਹਫਤੇ ‘ਚ ਹੋਣਗੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਦੀਆਂ ਚੋਣਾਂ

- ਈ ਵੀ ਐਮ ਰਾਹੀਂ ਹੋਵੇਗੀ ਵੋਟਿੰਗ

ਬਸੀ ਪਠਾਣਾ, ਮੰਡੀ ਗੋਬਿੰਦਗੜ੍ਹ, ਸਰਹਿੰਦ, ਖਮਾਣੋਂ ਦੇ 80 ਵਾਰਡਾਂ ਅਤੇ ਅਮਲੋਹ ਦੇ 01 ਵਾਰਡ ਚ ਹੋਵੇਗੀ ਉਪ ਚੋਣ

– ਡੀ ਸੀ ਤੇ ਐਸ ਐਸ ਪੀ ਨੇ ਚੋਣਾਂ ਦੀਆਂ ਤਿਆਰੀਆਂ ਸਬੰਧੀ ਕੀਤੀ ਸਮੀਖਿਆ

ਫਤਹਿਗੜ੍ਹ ਸਾਹਿਬ,14 ਜਨਵਰੀ

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਪੈਦੀਆਂ 04 ਨਗਰ ਕੌਸਲਾਂ ਅਤੇ 01 ਨਗਰ ਪੰਚਾਇਤ ਦੀਆਂ ਚੋਣਾਂ ਫਰਵਰੀ ਮਹੀਨੇ ਦੇ ਅੰਤ ਤੱਕ ਹੋ ਸਕਦੀਆਂ ਹਨ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਨਗਰ ਕੋਸਲਾਂ ਅਤੇ ਨਗਰ ਪੰਚਾਇਤ ਦੀਆਂ ਚੋਣਾ ਸਬੰਧੀ ਤਿਆਰੀਆਂ ਦੀ ਸਮੀਖਿਆ ਲਈ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਜ਼ਿਲ੍ਹਾ ਚੋਣ ਅਧਿਕਾਰੀ  ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਦਿੱਤੇ ਪ੍ਰੋਗਰਾਮ ਮੁਤਾਬਕ ਵੋਟਰ ਸੂਚੀਆਂ ਸਮੂਹ ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜ਼ਿਸਟਰੇਸ਼ਨ ਅਫਸਰਾਂ ਵੱਲੋਂ ਤਿਆਰ ਕਰਵਾਈਆਂ ਜਾ ਚੁੱਕੀਆਂ ਹਨ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਵਧੀਕ ਡਿਪਟੀ ਕਮਿਸ਼ਨਰ ਵਿਕਾਸ ਇਨ੍ਹਾਂ ਚੋਣਾਂ ਦੇ ਨੋਡਲ ਅਧਿਕਾਰੀ ਹੋਣਗੇ ਅਤੇ ਨਗਰ ਕੌਂਸਲ ਬੱਸੀ ਪਠਾਣਾਂ ਲਈ ਰਿਟਰਨਿੰਗ ਅਫਸਰ ਉਪ ਮੰਡਲ ਮੈਜਿਸਟਰੇਟ ਬੱਸੀ ਪਠਾਣਾ ਅਤੇ ਤਹਿਸੀਲਦਾਰ ਬਸੀ ਪਠਾਣਾ ਨੂੰ ਸਹਾਇਕ ਰਿਟਰਨਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਬੱਸੀ ਪਠਾਣਾਂ ਦੇ ਕੁੱਲ 15 ਵਾਰਡਾਂ ਲਈ 16 ਪੋਲਿੰਗ ਬੂਥ ਬਣਾਏ ਗਏ ਹਨ। ਜਿਨ੍ਹਾਂ ਵਿੱਚ 8135 ਪੁਰਸ਼ ਅਤੇ 7479 ਔਰਤਾਂ ਸਮੇਤ ਕੁੱਲ 15614 ਵੋਟਰ ਸ਼ਾਮਿਲ ਹਨ। ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਅਤੇ ਅਮਲੋਹ ਲਈ ਰਿਟਰਨਿੰਗ ਅਫਸਰ ਉਪ ਮੰਡਲ ਮੈਜਿਸਟਰੇਟ ਅਮਲੋਹ ਅਤੇ ਤਹਿਸੀਲਦਾਰ ਅਮਲੋਹ ਨੂੰ ਸਹਾਇਕ ਰਿਟਰਨਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿੱਚ ਕੁੱਲ 29 ਵਾਰਡਾਂ ਲਈ 60 ਪੋਲਿੰਗ ਬੂਥ ਬਣਾਏ ਗਏ ਹਨ। ਜਿਨ੍ਹਾਂ ਵਿੱਚ 27910 ਪੁਰਸ ਅਤੇ 25101 ਔਰਤਾਂ ਅਤੇ 01 ਤੀਜਾ ਲਿਂਗ ਵੋਟਰ ਸਮੇਤ ਕੁੱਲ 53012 ਵੋਟਰ ਸ਼ਾਮਿਲ ਹਨ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਹੋਰ ਦੱਸਿਆ ਕਿ ਨਗਰ ਕੌਂਸਲ ਸਰਹਿੰਦ-ਫਤਹਿਗੜ੍ਹ ਸਾਹਿਬ ਲਈ ਰਿਟਰਨਿੰਗ ਅਫਸਰ ਉਪ ਮੰਡਲ ਮੈਜਿਸਟਰੇਟ ਫਤਹਿਗੜ੍ਹ ਸਾਹਿਬ ਅਤੇ ਤਹਿਸੀਲਦਾਰ ਫਤਹਿਗੜ੍ਹ ਸਾਹਿਬ ਨੂੰ ਸਹਾਇਕ ਰਿਟਰਨਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਨਗਰ ਕੌਂਸਲ ਸਰਹਿੰਦ-ਫਤਹਿਗੜ੍ਹ ਵਿੱਚ ਕੁੱਲ 23 ਵਾਰਡਾਂ ਲਈ 46 ਪੋਲਿੰਗ ਬੂਥ ਬਣਾਏ ਗਏ ਹਨ। ਜਿਸ ਵਿੱਚ 23318 ਪੁਰਸ਼ ਅਤੇ 21420 ਔਰਤਾਂ ਅਤੇ ਇੱਕ ਤੀਜਾ ਲਿੰਗ ਵੋਟਰ ਸਮੇਤ ਕੁੱਲ 44739 ਵੋਟਰ ਸ਼ਾਮਿਲ ਹਨ।  ਇਸੇ ਤਰ੍ਹਾਂ ਨਗਰ ਪੰਚਾਇਤ ਖਮਾਣੋਂ ਲਈ ਰਿਟਰਨਿੰਗ ਅਫਸਰ ਉਪ ਮੰਡਲ ਮੈਜਿਸਟਰੇਟ ਖਮਾਣੋਂ ਅਤੇ ਤਹਿਸੀਲਦਾਰ ਖਮਾਣੋਂ ਨੂੰ ਸਹਾਇਕ ਰਿਟਰਨਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਨਗਰ ਪੰਚਾਇਤ ਖਮਾਣੋਂ ਵਿੱਚ ਕੁੱਲ 13 ਵਾਰਡਾਂ ਲਈ 13 ਪੋਲਿੰਗ ਬੂਥ ਬਣਾਏ ਗਏ ਹਨ, ਜ਼ਿਨ੍ਹਾਂ ਵਿੱਚ 3940 ਪੁਰਸ਼ ਵੋਟਰ ਅਤੇ 3667 ਔਰਤਾਂ ਅਤੇ 02 ਤੀਜਾ ਲਿੰਗ ਦੇ ਵੋਟਰ ਸਮੇਤ ਕੁੱਲ 7609 ਵੋਟਰ ਸ਼ਾਮਲ ਹਨ। ਇਸੇ ਤਰ੍ਹਾਂ ਨਗਰ ਕੌਸ਼ਲ ਅਮਲੋਹ ਵਿੱਚ ਵਾਰਡ ਨੰ.12 ਦੀ ਉਪ ਚੋਣ ਲਈ 01 ਪੋਲਿੰਗ ਬੂਥ ਬਣਾਇਆ ਗਿਆ ਹੈ।

ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸ਼੍ਰੀ ਹਰਦਿਆਲ ਸਿੰਘ ਚੱਠਾ ਨੇ ਦੱਸਿਆ ਕਿ ਇਹ ਚੋਣਾਂ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਪਾਸੋਂ ਸਟਾਫ ਦੀਆਂ ਲਿਸਟਾਂ ਮੰਗੀਆਂ ਗਈਆਂ ਹਨ ਅਤੇ ਲਿਸਟਾਂ ਪ੍ਰਾਪਤ ਹੋਣ ਉਪਰੰਤ ਐਨ ਆਈ ਸੀ ਦੇ ਸਾਫਟਵੇਅਰ ਤੇ ਡਾਟਾ ਅੱਪਲੋਡ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਚੋਣਾਂ ਈਵੀਐਮ ਮਸ਼ੀਨਾਂ ਰਾਹੀਂ ਹੋਣਗੀਆਂ ਅਤੇ ਰਾਜ ਚੋਣ ਕਮਿਸ਼ਨ ਵੱਲ੍ਹੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ 246 ਕੰਟਰੋਲ ਯੂਨਿਟ ਅਤੇ 246 ਬੈਲਟ ਯੂਨਿਟ ਅਲਾਟ ਕੀਤੇ ਗਏ ਹਨ। ਨੋਡਲ ਅਫਸਰ ਈ ਵੀ ਐਮਜ ਵੱਲੋਂ 246 ਬੈਲਟ ਯੂਨਿਟ ਅਤੇ 81 ਕੰਟਰੋਲ ਯੂਨਿਟ ਡਿਪਟੀ ਕਮਿਸ਼ਨਰ ਸੰਗਰੂਰ ਪਾਸੋਂ ਪ੍ਰਾਪਤ ਕਰਕੇ ਸਟਰਾਂਗ ਰੂਮ ਵਿੱਚ ਰੱਖੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨੋਡਲ ਅਫਸਰ ਵੱਲੋਂ 165 ਕੰਟਰੋਲ ਯੂਨਿਟ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਪਾਸੋਂ ਜਲਦੀ ਹੀ ਪ੍ਰਾਪਤ ਕੀਤੇ ਜਾ ਰਹੇ ਹਨ।

ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ, ਵਧੀਕ ਡਿਪਟੀ ਕਮਿਸ਼ਨਰ,(ਜਨਰਲ) ਅਨੁਪ੍ਰਿਤਾ ਜੌਹਲ, ਐਸ ਡੀ ਐਮ ਅਮਲੋਹ ਆਨੰਦ ਸਾਗਰ ਸ਼ਰਮਾਂ, ਐਸ ਡੀ ਐਮ ਬਸੀ ਪਠਾਣਾ ਜਸਪ੍ਰੀਤ ਸਿੰਘ, ਐਸ ਪੀ ਹਰਪਾਲ ਸਿੰਘ, ਡੀਐਸ ਪੀ ਸੁਖਮਿੰਦਰ ਸਿੰਘ ਚੌਹਾਨ, ਡੀ ਐਸ ਪੀ ਧਰਮਪਾਲ, ਡੀ ਐਸ ਪੀ ਸੁਖਵਿੰਦਰ ਸਿੰਘ ਤਹਿਸੀਲਦਾਰ ਗੁਰਜਿੰਦਰ ਸਿੰਘ, ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button